best platform for news and views

ਮੁਕਤਸਰ ਦੇ ਅਨੁਰਾਗ ਸ਼ਰਮਾ ਬਣੇ ਭਾਜਪਾ ਸੋਸ਼ਲ ਟੀਮ ਦੇ ਕਾਰਜਕਾਰੀ ਮੈਂਬਰ

Please Click here for Share This News

ਸ੍ਰੀ ਮੁਕਤਸਰ ਸਾਹਿਬ (ਕਿੰਦਾ ਬਰੀਵਾਲਾ) ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਸੋਸ਼ਲ ਮੀਡੀਏ ਰਾਹੀਂ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ ਬਣਾਏ ਗਏ ‘ਵਾਰ ਰੂਮ’ ਵਾਸਤੇ ਮੁਕਤਸਰ ਦੇ ਅਨੁਰਾਗ ਸ਼ਰਮਾ ਨੂੰ ਸੋਸ਼ਲ ਟੀਮ ਦੇ ਕਾਰਜਕਾਰੀ ਮੈਂਬਰ ਵਜੋਂ ਚੁਣਿਆ ਹੈ। ਸ੍ਰੀ ਸ਼ਰਮਾ ਇਸਤੋਂ ਪਹਿਲਾਂ ਵੀ ਭਾਜਪਾ ਦੇ ਮੀਡੀਆ ਤੇ ਆਈ ਟੀ ਵਿੰਗ ਨਾਲ ਜੁੜੇ ਹੋਏ ਹਨ। ਉਹ ਆਪਣੇ ਖੇਤਰ ‘ਚ ਸਭ ਤੋਂ ਘੱਟ ਉਮਰ ਦੇ ਯੂਥ ਆਗੂ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦੀਆਂ ਚੋਣਾਂ ‘ਚ ਵਾਰ ਰੂਮ ਵੀ ਬਹੁਤ ਵੱਡੀ ਮਹੱਤਤਾ ਹੈ। ਵਾਰ ਰੂਮ ਰਾਹੀਂ ਇਕ- ਇਕ ਉਮੀਦਵਾਰ ਨਾਲ ਪਲ- ਪਲ ਤੇ ਆਨ ਲਾਈਨ ਸਿਸਟਮ ਰਾਹੀਂ ਰਾਬਤਾ ਰੱਖਿਆ ਜਾਂਦਾ ਹੈ। ਇਹੀ ਉਮੀਦਵਾਰਾਂ ਲਈ ਨਾਅਰੇ ਅਤੇ ਭਾਸ਼ਨ ਵੀ ਤੈਅ ਕਰਦਾ ਹੈ। ਇਸਤੋਂ ਬਿਨ੍ਹਾਂ ਪ੍ਰਚਾਰ ਤੋਂ ਲੈ ਕੇ ਨਾਮਜ਼ਦਗੀ ਅਤੇ ਪੋਲਿੰਗ ਬੂਥਾਂ ਤੱਕ ਹਰ ਕਦਮ ‘ਤੇ ਉਮੀਦਵਾਰਾਂ ਦੀ ਮਦਦ ਕੀਤੀ ਜਾਵੇਗੀ। ਸੂਬਾ ਪੱਧਰ ਤੋਂ ਲੈ ਕੇ ਹਲਕਾ ਪੱਧਰ ਤੱਕ ਦੀ ਨੀਤੀ ਇਹ ਵਾਰ ਰੂਮ ਹੀ ਤੈਅ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣਾ ਇਕ ਫੇਸ ਬੁੱਕ ਪੇਜ਼ ‘ਆਈ ਹੋਪ ਨਰਿੰਦਰ ਮੋਦੀ ਇਜ਼ ਬੈਸਟ ਪੀ. ਐਮ.’ ਬਣਾਇਆ ਹੋਇਆ ਹੈ ਜਿਸਨੁੰ 4 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਰਾਹੀਂ ਪਾਰਟੀਆਂ ਦੀ ਨੀਤੀਆਂ ਵਰਕਰਾਂ ਤੱਕ ਪਹੁੰਚਾਉਂਦੇ ਰਹੇ ਹਨ। ਸੋਸ਼ਲ ਮੀਡੀਆ ਬਹੁਤ ਤੇਜ਼ ਤੇ ਕਾਰਗਾਰ ਹਥਿਆਰ ਹੈ। ਇਸ ਲਈ ਭਾਜਪਾ ਵੱਲੋਂ ਇਸਦੀ ਵਰਤੋਂ ਕਰਕੇ ਆਪਣੇ ਉਮੀਦਵਾਰਾਂ ਲਈ ਜਿੱਤ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਇਸ ਨਿਯੁਕਤੀ ਲਈ ਉਨ੍ਹਾਂ ਪੰਜਾਬ ਪ੍ਰਧਾਨ ਵਿਜੈ ਸਾਂਪਲਾ, ਸੋਸ਼ਲ ਮੀਡੀਆ ਕਨਵੀਨਰ ਅਮਿੱਤ ਤਨੇਜਾ, ਲਘੂ ਉਦਯੋਗ ਦੇ ਵਾਈਸ ਚੇਅਰਮੈਨ ਰਕੇਸ਼ ਧੀਂਗੜਾ ਅਤੇ ਕੁਲਦੀਪ ਹੋਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਭਾਸ਼ ਭਟੇਜਾ, ਗੁਰਸੇਵਕ ਆਲਮਵਾਲਾ, ਸੰਦੀਪ ਗਿਰਧਰ, ਰਵਿੰਦਰ ਕਟਾਰੀਆ, ਯੋਗੇਸ਼ਵਰ ਯੋਗੀ ਹੋਰੀਂ ਵੀ ਮੋਜੂਦ ਸਨ।

ਅਨੁਰਾਗ ਸ਼ਰਮਾ ਨੂੰ ਭਾਜਪਾ ਸੋਸ਼ਲ ਮੀਡੀਆ ਦਾ ਕਾਰਜਕਾਰੀ ਮੈਂਬਰ ਬਣਨ ‘ਤੇ ਮੁਬਾਰਕਬਾਦ ਦਿੰਦੇ ਹੋਏ ਰਕੇਸ਼ ਧੀਂਗੜਾ ਤੇ ਹੋਰ।

Please Click here for Share This News

Leave a Reply

Your email address will not be published. Required fields are marked *