ਭਿੱਖੀਵਿੰਡ 16 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੇਖਕ ਕੁਲਦੀਪ ਨਈਅਰ ਵੱਲੋਂ
ਬਲਾਤਕਾਰ ਦੇ ਕੇਸ ਵਿਚ ਸਜਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ਼ਹੀਦ ਸੰਤ ਬਾਬਾ
ਜਰਨੈਲ ਸਿੰਘ ਭਿੰਡਰਾਵਾਲੇ ਨਾਲ ਕਰਨ ਦੇ ਵਿਰੋਧ ਵਿਚ ਅੱਜ ਕਸਬਾ ਭਿੱਖੀਵਿੰਡ ਦੇ ਮੇਂਨ
ਚੌਕ ਵਿਖੇ ਸ੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਕੁਲਦੀਪ ਨਈਅਰ ਦਾ ਪੁਤਲਾ ਫੂਕ ਕੇ ਰੋਸ
ਪ੍ਰਦਰਸ਼ਣ ਕੀਤਾ ਗਿਆ। ਰੋਸ ਪ੍ਰਦਰਸ਼ਣ ਦੌਰਾਨ ਪਾਰਟੀ ਆਗੂਆਂ ਬਲਜੀਤ ਸਿੰਘ ਦੂਹਲ,
ਬਲਸੁਖਜੀਤ ਸਿੰਘ ਅਮੀਸਾਹ, ਗੁਰਸਾਹਿਬ ਸਿੰਘ, ਸਤਿੰਦਰਪਾਲ ਸਿੰਘ, ਸੁਖਵਿੰਦਰ ਸਿੰਘ
ਚੇਲਾ, ਜੱਜਬੀਰ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ,
ਰਾਜਾ ਸਿੰਘ, ਕੁਲਵੰਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ
ਭਿੰਡਰਾਂ ਵਾਲਿਆਂ ਦੀ ਤੁਲਨਾ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਨਾਲ ਕਰਨ ਵਾਲੇ
ਲੇਖਕ ਕੁਲਦੀਪ ਨਈਅਰ ਨੂੰ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਕਿ
ਸੰਤ ਜਰਨੈਲ ਸਿੰਘ ਖਾਲਸਾ ਕਹਿਣੀ ਤੇ ਕਥਨੀ ਦੇ ਪੂਰੇ ਸਨ, ਪਰ ਦੂਜੇ ਪਾਸੇ ਬਲਾਤਕਾਰੀ
ਬਾਬੇ ਦੀ ਤੁਲਨਾ ਚੰਗੀ ਸਖਸੀਅਤ ਨਾਲ ਕਰਨੀ ਬੰਜਰ ਅਪਰਾਧ ਹੈ।