ਧੂਰੀ, 10 ਜੁਲਾਈ (ਮਹੇਸ਼ ਜਿੰਦਲ) ਮਿਸਨ ਤੰਦਰੁਸਤ ਪੰਜਾਬ ਅਧੀਨ ਸਹਿਕਾਰਤਾ ਵਿਭਾਗ ਜਿਲ•ਾਂ ਸੰਗਰੂਰ ਵੱਲੋ ਅਨਿਲ ਕੁਮਾਰ ਮਲੇਰੀ ਉਪ ਰਜਿਸਟਰਾਰ ਸਹਿਕਾਰੀ ਸੇਵਾਵਾਂ ਸੰਗਰੂਰ ਦੇ ਦਿਸਾ ਨਿਰਦੇਸਾ ਹੇਠ ਵੱਖ-ਵੱਖ ਸਹਿਕਾਰੀ ਸੇਵਾਵਾਂ ਵਿੱਚ ਸਹਿਕਾਰੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜ•ੀ ਤਹਿਤ ਇਕ ਕੈਂਪ ਵਿਜੇ ਕੁਮਾਰ ਗੋਇਲ ਸਹਾਇਕ ਰਜਿਸਟਰਾਰ ਸਹਿਕਾਰੀ ਸੇਵਾਵਾਂ ਧੂਰੀ ਦੀ ਅਗਵਾਈ ਵਿੱਚ ਸਹਿਕਾਰੀ ਸਭਾ ਅਲੀਪੁਰ ਖਾਲਸਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੋਕੇ ਗੋਇਲ ਨੇ ਕਿਸਾਨਾਂ ਨੂੰ ਪੋਦੇ ਲਾਊਣ ਪ੍ਰੈਰਿਤ ਕਰਦੇ ਹੋਏ ਰਸਾਇਣ ਖਾਦਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੋਕੇ ਸਹਿਕਾਰੀ ਸੇਭਾਵਾਂ ਦੇ ਨਰੀਖਕ ਤੇਜਿੰਦਰ ਸਿੰਘ ਨੇ ਬੇਲੋੜੇ ਬੋਰਵੈਲ ਬੰਦ ਕਰਨ ਕਿਸਾਨਾਂ ਨੂੰ ਪ੍ਰੇਰਿਆ ਤਾਂ ਜ਼ੋ ਕਿ ਕੀਮਤੀ ਜਾਨਾਂ ਦਾ ਨੁਕਸਾਨ ਹੋ ਸਕੇ। ਪਨਕੋਫੈਡ ਦੇ ਬੁਲਾਰੇ ਬਲਦੇਵ ਕ੍ਰਿਸਨ ਨੇ ਕਿਹਾ ਕਿ ਸਹਿਕਾਰੀ ਲਹਿਰ ਦਾ ਮਕਸਦ ਵਪਾਰਕ ਗਤੀਵਿਧੀਆ ਕਰਨ ਦੇ ਨਾਲ ਨਾਲ ਸਮੁੱਚੀ ਮਾਨਵਤਾ ਦੀ ਭਲਾਈ ਕਰਨਾ ਵੀ ਹੈ। ਇਸ ਲਈ ਸਹਿਕਾਰਤਾ ਵਿਭਾਗ ਵੱਲੋ ਵੀ ਵਾਤਾਵਰਨ ਨੂੰ ਸੁੱਧ ਰੱਖਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾਂ ਰੋਕੋ ਮੁਹਿੰਮ ਵਿੱਚ ਆਪਣਾ ਵੱਧ ਚੜ• ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੋਕੇ ਕੈਂਪ ਗੂਰਮਨਮੀਤ ਸਿੰਘ ਨਰੀਖਕ ਸਹਿਕਾਰੀ ਸਭਾਵਾਂ,ਤਰਸੇਮ ਸਿੰਘ ਪ•ਧਾਨ,ਸੁਰਜੀਤ ਸਿੰਘ,ਗੁਰਜੰਟ ਸਿੰਘ ਪ੍ਰਬੰਧਕ ਕਮੇਟੀ ਮੈਂਬਰ ਸਹਿਕਾਰੀ ਸਭਾ ,ਗੁਰਦੀਪ ਸਿੰਘ ਸਰਪੰਚ ਅਲੀਪੁਰ ਖਾਲਸਾ ਅਤੇ ਇਲਾਕੇ ਦੇ ਕਿਸਾਨਾ ਨੇ ਭਾਗ ਲਿਆ।
ਕੈਪਸ਼ਨ – ਅਲੀਪੁਰ ਖਾਲਸਾ ਦੀ ਸਹਿਕਾਰੀ ਸਭਾ ਵਿਖੇ ਪੋਦੇ ਲਗਾਊਣ ਦਾ ਦ੍ਰਿਸ