ਧੂਰੀ, 22 ਸਤੰਬਰ (ਮਹੇਸ਼ ਜਿੰਦਲ)- ਅੱਗਰਵਾਲ ਵੈਲਫ਼ੇਅਰ ਸਭਾ (ਰਜਿ:) ਧੂਰੀ ਵੱਲੋਂ ਮਹਾਰਾਜਾ ਸ੍ਰੀ ਅੱਗਰਸੈਨ ਜੈਯੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਨ ਤੋ ਪਹਿਲਾਂ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਲ ਇੰਡੀਆ ਕਾਂਗਰਸ ਦੇ ਬੁਲਾਰੇ ਅਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ, ਜਦਕਿ ਸੰਗਰੂਰ ਇੰਡਸਟਰੀ ਚੈਂਬਰ ਸੰਗਰੂਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ, ਅੱਗਰਵਾਲ ਸਭਾ ਜਿਲਾ ਸੰਗਰੂਰ ਦੇ ਪ੍ਰਧਾਨ ਸ਼ਾਮ ਲਾਲ ਸਿੰਗਲਾ, ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਰਾਈਸਿਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਅਰਪਨ ਫੂਡਜ਼ ਧੂਰੀ ਦੇ ਐਮ.ਡੀ. ਰਮੇਸ਼ ਗੋਇਲ ਨੇ ਝੰਡਾ ਰਸਮ, ਕੈਬਿ੍ਰਜ ਸਕੂਲ ਧੂਰੀ ਦੇ ਚੇਅਰਮੈਨ ਮੱਖਣ ਲਾਲ ਗਰਗ ਨੇ ਜੋਤੀ ਪ੍ਰਚੰਡ, ਰਤਨਾ ਰਿਜੋਰਟਸ ਧੂਰੀ ਦੇ ਮਾਲਕ ਮੇਹਰ ਚੰਦ ਗੋਇਲ ਨੇ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ। ਹਾਜਰ ਮਹਿਮਾਨਾਂ ਨੂੰ ਸਭਾ ਦੇ ਚੇਅਰਮੈਨ ਹਜਾਰੀ ਲਾਲ ਗਰਗ ਅਤੇ ਸੁਰੇਸ਼ ਬਾਂਸਲ ਨੇ ਸਨਮਾਨਿਤ ਕੀਤਾ ਅਤੇ ਅੱਗਰਵਾਲ ਸਮਾਜ ਦੇ 18 ਗੋਤਾਂ ਨਾਲ ਸ਼ਿੰਗਾਰੀਆਂ ਸਕੂਟਰੀਆਂ ਇਸ ਸ਼ੋਭਾ ਯਾਤਰਾ ਦੀ ਖਿੱਚ ਦਾ ਕੇਂਦਰ ਰਹੀਆਂ।

ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਭਰਵਾਂ ਸਵਾਗਤ ਕੀਤਾ। ਸਭਾ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਮੰਗੀ ਨੇ ਸਟੇਜ਼ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਤਾਇਲ, ਧਰਮਪਾਲ ਗਰਗ, ਜਗਦੇਵ ਜਿੰਦਲ, ਰਾਮ ਿਕਸ਼ਨ ਲੀਲਾ, ਨਰੇਸ਼ ਕੁਮਾਰ ਹੈਪੀ, ਰਾਜੀਵ ਗੋਇਲ, ਬਸੰਤ ਗਰਗ, ਦਰਸ਼ਨ ਗਰਗ, ਸੰਜੇ ਸਿੰਗਲਾ, ਮਦਨ ਲਾਲ, ਰਾਕੇਸ਼ ਕੁਮਾਰ ਰੋਮੀ, ਸੋਮ ਪ੍ਰਕਾਸ਼ ਆਰਿਆ, ਕੁਨਾਲ ਗਰਗ, ਪ੍ਰਲਾਦ ਕੁਮਾਰ, ਸੰਜੇ ਜਿੰਦਲ ਐਮ.ਸੀ.,ਸਬੀ ਕਾਝਲਾਂ,ਇੰਦਰਜੀਤ ਸਿੰਘ,ਐਕਸ ਚੈਅਰਮੈਨ ਕ੍ਰਿਸਨ ਸਿੰਗਲਾ ਸੇਰਪੁਰ,ਦੀਪੂ ਧੂਰੀ ਆਦਿ ਵੀ ਹਾਜ਼ਰ ਸਨ।