best platform for news and views

ਮਿੰਨੀ ਡਿਸਪੈਂਸਰੀ ‘ਚ ਦਵਾਈਆਂ ਦੀ ਘਾਟ

Please Click here for Share This News

ਧੂਰੀ 26 ਮਾਰਚ (ਮਹੇਸ਼) ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਮੂਲੋਵਾਲ ਦੀ ਸਿਵਲ ਮਿੰਨੀ ਡਿਸਪੈਂਸਰੀ ਵਿਖੇ ਦਵਾਈਆਂ ਦੀ ਘਾਟ ਕਾਰਨ ਲੋਕਾਂ ਨੂੰ ਬਹੁਤੀਆਂ ਦਵਾਈਆਂ ਬਾਜ਼ਾਰੋਂ ਲੈਣੀਆਂ ਪੈਂਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਮੂਲੋਵਾਲ ਦੇ ਪ੍ਰਧਾਨ ਬਾਬੂ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਸਿਹਤ ਸਹੂਲਤਾਂ ਵੱਲੋਂ ਤਵੱਜੋ ਦਿੱਤੀ ਜਾਵੇ। ਡਾਕਟਰ ਦੀ ਡਿਊਟੀ ਪੱਕੇ ਤੌਰ ‘ਤੇ ਲਗਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਪਿੰਡ ਤੋ ਸ਼ਹਿਰ ਤੱਕ ਮਰੀਜ਼ ਲੈ ਕੇ ਜਾਣਾ ਹੁਣ ਬਹੁਤ ਮੁਸ਼ਕਿਲ ਹੈ, ਕਿਉਂ ਕਿ ਮੂਲੋਵਾਲ ਤੋ ਧੂਰੀ ਤੱਕ ਸੜਕ ਟੁੱਟੀ ਹੋਣ ਕਰ ਕੇ ਇੱਥੋਂ ਲੰਘਣਾ ਬਹੁਤ ਔਖਾ ਹੈ। ਐਮਰਜੈਂਸੀ ਵੇਲੇ ਮਰੀਜ਼ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਪਿੰਡ ਮੂਲੋਵਾਲ ਅਤੇ ਇਲਾਕੇ ਦੇ ਪਿੰਡਾ ਦੇ ਲੋਕਾਂ ਦੀ ਮੰਗ ਹੈ ਕਿ ਡਿਸਪੈਂਸਰੀ ਮੂਲੋਵਾਲ ਵਿਖੇ ਦਵਾਈਆਂ ਅਤੇ ਡਾਕਟਰ ਦਾ ਪੱਕਾ ਬੰਦੋਬਸਤ ਕੀਤਾ ਜਾਵੇ

 

Please Click here for Share This News

Leave a Reply

Your email address will not be published. Required fields are marked *