best platform for news and views

ਮਾਨ ਇਤਿਹਾਸਕ ਜਿੱਤ ਹਾਸਲ ਕਰਨਗੇ – ਸਲੇਮਪੁਰ

Please Click here for Share This News

ਧੂਰੀ, 20 ਮਈ (ਮਹੇਸ਼ ਜਿੰਦਲ) – ਸ਼੍ਰੋਮਣੀ ਅਕਾਲੀ ਦਲ (ਅ) ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ ‘ਚ ਇਤਿਹਾਸਕ ਜਿੱਤ ਹਾਸਲ ਕਰਨਗੇ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਧੂਰੀ ਦੇ ਚੋਣ ਦਫ਼ਤਰ ਇੰਚਾਰਜ ਹਰਬੰਸ ਸਿੰਘ ਸਲੇਮਪੁਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਸ੍ਰ.ਮਾਨ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਅਤੇ ਹਰੇਕ ਵਰਗ ਦੇ ਲੋਕਾਂ ਨੇ ਉਨ•ਾਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਸਮਝ ਕੇ ਭਖਾਇਆ। ਉਨ•ਾਂ ਕਿਹਾ ਕਿ ਆਉਣ ਵਾਲੀ 23 ਮਈ ਨੂੰ ਸ੍ਰ.ਮਾਨ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ ਲੋਕ ਸਭਾ ‘ਚ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਸੁਲਤਾਨਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਕਹੇਰੂ, ਬਾਬਾ ਹਰਬੰਸ ਸਿੰਘ ਜੈਨਪੁਰ ਤੇ ਅਮਨਦੀਪ ਸਿੰਘ ਬਰੜਵਾਲ ਵੀ ਹਾਜ਼ਰ ਸਨ।

ਕੈਪਸ਼ਨ – ਜੇਤੂ ਚਿੰਨ• ਬਣਾਉਂਦੇ ਹੋਏ ਹਰਬੰਸ ਸਿੰਘ ਸਲੇਮਪੁਰ ਤੇ ਹੋਰ

Please Click here for Share This News

Leave a Reply

Your email address will not be published. Required fields are marked *