best platform for news and views

ਮਾਲਵਾ ‘ਚ ਆਪ ਥੱਲੇ ਡਿੱਗੀ,ਤਿਕੋਣਾਮੁਕਾਬਲਾ ਸਿਰਫ 18 ਸੀਟਾਂ ‘ਤੇ:ਸੁਖਬੀਰ ਬਾਦਲ 

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਸ਼ਿਰੋਮਣੀ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘਬਾਦਲ ਨੇ ਕਿਹਾ ਹੈ ਕਿ ਆਪ ਦੀ ਮਾਝਾ ਅਤੇ ਦੋਆਬਾ ਖੇਤਰ ਵਿਚ ਪਹਿਲਾਂ ਹੀ ਕੋਈ ਹੋਂਦਨਹੀਂ ਸੀ ਅਤੇ ਹੁਣ ਮਾਲਵੇ ਵਿਚ ਵੀ ਇਸ ਪਾਰਟੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਜਿਸਮਗਰੋਂ ਹੁਣ ਸਿਰਫ 18 ਸੀਟਾਂ ਉੱਤੇ ਤਿਕੋਣਾ ਮੁਕਾਬਲਾ ਰਹਿ ਗਿਆ ਹੈ।

ਉਹਨਾਂ ਕਿਹਾ ਕਿ ਆਪ ਦਾ ਬੁਲਬੁਲਾ ਫੁੱਟ ਚੁੱਕਿਆ ਹੈ। ਇਹ ਪਾਰਟੀ ਕੁੱਝ ਦਿਨ ਪਹਿਲਾਂ21-22 ਸੀਟਾਂ ਉੱਤੇ ਤਿਕੋਣਾ ਮੁਕਾਬਲਾ ਦੇ ਰਹੀ ਸੀ, ਹੁਣ ਇਸ ਦਾ ਆਧਾਰ ਸਿਮਟ ਕੇਸਿਰਫ 18 ਸੀਟਾਂ ਉੱਤੇ ਰਹਿ ਗਿਆ ਹੈ। ਮੈਂ ਕਹਿੰਦਾ ਰਿਹਾ ਹਾਂ ਕਿ ਆਪ 10 ਤੋਂ ਵੱਧਸੀਟਾਂ ਨਹੀਂ ਜਿੱਤੇਗੀ। ਹੁਣ ਤਾਂ ਇਹ ਲੱਗਦਾ ਹੈ ਕਿ ਆਪ ਲਈ 8 ਦਾ ਅੰਕੜਾ ਪਾਰ ਕਰਨਾਵੀ ਮੁਸ਼ਕਿਲ ਹੋ ਗਿਆ ਹੈ।
ਵਿਧਾਨ ਸਭਾ ਹਲਕਾ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਖੇ ਕ੍ਰਮਵਾਰ ਪਾਰਟੀਉਮੀਦਵਾਰਾਂ ਅਜੀਤ ਸਿੰਘ ਸ਼ਾਂਤ, ਸੁਰਿੰਦਰਪਾਲ ਸਿਬੀਆ ਅਤੇ ਬਲਬੀਰ ਸਿੰਘ ਘੁੰਨਸ ਦੇਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਰਵਿੰਦਕੇਜਰੀਵਾਲ ਦੇ ਗੇੜਿਆਂ ਨੇ ਆਪ ਨੂੰ ਕਮਜ਼ੋਰ ਕੀਤਾ ਹੈ। ਉਹ ਜਿੰਨੇ ਵੱਧ ਗੇੜੇ ਪੰਜਾਬ ਵਿਚਲਾਉਂਦਾ ਹੈ, ਆਪ ਥੱਲੇ ਡਿੱਗੀ ਜਾਂਦੀ ਹੈ। ਪੰਜਾਬੀਆਂ ਨੇ ਕੇਜਰੀਵਾਲ ਦੀ ਉਹਨਾਂ ਉੱਤੇਹਕੂਮਤ ਕਰਨ ਦੀ ਗੇਮ ਨੂੰ ਸਮਝ ਲਿਆ ਹੈ। ਉਹਨਾਂ ਨੂੰ ਪਤਾ ਚੱਲ ਗਿਆ ਹੈ ਕਿਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਇਸੇ ਲਈ ਉਹ ਪਾਰਟੀ ਦੇ ਮੁੱਖ ਮੰਤਰੀਉਮੀਦਵਾਰ ਦਾ ਐਲਾਨ ਨਹੀਂ ਕਰ ਰਿਹਾ।
ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਕਿਸੇ ਬਾਹਰਲੇ ਨੂੰ ਆਪਣੇ ਉੱਤੇ ਹਕੂਮਤ ਨਹੀਂ ਕਰਨਦੇਣਗੇ। ਇਸੇ ਕਰਕੇ ਆਪ ਦੇ ਖਿਲਾਫ ਅਤੇ ਅਕਾਲੀਭਾਜਪਾ ਗਠਜੋੜ ਦੇ ਹੱਕ ਵਿਚ ਲਹਿਰਉੱਠ ਖੜ੍ਹੀ ਹੈ। ਇਹ ਗੱਲ ਸ਼ੁੱਕਰਵਾਰ ਨੂੰ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਅਤੇਫਰੀਦਕੋਟ ਵਿਖੇ ਅਕਾਲੀਭਾਜਪਾ ਦੀਆਂ ਰੈਲੀਆਂ ਵਿਚ ਹੋਏ ਭਰਵੇਂ ਇੱਕਠਾਂ ਤੋਂ ਵੇਖੀ ਜਾਸਕਦੀ ਹੈ।
ਉਹਨਾਂ ਕਿਹਾ ਕਿ ਆਪਵਿਰੋਧੀ ਲਹਿਰ ਦਾ ਫਾਇਦਾ ਸਿਰਫ ਅਕਾਲੀਭਾਜਪਾ ਗਠਜੋੜ ਨੂੰਹੀ ਮਿਲੇਗਾ। ਕਿਸਾਨਾਂ ਨੂੰ ਸਿਰਫ ਅਕਾਲੀ ਦਲ ਉੱਤੇ ਭਰੋਸਾ ਹੈ ਕਿ ਇਹ ਪਾਰਟੀ ਉਹਨਾਂ ਦੇਹਿੱਤਾਂ ਦੀ ਰਾਖੀ ਕਰੇਗੀ। ਕਿਸਾਨ ਸਮਝਦੇ ਹਨ ਕਿ ਉਹਨਾਂ ਨੂੰ ਦਿੱਤੀ ਮੁਫਤ ਬਿਜਲੀ ਦੀਸਹੂਲਤ ਸਰਦਾਰ ਬਾਦਲ ਦੀ ਵਿਰਾਸਤ ਦਾ ਮੁੱਢ ਹੈ। ਉਹ ਇਹ ਵੀ ਜਾਣਦੇ ਹਨ ਕਿਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦੇ ਹੀ ਉਹਨਾਂ ਤੋ ਇਹ ਸਹੂਲਤ ਖੋਹ ਲਈ ਸੀ। ਉਹਉਸ ਉੱਤੇ ਮੁੜ ਭਰੋਸਾ ਨਹੀਂ ਕਰ ਸਕਦੇ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿਸਾਡੀ ਪਾਰਟੀ ਨੇ ਹਮੇਸ਼ਾਂ ਹੀ ਆਪਣੇ ਕੀਤੇ ਵਾਅਦੇ ਨਿਭਾਏ ਹਨ। ਹੁਣ  ਅਸੀਂ ਸਾਰੇ ਛੋਟੇਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਕਣਕ ਅਤੇ ਝੋਨੇਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਵੀ ਵਾਅਦਾ ਕੀਤਾ ਹੈ। ਅਸੀਂ ਬੇਘਰੇ ਲੋਕਾਂਨੂੰ ਪੱਕੇ ਮਕਾਨ ਬਣਾ ਕੇ ਦੇਣ ਅਤੇ ਗਰੀਬ ਤਬਕਿਆਂ ਨੂੰ 5 ਕਿਲੋ ਖੰਡ 10 ਰੁਪਏ ਕਿਲੋਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਵੀ ਫੈਸਲਾ ਲਿਆ ਹੈ। ਅਸੀਂ ਕੁਦਰਤੀਆਫਤਾਂ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖੇਤ ਮਜ਼ਦੂਰਾਂ ਨੂੰ ਵੀ ਰਾਹਤਦੇਣ ਦਾ ਫੈਸਲਾ ਕੀਤਾ ਹੈ।
ਲੋਕਾਂ ਤੋਂ ਵਿਕਾਸ ਦੇ ਨਾਂਤੇ ਵੋਟ ਮੰਗਦੇ ਹੋਏ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾਗਠਜੋੜ ਸਿਰਫ ਆਪਣੀ ਕਾਰਗੁਜ਼ਾਰੀ ਦੇ ਸਿਰਤੇ ਲੋਕਾਂ ਦੀਆਂ ਵੋਟਾਂ  ਮੰਗ ਰਿਹਾ ਹੈ। ਅਸੀਂਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਅਗਲੇ ਪੰਜਾ ਸਾਲਾਂ ਦਾ ਵੀ ਨਕਸ਼ਾ ਤਿਆਰ ਕਰਲਿਆ ਹੈ। ਕਿਰਪਾ ਕਰਕੇ ਸਾਡੀ ਕਾਰਗੁਜ਼ਾਰੀ ਅਤੇ ਵਾਅਦੇ ਨਿਭਾਉਣ ਦੀ ਕਾਬਲੀਅਤ ਨੂੰਦੇਖਦੇ ਹੋਏ ਸਾਨੂੰ ਇੱਕ ਵਾਰੀ ਮੁੜ ਵੋਟਾਂ ਪਾ ਕੇ ਸੱਤਾ ਵਿਚ ਲਿਆਓ

Please Click here for Share This News

Leave a Reply

Your email address will not be published. Required fields are marked *