best platform for news and views

ਮਾਡਰਨ ਸੈਕੂਲਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Please Click here for Share This News

ਧੂਰੀ, 6 ਮਈ (ਮਹੇਸ਼ ਜਿੰਦਲ)  – ਸੀ.ਬੀ.ਐੱਸ.ਸੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕਮਲਨੂਰ ਸੋਹੀ ਨੇ 91.2, ਹੁਸਨਦੀਪ ਕੌਰ ਨੇ 84.2, ਵਿਪਨਜੋਤ ਕੌਰ ਨੇ 82.6, ਮਨਪ੍ਰੀਤ ਕੌਰ ਨੇ 79.2, ਕਮਲਪ੍ਰੀਤ ਕੌਰ ਨੇ 78.4, ਸਿਮਰਨਪ੍ਰੀਤ ਕੌਰ ਨੇ 77.8, ਅਮਰੀਨ ਕੌਰ ਨੇ 77.8 ਅਤੇ ਸਿਮਰਨਪ੍ਰੀਤ ਕੌਰ ਨੇ 75.4 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਸਲ ਕੀਤੇ ਹਨ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਕੈਪਸ਼ਨ – ਸ਼ਾਨਦਾਰ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ

Please Click here for Share This News

Leave a Reply

Your email address will not be published. Required fields are marked *