best platform for news and views

ਮਨ ਸੁੰਦਰ ਹੋਵੇ ਤਾਂ ਬਣਦੀ ਹੈ ਚੰਗੀ ਸਖਸ਼ੀਅਤ

Please Click here for Share This News

ਡਾ. ਹਰਜਿੰਦਰ ਵਾਲੀਆ

ਖੂਬਸੂਰਤੀ ਹਰ ਕਿਸੇ ਦੀ ਚਾਹਤ ਹੁੰਦੀ ਹੈ। ਸੁਹੱਪਣ ਨੂੰ ਪਿਆਰ ਕਰਨ ਵਾਲਾ ਦਿਲ ਕਦੇ ਬੁੱਢਾ ਨਹੀਂ ਹੁੰਦਾ। ਕੀ ਸੁੰਦਰਤਾ, ਹੁਸਣ, ਸੁਹੱਪਣ, ਖੂਬਸੂਰਤੀ ਅਤੇ ਰੰਗ ਰੂਪ ਸਰੀਰ ਦਾ ਹੀ ਹੁੰਦਾ ਹੈ। ਕੀ ਸਰੀਰ ਵਾਂਗ ਮਨ ਨੂੰ ਸੁੰਦਰ ਬਣਾਉਣ ਲਈ ਬਿਊਟੀ ਪਾਰਲਰ ਅਤੇ ਜਿਮ ਆਦਿ ਹੋ ਸਕਦੇ ਹਨ? ਭਾਵੇਂ ਇਸਦਾ ਜਵਾਬ ਨਾਂਹ ਵਿਚ ਹੀ ਹੋਣਾ ਸੁਭਾਵਿਕ ਹੈ। ਤੁਸੀਂ ਬਿਊਟੀਪਾਰਲਰਾਂ ਵਿਚ ਜਾ ਕੇ ਸਰੀਰਕ ਸੁੰਦਰਤਾ ਵਿਚ ਵਾਧਾ ਕਰ ਸਕਦੇ ਹੋ, ਤੁਸੀਂ ਜਿਮ ਵਿਚ ਜਾ ਕੇ ਅਤੇ ਕਸਰਤਾਂ ਕਰਕੇ ਆਪਣੇ ਸਰੀਰ ਨੂੰ ਨਰੋਆ, ਤਕੜਾ ਅਤੇ ਰਿਸ਼ਟ ਪੁਸ਼ਟ ਬਣਾ ਸਕਦੇ ਹੋ, ਪਰ ਮਨ ਨੂੰ ਕਿਵੇਂ ਸੁੰਦਰ ਬਣਾਉਗੇ। ਇਕ ਮਿਕਨਾਤੀਸੀ ਅਤੇ ਚੁੰਬਕੀ ਸਖਸ਼ੀਅਤ ਦੇ ਮਾਲਕ ਬਨਣ ਲਈ ਤੁਹਾਨੂੰ ਮਨ ਨੂੰ ਹੀ ਸੁੰਦਰ ਬਣਾਉਣਾ ਜਰੂਰੀ ਹੁੰਦਾ ਹੈ। ਮਨੁੱਖ ਦੀ ਜਿਸ ਤਰਾਂ ਦੀ ਸੋਚ ਹੁੰਦੀ ਹੈ, ਉਸੇ ਤਰਾਂ ਦਾ ਮਨੁੱਖ ਦਾ ਆਚਰਨ ਬਣ ਜਾਂਦਾ ਹੈ। ਹਰ ਮਨੁੱਖ ਸਫਲ ਹੋਣਾ ਚਾਹੁੰਦਾ ਹੈ। ਹਰ ਮਨੁੱਖ ਜ਼ਿੰਦਗੀ ਵਿਚਿ ਪਿਆਰ ਚਾਹੁੰਦਾ ਹੈ, ਸਤਿਕਾਰ ਚਾਹੁੰਦਾ ਹੈ, ਪ੍ਰਸੰਸਾ ਚਾਹੁੰਦਾ ਹੈ, ਸੋਹਰਤ ਚਾਹੁੰਦਾ ਹੈ, ਦੌਲਤ ਚਾਹੁੰਦਾ ਹੈ ਅਤੇ ਸੱਤਾ ਚਾਹੁੰਦਾ ਹੈ। ਇਸ ਕਿਸਮ ਦੀ ਚਾਹਤ ਨੂੰ ਪੂਰਾ ਕਰਨ ਲਈ ਆਪਣੀ ਸਖਸ਼ੀਅਤ ਨੂੰ, ਆਪਣੇ ਵਿਅਕਤੀਤਵ ਨੂੰ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਪਲਰਣ ਦਾ ਮੌਕਾ ਦੇਣਾ ਚਾਹੀਦਾ ਹੈ।

ਮਨੁੱਖ ਨੂੰ ਆਪਣੇ ਮਾਨਸਿਕ ਵਿਕਾਸ ਲਈ ਉਚੇਚਾ ਧਿਆਣ ਦੇਣਾ ਚਾਹੀਦਾ ਹੈ। ਸਵੈ ਪੜਚੋਲ ਕਰਕੇ ਆਪਣੇ ਆਚਰਨ ਵਿਚਲੀਆਂ ਕਮੀਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਰੋਜ਼ਾਨਾ ਜ਼ਿੰਦਗੀ ਦੇ ਵਿਚ ਵਿਚਰਦੇ ਹੋਏ ਹੋਰਨਾਂ ਲੋਕਾਂ ਨਾਲ ਆਪਣੇ ਵਿਵਹਾਰ ਨੂੰ ਵਾਚਨਾ ਚਾਹੀਦਾ ਹੈ। ਕੱਲ੍ਹ ਵਾਲੇ ਕਾਲਮ ਵਿਚ ਮੈਂ ਤੁਹਾਨੂੰ ਸਵੈ ਪੜਚੋਲ ਲਈ ਅੱਠ ਨੁਕਤੇ ਜਾਂ ਅੱਠ ਸਵਾਲ ਦੱਸੇ ਸਨ। ਉਨ੍ਹਾਂ ਵਿਚ ਇਕ ਸਵਾਲ ਸੀ ਕਿ ਤੁਹਾਡੇ ਵਿਅਕਤੀਤਵ ਵਿਚ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਨ ਦਾ ਗੁਣ ਹੈ? ਅੱਜ ਸਿਰਫ ਇਸ ਬਾਰੇ ਹੀ ਵਿਚਾਰ ਕਰਾਂਗੇ। ਰੋਜ਼ਾਨਾ ਜ਼ਿੰਦਗੀ ਵਿਚ ਕਈ ਵਾਰ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਬੜੇ ਹੀ ਅਪਮਾਨਜਨਕ ਅਤੇ ਬੇਇੱਜਤੀ ਵਾਲੇ ਅੰਦਾਜ਼ ਵਿਚ ਅਸਹਿਮਤੀ ਪ੍ਰਗਟ ਕਰਦੇ ਹਨ। ਉਦਾਹਰਨ ਵਜੋਂ :

  1. ਐਨੀ ਮੂਰਖਤਾ ਭਰੀ ਗੱਲ ਮੈਂ ਮੁੱਦਤਾਂ ਬਾਅਦ ਸੁਣੀ ਹੈ, ਤੇਰੇ ਨਾਲ ਸਹਿਮਤ ਨਹੀਂ ਹੋਇਟਾ ਜਾ ਸਕਦਾ।
  2. ਤੁਹਾਡੀ ਮੂਰਖਤਾ ਭਰੀ ਦਲੀਲ ਨਾਲ ਭਲਾ ਕਿਸ ਤਰਾਂ ਸਹਿਮਤ ਹੋਇਆ ਜਾ ਸਕਦਾ ਹੈ।
  3. ਜੋ ਤੁਸੀਂ ਕਹਿ ਰਹੇ ਹੋ, ਪੂਰੀ ਤਰਾਂ ਗਲਤ ਹੈ।

ਇਸ ਤਰਾਂ ਦੇ ਸ਼ਬਦਾਂ ਨਾਲ ਪ੍ਰਗਟ ਕੀਤੀ ਅਸਹਿਮਤੀ ਨਿਸ਼ਚਤ ਤੌਰ ਤੇ ਦੋਸਤਾਂ ਦੀ ਗਿਣਤੀ ਘਟਾ ਕੇ ਦੁਸ਼ਮਨਾਂ ਦੀ ਕਤਾਰ ਲੰਮਾ ਕਰਨ ਵਿਚ ਸਹਾਈ ਹੁੰਦੀ ਹੈ। ਸਮਾਜਿਕ ਰਿਸ਼ਤਿਆਂ ਵਿਚ 90 ਫੀਸਦੀ ਮੌਕਿਆਂ ‘ਤੇ ਤਰੇੜਾਂ ਆਉਣ ਅਤੇ ਰਿਸ਼ਤੇ ਟੁੱਟਣ ਦੀ ਵਜਾਹ ਉੱਚੇ ਸੁਰ ਵਿਚ ਅਸਹਿਮਤੀ ਪ੍ਰਗਟਾਉਣਾ ਹੁੰਦਾ ਹੈ। ਹਾਲਾਂਕਿ ਅਸਹਿਮਤੀ ਪ੍ਰਗਟਾਉਣ ਦੇ ਹੋਰ ਵੀ ਕਈ ਤਰੀਕੇ ਹਨ, ਇਨ੍ਹਾਂ ਤਰੀਕਿਆਂ ਨੂੰ ਆਪਣਹੀ ਸਖਸ਼ੀਅਤ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜਿਵੇਂ ਤੁਸੀਂ ਕਹਿ ਸਕਦੇ ਹੋ:

  1.  ਸ਼ਾਇਦ ਜੋ ਤੁਸੀਂ ਕਹਿ ਰਹੇ ਹੋ, ਉਹ ਠੀਕ ਹੀ ਹੈ, ਪਰ ਇਉਂ ਵੀ ਹੋ ਸਕਦਾ ਹੈ।
  2. ਸ਼ਾਇਦ ਤੁਸੀਂ ਸਿਰਫ ਦ੍ਰਿਸ਼ਟੀਕੋਣ ਤੋਂ ਹੀ ਦੇਖ ਰਹੇ ਹੋ।

ਇਉਂ ਠਅਗਰ ਜਰੂਰੀ ਹੋਵੇ ਤਾਂ ਤੁਸੀਂ ਬੜੀ ਨਿਮਰਤਾ ਤੇ ਧੀਮੀ ਸੁਰ ਵਿਚ ਆਪਣੀ ਅਸਹਿਮਤੀ ਪ੍ਰਗਟਾ ਸਕਦੇ ਹੋ।

(ਬਾਕੀ ਕਦੇ ਫੇਰ ਸਹੀ)

Dr Harjinder Walia

+91-98723-14380

Patiala (Punjab) INDIA

 

Please Click here for Share This News

Leave a Reply

Your email address will not be published. Required fields are marked *