best platform for news and views

ਮਨਪ੍ਰੀਤ ਬਾਦਲ ਦੱਸੇ ਕਿ ਉਸ ਨੇ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਬਾਰੇ ਝੂਠ ਕਿਉਂ ਬੋਲਿਆ: ਅਕਾਲੀ ਦਲ

Please Click here for Share This News

ਚੰਡੀਗੜ•/25 ਸਤੰਬਰ/ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇਸ ਗੱਲ ਦਾ ਜੁਆਬ ਦੇਣ ਲਈ ਆਖਿਆ ਹੈ ਕਿ ਉਸ ਨੇ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਬਾਰੇ ਕਿਸਾਨਾਂ ਕੋਲ ਝੂਠ ਕਿਉਂ ਬੋਲਿਆ ਹੈਇਸ ਦੇ ਨਾਲ ਹੀ ਪਾਰਟੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸੁਨੀਲ ਜਾਖੜ ਕੋਲੋਂ ਜੁਆਬ ਮੰਗਿਆ ਹੈ ਕਿ ਉਹ ਆਪਣੀ ਪਾਰਟੀ ਕੋਲੋਂ ਕਰਜ਼ਾ ਮੁਆਫੀ ਸਕੀਮ ਨੂੰ ਲਾਗੂ ਕਰਵਾਉਣ ਵਿਚ ਨਾਕਾਮ ਰਹਿਣ ਮਗਰੋਂ ਕਿਹੜੇ ਨੈਤਿਕ ਅਧਿਕਾਰ ਨਾਲ ਗੁਰਦਾਸਪੁਰ ਪਾਰਲੀਮਾਨੀ ਜ਼ਿਮਨੀ ਚੋਣ ਲੜ ਰਿਹਾ ਹੈ?

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਇਹ ਜਤਾ ਕੇ ਦੁਬਾਰਾ ਤੋਂ ਕਿਸਾਨਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਰਕਾਰ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਲਈ ਪੂਰੀ ਕਾਰਵਾਈ ਕਰ ਚੁੱਕੀ ਹੈ ਜਦਕਿ ਸਰਕਾਰ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਕਰਜ਼ਾ  ਮੁਆਫੀ ਦੀ ਰਾਸ਼ੀ 90 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈਸਰਕਾਰ ਜਿਸ ਨੋਟੀਫਿਕੇਸ਼ਨ ਲਈ ਛੋਟ ਮੰਗ ਰਹੀ ਹੈਉਸ ਦਾ ਉਦੇਸ਼ ਇਸ ਰਾਸ਼ੀ ਦਾ ਦਸਵਾਂ ਹਿੱਸਾ ਕਿਸ਼ਤਾਂ ਰਾਹੀ ਕਿਸਾਨਾਂ ਨੂੰ ਵਾਪਸ ਦੇਣਾ ਹੈ

ਇਹ ਕਹਿੰਦਿਆਂ ਕਿ ਇੱਥੋਂ ਤਕ ਕਿ ਇਹ ਸਕੀਮ ਵੀ ਬੈਂਕਾਂ ਵੱਲੋਂ ਨਕਾਰੀ ਜਾ ਚੁੱਕੀ ਹੈਅਕਾਲੀ ਆਗੂ ਨੇ ਦੱਸਿਆ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿੱਤ ਮੰਤਰੀ ਨੇ ਇਹ ਤੱਥ ਛੁਪਾਇਆ ਹੈ ਕਿ ਸਟੇਟ ਲੇਵਲ ਬੈਂਕਰਜ਼ ਕਮੇਟੀ ਸਰਕਾਰ ਦੀ ਫਸਲੀ ਕਰਜ਼ਾ ਸਕੀਮ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਚੁੱਕੀ ਹੈ।  ਉਹਨਾਂ ਕਿਹਾ ਕਿ ਬੈਂਕਰਜ਼ ਨੇ ਇਸ ਸਕੀਮ ਨੂੰ ਇਸ ਲਈ ਰੱਦ ਕੀਤਾ ਹੈ,ਕਿਉਂਕਿ ਸਰਕਾਰ ਅਗਾਊਂ ਤੌਰ ਤੇ ਬੈਂਕਾਂ ਵਿਚ ਕੋਈ ਵੀ ਪੈਸਾ ਜਮ•ਾ ਕਰਵਾਉਣ ਤੋਂ ਇਨਕਾਰ ਕਰ ਰਹੀ ਹੈ। ਜਿਸ ਕਰਕੇ ਬੈਂਕਰਜ਼ ਨੇ ਵਿੱਤ ਮੰਤਰੀ ਨੂੰ ਦੱਸ ਦਿੱਤਾ ਹੈ ਕਿ ਇਸ ਨੂੰ ਅਜਿਹੀ ਸਕੀਮ ਵਾਸਤੇ ਵੱਖ ਵੱਖ ਬੈਂਕਾਂ ਦੇ ਮੁੱਖ ਦਫਤਰਾਂ ਤੋਂ ਆਗਿਆ ਨਹੀਂ ਮਿਲੀ ਹੈ। ਉਹਨਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਰਜ਼ਾ ਮੁਆਫੀ ਬਾਰੇ ਕੋਈ ਪ੍ਰਕਿਰਿਆ ਨਹੀ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਹ ਗੱਲ ਮਨਪ੍ਰੀਤ ਬਾਦਲ ਨੂੰ ਸਿਰਫ ਕਿਸਾਨਾਂ ਨਾਲ ਧੋਖਾ ਕਰਨ ਵਾਲਾ ਅਪਰਾਧੀ ਹੀਂ ਨਹੀਂ ਬਣਾਉਂਦੀਸਗੋਂ ਉਹਨਾਂ ਨੂੰ ਖੁਦਕੁਥਸ਼ੀਆਂ ਲਈ ਮਜ਼ਬੂਰ ਵਾਲਾ ਦੋਸ਼ੀ ਵੀ ਬਣਾਉਂਦੀ ਹੈ

ਇਸ ਸਮੁੱਚੇ ਮਾਮਲੇ ਵਿਚ ਪੀਸੀਸੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇੱਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਅਤੇ ਦੂਜੇ ਸੁਨੀਲ ਜਾਖੜ ਵੱਲੋਂ ਇਸ ਵਾਅਦੇ ਨੂੰ ਲਾਗੂ ਕਰਵਾਉਣਾ ਚਾਹੀਦਾ ਸੀ। ਪਰ ਅਜੇ ਤੀਕ ਉਹ ਆਪਣਾ ਫਰਜ਼ ਨਿਭਾਉਣ ਵਿਚ ਪੂਰੀ ਤਰ•ਾਂ ਨਾਕਾਮ ਰਿਹਾ ਹੈ। ਜਾਖੜ ਨੇ ਕਾਂਗਰਸ ਸਰਕਾਰ ਦੇ ਟਾਲੂ ਹਥਕੰਡਿਆਂ ਨੂੰ ਜਾਣ ਬੁੱਝ ਕੇ ਸਹੀ ਠਹਿਰਾਇਆ ਹੈ ਅਤੇ ਕਰਜ਼ਾ ਮੁਆਫੀ ਬਾਰੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਸੰਬੰਧੀ ਕੀਤੀ ਤਾਜ਼ਾ ਧੋਖਾਧੜੀ ਵਿਚ ਵੀ ਉਹ ਹਿੱਸੇਦਾਰ ਬਣਿਆ ਹੈ ਜਦਕਿ ਚੋਣ ਜ਼ਾਬਤੇ ਤੋਂ ਪਹਿਲਾਂ ਇਸ ਸਕੀਮ ਨੂੰ ਬੜੀ ਸੌਖੀ ਤਰ•ਾਂ ਲਾਗੂ ਕੀਤਾ ਸਕਦਾ ਸੀ। ਉਹਨਾਂ ਕਿਹਾ ਕਿ ਜਾਖੜ ਗੁਰਦਾਸਪੁਰ ਦੇ ਲੋਕਾਂ ਨੂੰ ਦੱਸੇ ਕਿ ਉਹ ਕਿਹੜੇ ਨੈਤਿਕ ਅਧਿਕਾਰ ਨਾਲ ਉਹਨਾਂ ਦੀਆਂ ਵੋਟਾਂ ਮੰਗਣ ਆਇਆ ਹੈ

ਇਹ ਕਹਿੰਦਿਆਂ ਕਿ ਸਮੁੱਚੀ ਕਿਸਾਨੀ ਇੱਕ ਭਾਰੀ ਸੰਕਟ ਵਿਚ ਘਿਰੀ ਹੋਈ ਹੈਡਾਕਟਰ ਚੀਮਾ ਨੇ ਕਿਹਾ ਕਿ ਕਿਸੇ ਵੀ ਪ੍ਰਸਤਾਵਿਤ ਕਰਜ਼ਾ ਮੁਆਫੀ ਸਕੀਮ ਦੇ ਘੇਰੇ ਅੰਦਰ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਲਿਆਉਣਾ ਚਾਹੀਦਾ ਹੈ। ਅਜਿਹਾ ਕਰਨਾ ਸਮੇਂ ਦੀ ਲੋੜ ਹੈ। ਜੇਕਰ ਸਰਕਾਰ ਇਸ ਮੰਗ ਨੂੰ ਨਹੀਂ ਮੰਨਦੀ ਤਾਂ ਅਸੀਂ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ ਅੰਦੋਲਨ ਕਰਾਂਗੇ

Please Click here for Share This News

Leave a Reply

Your email address will not be published. Required fields are marked *