best platform for news and views

ਮਾਲਵਾ ਗਰੁੱਪ ਆਫ਼ ਕਾਲਜ਼ ਦਾ ਸ਼ਾਨਦਾਰ ਨਤੀਜਾ

Please Click here for Share This News

ਝੁਨੀਰ, 20 ਸਤੰਬਰ (ਮਿੱਠੂ ਘੁਰਕਣੀ)- ਸਬ-ਡਵੀਜਨ ਸਰਦੂਲਗੜ੍ਹ ਦੇ ਮਾਲਵਾ ਗਰੁੱਪ ਆਫ਼ ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਵੱਖ-ਵੱਖ ਕੋਰਸਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਤੋਂ ਬਾਅਦ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤੇ ਗਏ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ਵਿੱਚ ਅਰਸ਼ਦੀਪ ਕੌਰ ਪੁੱਤਰੀ ਬਲਕਾਰ ਸਿੰਘ ਨੇ 75 ਫੀਸਦੀ, ਟਵਿੰਕਲ ਜੈਨ ਪੁੱਤਰੀ ਰਾਜ ਕੁਮਾਰ ਜੈਨ ਨੇ 72.40 ਫੀਸਦੀ ਅਤੇ ਸੀਮਾ ਰਾਣੀ ਪੁੱਤਰੀ ਸੁਖਦੇਵ ਸਿੰਘ ਨੇ 70.20 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਮੋਕੇ ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਸ੍ਰੀ ਮਤੀ ਰਾਜ ਸੋਢੀ ਨੇ ਜਿਥੇ ਇਸ ਦਾ ਸਿਹਰਾ ਮਿਹਨਤੀ ਸਟਾਫ਼ ਨੂੰ ਦਿੱਤਾ,ਉਥੇ ਉਹਨਾਂ ਨੇ ਹੋਣਹਾਰ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਸੰਸਥਾ ਵਿਦਿਆਰਥਣਾਂ ਦੇ ਉਜਵਲ ਭਵਿੱਖ ਲਈ ਹਰ ਤਰ੍ਹਾ ਦਾ ਉਪਰਾਲਾ ਕਰਨ ਲਈ ਵਚਨਬੱਧ ਹੈ।ਵਿਦਿਆਰਥਣਾਂ ਅਤੇ ਮਾਪਿਆ ਨੇ ਕਾਲਜ ਦੀ ਮੈਨੇਜਮੈਂਟ ਅਤੇ ਸਟਾਫ ਦੀ ਕਾਰਜਸ਼ੀਲਤਾ ਪ੍ਰਤੀ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ ।

Please Click here for Share This News

Leave a Reply

Your email address will not be published. Required fields are marked *