best platform for news and views

ਮਾਂ ਅਤੇ ਬੇਟੇ ਸਮੇਤ ਤਿੰਨ ਜ਼ਖ਼ਮੀ

Please Click here for Share This News

ਸਰਦੂਲਗੜ੍ਹ, 19 ਸਤੰਬਰ (ਬਲਜੀਤ ਪਾਲ)- ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦੇ ਪੁਲ ਤੇ ਦੋ ਮੋਟਰ ਸਾਇਕਲਾ ਦੀ ਆਹਮਣੇ ਸਾਹਮਣੇ ਟੱਕਰ ਹੋਣ ਕਾਰਨ ਮਾਂ ਅਤੇ ਬੇਟੇ ਸਮੇਤ ਤਿੰਨ ਜਣੇ ਜਖਮੀ ਹੋ ਗਏ। ਸਾਹਿਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਰੋੜੀ ਆਪਣੀ ਮਾਂ ਏਕਤਾ ਰਾਣੀ ਨਾਲ ਮੋਟਰ ਸਾਇਕਲ ਨੰਬਰ ਐਚ ਆਰ 24-0196 ਤੇ ਸਵਾਰ ਹੋਕੇ ਆਪਣੇ ਪਿੰਡ ਰੋੜੀ ਜਾ ਰਹੇ ਸਨ ਜਦ ਉਹ ਘੱਗਰ ਦਰਿਆ ਦੇ ਪੁਲ ਉੱਪਰ ਪਹੁੰਚੇ ਤਾਂ ਮਾਨਸਾ ਦੀ ਤਰਫੋ ਆ ਰਹੇ ਮੋਟਰ ਸਾਇਕਲ ਨੰਬਰ ਪੀ ਬੀ 17-ਏ 5597 ਤੇ ਸਵਾਰ ਰਾਕੇਸ ਕੁਮਾਰ ਵਾਸੀ ਅਲਵਰ ਦੀ ਟੱਕਰ ਹੋਣ ਕਾਰਨ ਤਿੰਨੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਖਮੀਆਂ ਨੂੰ ਰਾਹਗੀਰਾਂ ਵੱਲੋ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਸਾਹਿਲ ਕੁਮਾਰ ਅਤੇ ਉਸਦੀ ਮਾਂ ਏਕਤਾ ਰਾਣੀ ਅਤੇ ਰਾਕੇਸ ਕੁਮਾਰ ਅਲਵਰ ਦੀ ਹਾਲਤ ਨੂੰ ਗੰਭੀਰ ਦੇਖਦਿਆ ਹੋਇਆ ਉਨਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਰੈਫਰ ਕਰ ਦਿੱਤਾ ਗਿਆ। ਜਦ ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਦੋ ਮੋਟਰ ਸਾਇਕਲ ਦੀ ਟੱੱਕਰ ਵਿੱਚ ਤਿੰਨੇ ਜਣੇ ਜਖਮੀ ਹੋ ਗਏ ਸਨ ਜਿਨਾਂ ਨੂੰ ਮਾਨਸਾ ਰੈਫਰ ਕਰ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਿਵਲ ਹਸਪਤਾਲ ਵਿੱਚ ਜਖਮੀ ਜੇਰੇ ਇਲਾਜ

Please Click here for Share This News

Leave a Reply

Your email address will not be published. Required fields are marked *