best platform for news and views

ਮਾੜੇ ਪ੍ਰਬੰਧ ਵਿਚ ਪਰਿਵਾਰ ਪਾਲਣ ਤੋਂ ਅਸਮਰੱਥ ਕਿਸਾਨ ਆਪਣੇ ਜਿਗਰ ਦੇ ਟੋਟਿਆਂ ਸਮੇਤ ਕੀਤੀ ਆਤਮ ਹੱਤਿਆ

Please Click here for Share This News

ਫ਼ਰੀਦਕੋਟ, 22 ਦਸੰਬਰ – ਫ਼ਰੀਦਕੋਟ ਦੇ ਪਿੰਡ ਮਚਾਕੀ ਮੱਲ ਕੋਲੋਂ ਲੰਘਦੀ ਨਹਿਰ ਵਿੱਚ ਪਿੰਡ ਮਚਾਕੀ ਮੱਲ ਸਿੰਘ ਦੇ ਇੱਕ ਕਿਸਾਨ ਨੇ ਆਪਣੀਆਂ ਦੋ ਨਾਬਾਲਗ ਧੀਆਂ ਅਤੇ ਇੱਕ ਪੁੱਤਰ ਸਮੇਤ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਕਿਸਾਨ ਦੀ ਪਹਿਚਾਣ ਜਗਜੀਤ ਸਿੰਘ (42) ਵਜੋਂ ਹੋਈ ਹੈ। ਇਸ ਕਿਸਾਨ ਨੇ ਆਪਣੇ ਨਾਲ ਆਪਣੀਆਂ ਦੋ ਬੇਟੀਆਂ ਹਰਮਨਵੀਰ ਕੌਰ (10), ਜਸ਼ਨਦੀਪ ਕੌਰ (8) ਅਤੇ ਜਗਸੀਰ ਸਿੰਘ (7) ਨੂੰ ਵੀ ਨਹਿਰ ਵਿੱਚ ਧੱਕਾ ਦੇ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਅੱਠ ਲੱਖ ਰੁਪਏ ਦਾ ਕਰਜਾਈ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਉਸ ਦੀ ਪਤਨੀ ਸੁਖਜੀਤ ਕੌਰ ਉਸ ਨੂੰ ਛੱਡ ਕੇ ਚਲੀ ਗਈ ਸੀ। ਜਗਜੀਤ ਸਿੰਘ ਮਾਂ ਗੁਰਮੇਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਜਗਜੀਤ ਸਿੰਘ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ‘ਚ ਸੀ। ਉਸ ਨੇ ਬੁੱਧਵਾਰ ਨੂੰ ਆਪਣੇ ਬੱਚੇ ਸਕੂਲ ਜਾਣ ਤੋਂ ਰੋਕੇ ਸਨ ਪਰੰਤੂ ਬੱਚੇ ਜਿੱਦ ਕਰਕੇ ਸਕੂਲ ਚਲੇ ਗਏ। ਪਰ ਅੱਜ ਉਸ ਨੇ ਬੱਚਿਆਂ ਨੂੰ ਸਕੂਲ ਨਹੀਂ ਜਾਣ ਦਿੱਤਾ ਅਤੇ ਉਹਨਾਂ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਲੈ ਗਿਆ। ਇਹ ਮੋਟਰਸਾਈਕਲ ਪਿੰਡ ਕੋਲੋਂ ਲੰਘਦੀ ਨਹਿਰ ਕੋਲੋਂ ਮਿਲਿਆ ਹੈ। ਖੁਦਕੁਸ਼ੀ ਕਰਨ ਵਾਲਾ ਕਿਸਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਉਸ ਦੀ 70 ਸਾਲਾ ਮਾਤਾ ਤੋਂ ਬਿਨਾਂ ਕੋਈ ਨਹੀਂ ਰਿਹਾ। ਮੌਕੇ ‘ਤੇ ਪੁੱਜੇ ਜਿਲ•ਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਉਹਨਾਂ ਕਿਹਾ ਕਿ ਪੁਲੀਸ ਲਾਸ਼ਾਂ ਦੀ ਭਾਲ ਕਰ ਰਹੀ ਹੈ ਅਤੇ ਸਮੁੱਚੇ ਮਾਮਲੇ ਦੀ ਪੜਤਾਲ ਜਾਰੀ ਹੈ।

Please Click here for Share This News

Leave a Reply

Your email address will not be published.