best platform for news and views

ਮਾਛੀਵਾੜਾ ਦੇ ਮੇਨ ਚੌਂਕ ‘ਚ ਰੂੰ ਦੇ ਭਰੇ ਟਰਾਲੇ ਨੂੰ ਅੱਗ ਲੱਗਣ ਨਾਲ ਮਚੀ ਹਫੜਾ ਦਫੜੀ

Please Click here for Share This News

ਮਾਛੀਵਾੜਾ ਸਾਹਿਬ, 14 ਮਈ (ਹਰਪ੍ਰੀਤ ਸਿੰਘ ਕੈਲੇ) – ਅੱਜ ਸਵੇਰੇ ਕਰੀਬ 11 ਵਜੇ ਮਾਛੀਵਾੜਾ ਸਾਹਿਬ ਦੇ ਮੇਨ ਚੌਂਕ ਵਿਚ ਇੱਕ ਰੂੰ ਦੇ ਭਰੇ ਓਵਰਲੋਡ ਟਰਾਲੇ ਦੀਆਂ ਗੱਠਾਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਮਗਰੋਂ ਅੱਗ ਲੱਗ ਗਈ ਜਿਸ ਕਾਰਨ ਉਥੇ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੋਂ ਰੋਡ ਤੇ ਸਥਿਤ ਇੱਕ ਧਾਗਾ ਫੈਕਟਰੀ ਤੋਂ ਰੂੰ ਦੀਆਂ ਗੱਠਾਂ ਦਾ ਭਰਿਆ ਓਵਰਲੋਡ ਟਰਾਲਾ ਜਿਉਂ ਹੀ ਮਾਛੀਵਾੜਾ ਦੇ ਮੇਨ ਚੌਂਕ ਵਿਚ ਪੁੱਜਿਆ ਤਾਂ ਉਥੇ ਬਿਜਲੀ ਦੀਆਂ ਤਾਰਾਂ ਨਾਲ ਗੱਠਾਂ ਜਾ ਟਕਰਾਈਆਂ ਜਿਸ ਕਾਰਨ ਨਿਕਲੇ ਚੰਗਿਆੜਿਆਂ ਕਾਰਨ ਉਨਾਂ ਵਿਚ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕ ਤੇ ਦੁਕਾਨਦਾਰ ਤੁਰੰਤ ਅੱਗ ਬੁਝਾਉਣ ਵਿਚ ਜੁਟ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਰਮਨਇੰਦਰਜੀਤ ਸਿੰਘ ਮੌਕੇ ਤੇ ਪੁੱਜੇ ਅਤੇ ਟ੍ਰੈਫਿਕ ਜਾਮ ਬਹਾਲ ਕਰਵਾਇਆ। ਸੂਤਰਾਂ ਅਨੁਸਾਰ ਸਮਰਾਲਾ ਤੋਂ ਫਾਇਰ ਬ੍ਰਿਗੇਡ ਕਰੀਬ ਅੱਧੇ ਘੰਟੇ ਬਾਅਦ ਪੁੱਜੀ ਪਰ ਉਦੋਂ ਤੱਕ ਲੋਕਾਂ ਨੇ ਕਾਫੀ ਹੱਦ ਤੱਕ ਅੱਗ ਤੇ ਕਾਬੂ ਪਾ ਲਿਆ ਸੀ। ਲੋਕਾਂ ਨੇ ਰੂੰ ਦੀਆਂ ਗੱਠਾਂ ਨੂੰ ਟਰਾਲੇ ਤੋਂ ਬਾਹਰ ਸੁੱਣਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਵੱਡਾ ਨੁਕਸਾਨ ਹੋਣੋ ਬਚਾਅ ਹੋ ਗਿਆ। ਅੱਗ ਲੱਗਣ ਨਾਲ ਕਾਫੀ ਗੱਠਾਂ ਨੁਕਸਾਨੀਆਂ ਗਈਆਂ ਜਦਕਿ ਬਾਕੀ ਗੱਠਾਂ ਪਾਣੀ ਨਾਲ ਖਰਾਬ ਹੋ ਗਈਆਂ। ਰੂੰ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।


ਫੋਟੋ ਕੈਪਸ਼ਨ
ਮਾਛੀਵਾੜਾ ਟਰਾਲਾ : ਰੂੰ ਦੀਆਂ ਗੱਠਾਂ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਲੋਕ।

Please Click here for Share This News

Leave a Reply

Your email address will not be published.