best platform for news and views

ਮਹਿੰਗੇ ਸੀਮਿੰਟ-ਬਜਰੀ ਕਾਰਨ ਆਮ ਲੋਕਾਂ ਨੂੰ ਘਰ ਬਣਾਉਣਾ ਹੋਇਆ ਔਖਾ-ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 18 ਜੂਨ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਿਰਮਾਣ ਸਮਗਰੀ ਦੀਆਂ ਸੱਤਵੇਂ ਅਸਮਾਨ ‘ਤੇ ਚੜ੍ਹੀਆਂ ਕੀਮਤਾਂ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕੋਸਿਆ ਹੈ। ਚੀਮਾ ਨੇ ਕਿਹਾ ਕਿ ਗ਼ਰੀਬਾਂ, ਦਲਿਤਾਂ-ਦਿਹਾੜੀਦਾਰਾਂ ਅਤੇ ਆਮ ਪਰਿਵਾਰਾਂ ਲਈ ਘਰ ਜਾਂ ਹੋਰ ਛੋਟੇ-ਮੋਟੇ ਨਿਰਮਾਣ ਕਾਰਜ ਕਰਨੇ ਵੱਸ ਤੋਂ ਬਾਹਰ ਹੋ ਗਏ ਹਨ, ਪਰੰਤੂ ਸਰਕਾਰਾਂ ਦਾ ਆਮ ਲੋਕਾਂ ਵੱਲ ਕੋਈ ਧਿਆਨ ਨਹੀਂ।
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਮਹੀਨੇ ਨਿਰਮਾਣ ਸਮਗਰੀ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਤਿੰਨ ਮਹੀਨਿਆਂ ਦੌਰਾਨ ਸੀਮਿੰਟ ਦੀ ਬੋਰੀ ਦੇ ਭਾਅ ‘ਚ 60 ਰੁਪਏ ਤੋਂ ਲੈ ਕੇ 80 ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਪ੍ਰਤੀ ਹਜ਼ਾਰ ਇੱਟ ਦਾ ਰੇਟ 5500 ਰੁਪਏ ਤੋਂ ਪਾਲ ਲੰਘ ਗਿਆ ਹੈ। ਮਾਫ਼ੀਆ ਕਾਰਨ ਰੇਤਾ-ਬਜਰੀ ਦੀ ਹੱਦੋਂ ਵੱਧ ਮਹਿੰਗੀ ਕਰ ਦਿੱਤੀ ਹੈ। ਇਹੋ ਹਾਲ ਸਰੀਆ ਅਤੇ ਲੱਕੜ ਆਦਿ ਦਾ ਹੈ। ਅਜਿਹੇ ਹਾਲਾਤ ‘ਚ ਆਮ ਬੰਦਾ ਤਾਂ ਦੂਰ ਰੱਜੇ-ਪੁੱਜੇ ਪਰਿਵਾਰ ਲਈ ਵੀ ਘਰ ਬਣਾਉਣਾ ਚੁਣੌਤੀ ਹੋ ਗਿਆ ਹੈ। ਚੀਮਾ ਨੇ ਕਿਹਾ ਕਿ ਮਹਿੰਗੀ ਹੋ ਰਹੀ ਨਿਰਮਾਣ ਸਮਗਰੀ ਕਾਰਨ ਪੰਚਾਇਤਾਂ ਸਮੇਤ ਹੋਰ ਸਰਕਾਰੀ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ।
ਹਰਪਾਲ ਸਿੰਘ ਚੀਮਾ ਅਨੁਸਾਰ ਸੂਬਾ ਤੇ ਕੇਂਦਰ ਸਰਕਾਰਾਂ ਆਮ ਲੋਕਾਂ ਦੀ ਕੀਮਤ ‘ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੀਆਂ ਹਨ। ਚੀਮਾ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਿਰਮਾਣ-ਸਮਗਰੀ ਦੀਆਂ ਕੀਮਤਾਂ ‘ਚ ਪਹਿਲਾਂ ਆਪਣੇ ਪੱਧਰ ‘ਤੇ ਕਾਬੂ ਕਰੇ ਅਤੇ ਸੂਬਾ ਪੱਧਰੀ ਟੈਕਸ ਘੱਟ ਕਰੇ। ਰੇਤ-ਮਾਫ਼ੀਆ ਦੀਆਂ ਗੁੰਡਾ ਪਰਚੀਆਂ ਬੰਦ ਕਰੇ ਅਤੇ ਫਿਰ ਕੇਂਦਰ ਸਰਕਾਰ ਉੱਤੇ ਨਿਰਮਾਣ ਸਮਗਰੀ ਦੀਆਂ ਜ਼ਰੂਰੀ ਵਸਤਾਂ ‘ਤੇ ਟੈਕਸ/ਜੀਐਸਟੀ ਦੀਆਂ ਦਰਾਂ ਘੱਟ ਕਰਾਉਣ ਲਈ ਦਬਾਅ ਬਣਾਵੇ।

Please Click here for Share This News

Leave a Reply

Your email address will not be published. Required fields are marked *