best platform for news and views

ਮੁੱਖ ਮੰਤਰੀ ਤੇ ਕਾਂਗਰਸੀ ਵਿਧਾਇਕਾਂ ਨੇ ਗ਼ੈਰਕਾਨੂੰਨੀ ਖਣਨ ਤੇ ਸਿੰਜਾਈ ਘਪਲੇ ਬਾਰੇ ਸਦਨ ਨੂੰ ਗੁੰਮਰਾਹ ਕਰਨ ਲਈ ਖਹਿਰੇ ਨੂੰ ਘੇਰਿਆ

Please Click here for Share This News

ਚੰਡੀਗੜ•, 27 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦਾ ਧਿਆਨ ਖਿੱਚਣ ਵਾਸਤੇ ਸਦਨ ਨੂੰ ਗੁੰਮਰਾਹ ਕਰਨ ਲਈ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਸਖ਼ਤ ਆਲੋਚਨਾ ਕੀਤੀ ਹੈ।
ਸਰਕਾਰ ਵੱਲੋਂ ਬੋਲੀਕਾਰਾਂ ਨੂੰ 29 ਕਰੋੜ ਰੁਪਏ ਰੀਫੰਡ ਕਰਨ ਬਾਰੇ ਸ੍ਰੀ ਖਹਿਰਾ ਵੱਲੋਂ ਲਾਏ ਦੋਸ਼ਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗ਼ੈਰਕਾਨੂੰਨੀ ਖਣਨ ਕੇਸ ਦੀ ਪੜਤਾਲ ਚੱਲ ਰਹੀ ਹੈ ਅਤੇ ਇਸ ਦੇ ਮੁਕੰਮਲ ਹੋਣ ਬਾਅਦ ਸਦਨ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਜਾਵੇਗਾ।
ਰਾਜਪਾਲ ਦੇ ਭਾਸ਼ਣ ਬਾਰੇ ਧੰਨਵਾਦੀ ਮਤੇ ‘ਤੇ ਬਹਿਸ ਦੌਰਾਨ ਸ੍ਰੀ ਖਹਿਰਾ ਬੋਲ ਰਹੇ ਸਨ ਜਦੋਂ ਮੁੱਖ ਮੰਤਰੀ ਨੇ ਦਖ਼ਲ ਦਿੱਤਾ।
ਸਰਕਾਰ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ, ਜੋ ਸਿੰਜਾਈ ਘੁਟਾਲੇ ਵਿੱਚ ਸ਼ਾਮਲ ਹੈ, ਨੂੰ ਵੀ ਰਾਸ਼ੀ ਮੋੜਨ ਦੀ ਯੋਜਨਾ ਬਾਰੇ ਸ੍ਰੀ ਖਹਿਰਾ ਦੇ ਦੋਸ਼ਾਂ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਸਿੰਜਾਈ ਘੁਟਾਲੇ ਦੀ ਵੀ ਪੜਤਾਲ ਜਾਰੀ ਹੈ।
ਮੁੱਖ ਮੰਤਰੀ ਨੇ ਇਸ ‘ਆਪ’ ਆਗੂ ਨੂੰ ਮਾੜੀ-ਮੋਟੀ ਜਾਣਕਾਰੀ ਦੇ ਖ਼ਤਰਨਾਕ ਹੋਣ ਬਾਰੇ ਸੁਚੇਤ ਕੀਤਾ ਅਤੇ ਸਾਰੇ ਕਾਂਗਰਸੀ ਵਿਧਾਇਕਾਂ ਨੇ ਸ੍ਰੀ ਖਹਿਰਾ ਦੀ ਉਸ ਬਿਆਨ ਲਈ ਆਲੋਚਨਾ ਕੀਤੀ, ਜਿਸ ਵਿੱਚ ਉਨ•ਾਂ ਕਿਹਾ ਸੀ ਕਿ ਸੱਤਾਧਾਰੀ ਪਾਰਟੀ ਦੇ ਸਾਰੇ ਮੈਂਬਰ ਗ਼ੈਰਕਾਨੂੰਨੀ ਖਣਨ ਵਿੱਚ ਸ਼ਾਮਲ ਹਨ।
ਅੱਜ ਇਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਸ੍ਰੀ ਖਹਿਰਾ ਦੀ ਇੰਟਰਵਿਊ ਵਾਲੀ ਕਾਪੀ ਨੂੰ ਲਹਿਰਾਉਂਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਮਾਮਲੇ ਦੀ ਜਾਂਚ ਮੰਗੀ। ਇਸ ‘ਤੇ ਸਪੀਕਰ ਨੇ ਕਿਹਾ ਕਿ ਉਹ ਇਸ ਮਸਲੇ ਦੀ ਪੜਤਾਲ ਕਰਨਗੇ।

Please Click here for Share This News

Leave a Reply

Your email address will not be published. Required fields are marked *