best platform for news and views

ਮਾਸਟਰ ਕਾਡਰ ਯੂਨੀਅਨ ਵੱਲੋਂ ਵੀ ਸਕੂਲ ਸਿੱਖਿਅਾ ਬਚਾਓ ਮੰਚ ਦੇ ਸਮਰਥਨ ਦਾ ਫੈਸਲਾ

Please Click here for Share This News

ਹਰਜਿੰਦਰਪਾਲ ਪੰਨੂ ਵੱਲੋਂ ਸਵਾਗਤ

ਰਾਜਨ ਮਾਨ

ਚੰਡੀਗੜ,19 ਮਾਰਚ:ਲੁਧਿਅਾਣਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਮਾਸਟਰ ਕੇਡਰ ਯੂਨੀਅਨ ਦੇ ਸਟੇਟ ਪ੍ਧਾਨ ਬਲਦੇਵ ਸਿੰਘ ਬੱਟਰ ਅਤੇ ਸੀਨੀਅਰ ਆਗੂ ਗੁਰਪੀ੍ਤ ਸਿੰਘ ਰਿਅਾੜ ਦੀ ਸਾਂਝੀ ਅਗਵਾਈ ਹੇਠ ਮਾਸਟਰ ਕਾਡਰ ਯੂਨੀਅਨ ਵੱਲੋਂ ਵੀ ਸਾਂਝੀਅਾਂ ਅਧਿਅਾਪਕ ਮੰਗਾਂ ਦੀ ਪੂਰਤੀ ਲਈ ਸਰਕਾਰ ਨਾਲ ਸਾਂਝੀ ਲੜਾਈ ਲੜਨ ਲਈ ਸਕੂਲ ਸਿੱਖਿਅਾ ਬਚਾਓ ਮੰਚ ਦੇ ਸਮਰਥਨ ਦਾ ਫੈਸਲਾ ਲਿਅਾ ਗਿਅਾ ਹੈ ।
ਮਾਸਟਰ ਕੇਡਰ ਵੱਲੋਂ ਲਏ ਗਏ ਇਸ ਫ਼ੈਸਲਾ ਦਾ ਸਵਾਗਤ ਕਰਦਿਆਂ ਈ.ਟੀ.ਯੂ. ਦੇ ਸੂਬਾ ਪ੍ਧਾਨ ਤੇ ਮੰਚ ਦੇ ਪ੍ਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਤੇ ਸਰਕਾਰ ਨਾਲ ਆਰ- ਪਾਰ ਦੀ ਲੜਾਈ ਚ ਸ਼ਾਮਿਲ ਹੋ ਕੇ ਸਰਕਾਰ ਵੱਲੋਂ ਅਧਿਆਪਕਾਂ ਨੂੰ ਬੇਲੋੜਾ ਪੇ੍ਸ਼ਾਨ ਕਰਨ ਲਈ ਆਏ ਦਿਨ ਥੋਪੀਆਂ ਜਾ ਰਹੀ ਨਾਦਰਸ਼ਾਹੀ ਨੀਤੀਆਂ ਨੂੰ ਪੁੱਠਾ ਗੇੜਾ ਦੇ ਕੇ ਸਮੁੱਚੇ ਅਧਿਆਪਕ ਵਰਗ ਦੇ ਮਾਣ ਸਤਿਕਾਰ ਬਹਾਲ ਕਰਵਾਈਏ ।

Please Click here for Share This News

Leave a Reply

Your email address will not be published. Required fields are marked *