
ਚੰਡੀਗੜ : ਮੁੱਖ ਚੋਣ ਅਫਸਰ ਪੰਜਾਬ ਸ੍ਰੀ. ਵੀ. ਕੇ. ਸਿੰਘ ਨੇ ਅੱਜ ਨੇ ਰਾਜ ਦੇ ਸਮੂੰਹ ਵਿਭਾਗਾਂ ਦੇ ਮੁੱਖੀਆਂ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਕਿ ਮਾਡਲ ਕੋਡ ਆਫ ਕੰਡਕਟ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਨੂੰ ਲਾਗੂ ਕਰਨ ਵਿੱਚ ਕਿਸੇ ਤਰ•ਾਂ ਦੀ ਢਿੱਲ ਨਾ ਵਰਤੀ ਜਾਵੇ। ਪੰਜਾਬ ਵਿਧਾਨ ਸਭਾ ਚੋਣਾਂ 2017 ਦੀ ਤਿਆਰੀਆਂ ਦਾ ਵੀਡੀਉ ਕਾਨਫਰਿਸਿੰਗ ਰਾਹੀ ਜਾਇਜਾਂ ਲੈਂਦਿਆਂ ਸ਼੍ਰੀ ਸਿੰਘ ਨੇ ਉਕਤ ਨਿਰਦੇਸ਼ ਦਿੱਤੇ।
ਪੰਜਾਬ ਵਿਧਾਨ ਸਭਾ ਚੋਣ 2017 ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ ਰਾਜ ਦੀਆਂ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ 4 ਫਰਵਰੀ 2017 ਦਿਨ ਸ਼ਨਿੱਚਰਵਾਰ ਨੂੰ ਪੈਣਗੀਆ ਜਦਕਿ ਕਾਗਜ ਦਾਖਲ ਕਰਨ ਦੀ ਆਖਰੀ ਮਿਤੀ 18 ਜਨਵਰੀ 2017( ਬੁੱਧਵਾਰ)ਹੈ ਜਦਕਿ ਨਾਮਜਦਗੀ ਪੱਤਰਾਂ ਦੀ ਪੜਤਾਲ ਮਿਤੀ 19 ਜਨਵਰੀ 2017( ਵੀਰਵਾਰ)ਨੂੰ ਹੋਵੇਗੀ ਅਤੇ ਨਾਮਜਦਗੀ ਪੱਤਰ ਮਿਤੀ 21 ਜਨਵਰੀ 2017 (ਸ਼ਨਿੱਚਰਵਾਰ)ਤੱਕ ਵਾਪਸ ਲਏ ਜਾ ਸਕਣਗੇ। ਵੋਟਾਂ ਦੀ ਗਿਣਤੀ ਮਿਤੀ 11 ਮਾਰਚ 2017 ਨੂੰ ਹੋਵੇਗੀ।
ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਰਾਜ ਦੇ 35 ਵਿਧਾਨ ਸਭਾ ਹਲਕਿਆਂ ਵਿੱਚ ਈ.ਵੀ.ਐਮ. ਮਸ਼ੀਨਾਂ ਦੇ ਨਾਲ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਗਾਈਆਂ ਜਾਣਗੀਆਂ ਜਿੰਨ•ਾਂ ਰਾਹੀ ਹਰੇਕ ਵੋਟ ਦਾ ਪ੍ਰਿੰਟਡ ਪਰਚੀ ਦੇ ਰੂਪ ਵਿੱਚ ਰਿਕਾਰਡ ਰੱਖਿਆ ਜਾਵੇਗਾ।ਉਨ•ਾਂ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਰਾਜ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਕਮਿਸ਼ਨ ਵੱਲੋਂ ਸੁਵਿਧਾ ਅਤੇ ਸਮਾਧਾਨ ਨਾਮ ਦੇ ਐਪ ਵੀ ਲਾਂਚ ਕੀਤੇ ਹਨ । ਸਮਾਧਾਨ ਐਪ ਤੇ ਦਰਜ ਸ਼ਿਕਾਇਤਾਂ ਦਾ ਨਿਬੇੜਾ 24 ਘੰਟਿਆਂ ਵਿਚ ਹੋ ਜਾਵੇਗਾ ਜਦਕਿ ਸੁਵਿਧਾ ਐਪ ਰਾਹੀ ਉਮੀਦਵਾਰ ਚੋਣਾਂ ਨਾਲ ਸਬੰਧਤ ਕਈ ਪ੍ਰਵਾਨਗੀਆਂ ਜਿਵੇ ਕਿ ਰੈਲੀ, ਆਦਿ ਲਈ ਅਪਲਾਈ ਕਰਨ ਦੇ 24 ਘੰਟੇ ਵਿੱਚ ਮਿਲ ਜਾਵੇਗੀ।
ਸ਼੍ਰੀ ਸਿੰਘ ਨੇ ਕਿਹਾ ਮਾਡਲ ਕੋਡ ਆਫ ਕੰਡਕਟ ਦੋਰਾਨ ਕੋਈ ਵੀ ਵਿਅਕਤੀ 50 ਹਜਾਰ ਰੁਪਏ ਤੋਂ ਜਿਆਦਾ ਰੁਪਏ ਲੈ ਕੇ ਨਹੀਂ ਚਲ ਸਕਦਾ । ਉਨ•ਾਂ ਕਿਹਾ ਕਿ ਪੈਸੇ, ਸ਼ਰਾਬ ਅਤੇ ਨਸ਼ੀਲੇ ਪਦਾਰਥਾ ਦੀ ਦੁਰਵਰਤੋਂ ਨੂੰ ਰੋਕਣ ਲਈ ਗਠਿਤ ਉਡਣ ਦਸਤੇ ਅਤੇ ਵਿਸ਼ੇਸ਼ ਟੀਮਾਂ ਵੱਲੋਂ ਆਪਣਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ ਅਤੇ ਰਾਜ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਚੋਣ ਪ੍ਰੀਕ੍ਰਿਆਂ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ•ਨ ਲਈ ਲੋੜੀਂਦੇ ਸੁਰੱਖਿਆ ਦਸਤੇ ਤਾਇਨਾਤ ਕਰ ਦਿਤੇ ਗਏ ਹਨ ।ਉਨ•ਾਂ ਕਿਹਾ ਕਿ 18 ਜਨਵਰੀ 2017 ਤੋਂ ਰਾਜ ਵਿੱਚ 100 ਤੋਂ ਜਿਆਦਾ ਚੋਣ ਅਬਜਰਵਰ ਆਪਣੀ ਡਿਊਟੀ ਸੰਭਾਲ ਲੈਣਗੇ।