best platform for news and views

ਮਲੇਰੀਆ ਅਤੇ ਡੇਗੂ ਬੁਖ਼ਾਰ ਸੰਬੰਧੀ ਜਾਗਰੂਕ ਕੈਪ ਲਗਾਇਆ

Please Click here for Share This News

ਧੂਰੀ,26 ਮਾਰਚ (ਮਹੇਸ਼) ਸੀਨੀਅਰ ਅਫ਼ਸਰ,ਅਮਰਗੜ• ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰੁਬੀਨਾ ਦੀ ਦੇਖ ਰੇਖ ਅਧੀਨ,ਕੇ.ਆਰ.ਬੀ.ਐਲ ਫ਼ੈਕਟਰੀ ਭਸੌੜ ਵਿਖੇ ਮਲੇਰੀਆ ਤੇ ਡੇਗੂ ਬੁਖ਼ਾਰ ਸੰਬੰਧੀ ਜਾਗਰੂਕ ਕੈਪ ਲਗਾਇਆ ਗਿਆ। ਜਿਸ ਵਿਚ ਡਾ ਰੁਬੀਨਾ ਨੇ ਫ਼ੈਕਟਰੀ ਦੇ ਕਾਮੇਆ ਨੂੰ ਮੱਛਰਾਂ ਤੋ ਬਚਨ ਦੇ ਉਪਰਾਲੇ ਤੇ ਆਪਣੇ ਸਰੀਰ ਨੂੰ ਰੋਗਾਂ ਤੋ ਬਣਾਉਣ ਲਈ ਪੌਸ਼ਟਿਕ ਖ਼ੁਰਾਕ ਬਾਰੇ ਵਿਸਤਾਰ ਨਾਲ ਦੱਸਿਆ। ਇਸ ਤੋ ਇਲਾਵਾ ਸ਼੍ਰੀ ਜਗਤਾਰ ਸਿੰਘ ਨੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੀਆਂ ਮੁਫ਼ਤ ਸਕੀਮਾਂ ਬਾਰੇ ਕਾਮੇਆਂ ਨੂੰ ਜਾਣਕਾਰੀ ਦਿੱਤੀ। ਇਸ ਵਿਚ ਸ਼੍ਰੀ ਕੇਵਲ ਸਿੰਘ ,ਰਵਿੰਦਰ ਸਿੰਘ (ਹੈਲਥ ਵਰਕਰ),ਮਨਪ੍ਰੀਤ ਕੌਰ (ਹੈਲਥ ਵਰਕਰ) ਅਤੇ ਫ਼ੈਕਟਰੀ ਦੇ ਕਰਮਚਾਰੀਆਂ ਨੇ ਪੂਰਾ-ਪੂਰਾ ਸਹਿਯੋਗ ਦਿੱਤਾ ।


ਤਸਵੀਰ : ਡਾਂ ਰੁਬੀਨਾ ਫੈਕਟਰੀ ਕਾਮੇਆ ਨੂੰ ਜਾਣਕਾਰੀ ਦਿੰਦੇ ਹੋਏ ।

 

Please Click here for Share This News

Leave a Reply

Your email address will not be published. Required fields are marked *