best platform for news and views

ਮਲਟੀ ਟੈਲੇਂਟ ਹੰਟ ਮੁਕਾਬਲਿਆਂ ‘ਚ ਅਨਿਲ ਨਾਭਾ ਰਹੇ ਜੇਤੂ

Please Click here for Share This News

ਧੂਰੀ, 12 ਮਾਰਚ (ਮਹੇਸ਼) – ਸਥਾਨਕ ਨਵੀਂ ਅਨਾਜ ਮੰਡੀ ਵਿਖੇ ਲਾਏ ਗਏ ਪੰਜਾਬ ਕਾਰਨੀਵਾਲ ਦੇ ਆਖ਼ਰੀ ਦਿਨ ਇਥੇ ਆਯੋਜਿਤ ਕੀਤੇ ਜਾ ਰਹੇ ਮਲਟੀ ਟੈਲੇਂਟ ਹੰਟ ਡਾਂਸਿੰਗ ਤੇ ਸਿੰਗਿੰਗ ਦੇ ਫਾਈਨਲ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 24 ਫਰਵਰੀ ਤੋਂ 11 ਮਾਰਚ ਤੱਕ ਫਾਈਨਲ ਮੁਕਾਬਲਿਆਂ ਲਈ 25 ਬੱਚਿਆਂ ਨੂੰ ਚੁਣਿਆ ਗਿਆ, ਜਿਨ•ਾਂ ਵੱਲੋਂ ਲੰਘੀ ਰਾਤ ਕੀਤੀ ਪੇਸ਼ਕਾਰੀ ਦੌਰਾਨ ਅਨਿਲ ਕੁਮਾਰ ਨਾਭਾ ਨੇ ਪਹਿਲਾ, ਜਸ਼ਨਪ੍ਰੀਤ ਤੇ ਪਾਇਲ ਧੂਰੀ ਨੇ ਦੂਜਾ ਅਤੇ ਹਰਮਨ ਤੇ ਪਰਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਅਸ਼ੋਕ ਸ਼ਰਮਾ ਤੇ ਪਵਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੇ ਸ਼ਹਿਰਾਂ ਅੰਦਰ ਉਨ•ਾਂ ਵੱਲੋਂ ਅਜਿਹੇ ਪ੍ਰੋਗਰਾਮ ਕਰਾਏ ਜਾਂਦੇ ਹਨ ਤਾਂ ਜੋ ਬੱਚਿਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆ ਸਕੇ। ਉਨ•ਾਂ ਦੱਸਿਆ ਕਿ ਇਸ ਤੋਂ ਬਾਅਦ 22 ਮਾਰਚ ਤੋਂ ਬਟਾਲਾ ਵਿਖੇ ਇਹ ਪ੍ਰੋਗਰਾਮ ਕਰਾਇਆ ਜਾਵੇਗਾ। ਇਸ ਮੌਕੇ ਸ਼੍ਰੀ ਜਿੰਦਲ ਆਈ ਕੇਅਰ ਤੇ ਆਪਟੀਕਲ ਦੇ ਮਾਲਕ ਰਾਜੀਵ ਜਿੰਦਲ , ਸਟੇਜ ਸੰਚਾਲਕ ਚਰਨਜੀਤ ਸਿੰਘ ਚੰਨੀ, ਸੁਰਿੰਦਰ ਨਾਇਕ ਗਾਂਧੀ, ਸੌਰਵ ਬਾਂਸਲ ਆਦਿ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਕੈਪਸ਼ਨ- ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਰਾਜੀਵ ਜਿੰਦਲ ਤੇ ਹੋਰ

Please Click here for Share This News

Leave a Reply

Your email address will not be published. Required fields are marked *