best platform for news and views

ਮਹਿੰਦਰਾ ਫਾਇਨਾਂਸ ਕੰਪਨੀ ਦਾ ਸਕੂਲ ਵਲੋਂ ਸਵਾਗਤ

Please Click here for Share This News

ਸੰਗਰੂਰ,11 ਸਤਬੰਰ (ਮਹੇਸ਼ ਜਿੰਦਲ)- ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ ਸਰਵਿਸ ਲਿਮਟਿਡ ਕੰਪਨੀ, ਸੰਗਰੂਰ ਬਰਾਂਚ ਵੱਲੋਂ ਅਕਾਊਂਟੈਂਟ ਤਰੁਨ ਕੁਮਾਰ ਦੇ ਸਹਿਯੋਗ ਨਾਲ ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਵਿੱਚ ਛਾਂਦਾਰ ਬੂਟੇ ਲਗਾਏ ਗਏ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਇੰਦੂਬਾਲਾ ਤੇ ਸਟਾਫ ਵੱਲੋਂ ਕੰਪਨੀ ਦੀ ਟੀਮ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਟੀਮ ਮੈਂਬਰ ਜਸਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਪ੍ਰਤੀ ਅਸਲੀ ਅਰਥ ਸਮਝਾਉਣ ਲਈ ਆਪਣੀ ਜ਼ਿੰਦਗੀ ਦੇ ਕੁੱਝ ਪਲ ਇਨ੍ਹਾਂ ਬੱਚਿਆਂ ਲਈ ਕੱਢਣੇ ਚਾਹੀਦੇ ਹਨ। ਇਸ ਮੌਕੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਗੁਰਦੇਵ ਸਿੰਘ, ਸ਼ਿਵ ਗਰਗ, ਜਗਵੀਰ ਸਿੰਘ, ਚਰਨਪ੍ਰੀਤ ਵਾਲੀਆ, ਗਗਨਦੀਪ,ਅਸ਼ੀਸ਼, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਵਿਸ਼ੇਸ਼ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਕੰਪਨੀ ਦੇ ਵਰਕਰ (ਮਹੇਸ਼ ਜਿੰਦਲ)
Please Click here for Share This News

Leave a Reply

Your email address will not be published. Required fields are marked *