
ਮੋਗਾ (ਸਵਰਨ ਗੁਲਾਟੀ ): ਪੰਜਾਬ ਦੇ ਸਿਹਤ ਕਾਮਿਆ ਦੀ ਸਿਰਮੋਰ ਅਤੇ ਸਦਾ ਸੰਘਰਸ਼ੀਲ ਜੱਥੇਬੰਦੀ ਵਿਂਭਾਗ ਮਲਟੀਜਪਰਪਜ਼ ਹੈਲਥ ਇੰਪਲਾਈਜ਼ ਪੰਜ਼ਾਬ ਦੀ ਇਕ ਭਰਵੀ ਮੀਟਿੰਗ ਸਿਵਲ ਹਸਪਤਾਲ ਮੋਗਾ ਵਿਚ ਸਟੇਟ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਮਲਟੀਪਰਪਜ਼ ਕਾਮਿਆਂ ਦੀਆ ਭਖਵੀਆਂ ਮੰਗਾਂ ਜਿਵੇ ਪਿਛਲੇ ਦਿਨੀ ਸਰਕਾਰ ਵੱਲੋ ਜਾਰੀ 1263 ਪੁਰਸ਼ ਕਾਮਿਆ ਦੀਆ ਅਸਾਮੀਆਂ ਪੱਕੇ ਤੋਰ ਤੇ ਭਰਵਾਉਣ ਲਈ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੋ ਚੌਣ ਕਮਿਸ਼ਨਰ ਨੂੰ ਇਹਨਾਂ ਅਸਾਮੀਆ ਨੂੰ ਪ੍ਰੋਸੈਸ ਵਿਚ ਪਾਕੇ ਕੌਸਲਿੰਗ ਕਰਵਾਕੇ ਕਾਮਿਆਂ ਨੂੰ ਅਸਾਮੀਆਂ ਤੇ ਨਿਯੁਕਤੀ ਕਰਵਾਈ ਜਾਵੇਗੀ। ਕੱਚੇ ਕਾਮਿਆ ਨੂੰ ਪੱਕੇ ਕਰਨ ਦੀ ਨੀਤੀ ਚਾਲੂ ਰੱਖਕੇ ਇਹਨਾਂ ਨੂੰ ਪੱਕੇ ਕਰਵਾਉਣ, ਵਿਭਾਗ ਵਿੱਚ ਵਿਭਾਗੀ ਪ੍ਰਮੋਸ਼ਨਾ ਕਰਵਾਉਣ ਦੇ ਕੰਮ ਨੂੰ ਨਿਪਟਾਉਣ ਨਾਲ ਹੀ ਇਸਤਰੀ ਵਰਕਰਾਂ ਦੀ ਪਦ ਉਨਤੀ ਵਿਚ ਤੇਜੀ ਲਿਆਉਣ ਆਦਿ ਮੰਗਾ ਤੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਜੱਥੇਬੰਦੀ ਵੱਲੋ ਆਪਣਾ ਸਲਾਨਾ ਕੈਲੰਡਰ ਰਲੀਜ਼ ਕੀਤਾ ਗਿਆ ਜਿਸ ਤੇ ਮੁੱਖ ਤਸਵੀਰ ਪੰਜਾਬ ਦੇ ਮਹਾਨ ਸ਼ਹੀਦ ਭਗਤ ਸਿੰਘ ਦੀ ਜੇਲ ਵਿੱਚ ਖਿੱਚੀ ਤਸਵੀਰ ਲਗਾਈ ਗਈ ਹੈ ਜੋਕਿ ਵੱਖ ਵੱਖ ਜਿਲਿਆਂ ਨੂੰ ਇਹ ਕੈਲੰਡਰ ਭੇਜੇ ਗਏ। ਇਸ ਮੌਕੇ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 10 ਫਰਵਰੀ 2017 ਤੱਕ ਪੰਜਾਬ ਦੇ ਸਮੂਹ ਬਲਾਕਾ ਦੀਆ ਚੌਣਾ ਮੁਕੰਮਲ ਕਰਵਾਈਆਂ ਜਾਣ ਅਤੇ ਫਰਵਰੀ 2017 ਵਿੱਚ 20 ਫਰਵਰੀ ਜਿਲਾਂ ਮੋਗਾ,23 ਫਰਵਰੀ ਜਿਲਾਂ ਬਠਿੰਡਾ, 24 ਫਰਵਰੀ ਜਿਲਾਂ ਸੰਗਰੂਰ, 25 ਫਰਵਰੀ ਫਿਰੋਜਪੁਰ, 27 ਫਰਵਰੀ ਸ਼੍ਰੀ ਮੁੱਕਤਸਰ ਸਾਹਿਬ ਆਦਿ ਜਿਲਿਆਂ ਦੀਆਂ ਚੋਣਾ ਸਬੰਧੀ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸੁਖਵਿੰਦਰ ਸਿੰਘ ਮੁਕਤਸਰ, ਨਰਿੰਦਰ ਸ਼ਰਮਾਂ ਫਿਰੋਜ਼ਪੁਰ, ਗਗਨਦੀਪ ਸਿੰਘ ਬਠਿੰਡਾ, ਸੁਖਦੀਪ ਸਿੰਘ ਬਠਿੰਡਾ, ਗੁਲਜਾਰ ਖਾਂ ਸੰਗਰੂਰ, ਕੁਲਦੀਪ ਸਿੰਘ ਸੰਗਰੂਰ, ਹਰਜ਼ਿੰਦਰ ਸਿੰਘ ਬਠਿੰਡਾ, ਸੁਖਰਾਜ ਸਿੰਘ ਦੋਦਾ, ਬਲਜਿੰਦਰ ਸਿੰਘ ਬਰਨਾਲਾ, ਮਨਦੀਪ ਸਿੰਘ, ਰਾਜ਼ੇਸ਼ ਭਾਰਦਵਾਜ ਫਾਰਮਾਸਿਸਟ, ਬਲਵਿੰਦਰ ਸ਼ਰਮਾਂ ਆਦਿ ਹਾਜ਼ਰ ਸਨ।
ਮਲਟੀਜਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜ਼ਾਬ ਵੱਲੋ ਨਵੇ ਸਾਲ ਦਾ ਕੈਲੰਡਰ ਰਲੀਜ ਕਰਦੇ ਹੋਏ (ਸਵਰਨ ਗੁਲਾਟੀ)