best platform for news and views

ਮਜੀਠੀਆ ਦੇ ਸ਼ੋਸਲ ਮੀਡੀਆ (ਟਵੀਟ ਖਾਤੇ) ਨੂੰ ਪਾਕਿਸਤਾਨ ਸਥਿਤ ਦਹਿਸ਼ਤਗਰਦ ਤੇ ਨਸ਼ਾ ਸਮਗਲਿੰਗ ਨਾਲ ਜੁੜੀਆਂ ਸੰਸਥਾਵਾਂ ਦੇ ਲੋਕਾਂ ਵਲੋਂ ਟਵੀਟ ਕੀਤਾ ਜਾ ਰਿਹਾ :ਲਾਲੀ ਮਜੀਠਾ

Please Click here for Share This News

ਰਾਜਨ ਮਾਨ
ਅੰਮ੍ਰਿਤਸਰ:2ਫਰਵਰੀ:     :
ਲੋਕ ਸੰਪਰਕ ਤੇ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਸ਼ੋਸਲ ਮੀਡੀਆ (ਟਵੀਟ ਖਾਤੇ) ਨੂੰ ਪਾਕਿਸਤਾਨ ਸਥਿਤ ਅੰਤਰਰਾਸ਼ਟਰੀ ਪੱਧਰ ਦੀਆਂ ਦਹਿਸ਼ਤਗਰਦ ਤੇ ਨਸ਼ਾ ਸਮਗਲਿੰਗ ਨਾਲ ਜੁੜੀਆਂ ਸੰਸਥਾਵਾਂ ਦੇ ਅਹਿਮ ਲੋਕਾਂ ਵਲੋਂ ਟਵੀਟ ਕੀਤੇ ਜਾਣ ਦਾ ਖੁਲਾਸਾ ਕਰਦਿਆਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮੰਗ ਕੀਤੀ ਹੈ ਕਿ ਉਹ ਇਸ ਬੇਹੱਦ ਅਹਿਮ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਬਾਰੇ ਆਪਣਾ ਪੱਖ ਸਪਸ਼ਟ ਕਰਨ ਅਤੇ ਭਾਜਪਾ ਅਕਾਲੀ ਦਲ ਨੂੰ ਦਿੱਤਾ ਸਮਰਥਨ ਵਾਪਿਸ ਲਵੇ ।ਸ੍ਰ:ਲਾਲੀ ਮਜੀਠੀਆ ਨੇ ਚੋਣ ਕਮਿਸ਼ਨ ਪਾਸੋਂ ਵੀ ਮੰਗ ਕੀਤੀ ਹੈ ਕਿ  ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਕੇ ਚੋਣ ਲੜ ਰਹੇ ਬਿਕਰਮ ਸਿੰਘ ਮਜੀਠੀਆ ਦਾ ਜਦੋਂ ਅਸਲ ਚਿਹਰਾ ਬੇਨਕਾਬ ਹੋ ਚੁੱਕਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਰੱਦ ਕੀਤੀ ਜਾਵੇ।ਉਨ੍ਹਾਂ ਦੇਸ਼ ਦੀ ਸੁੱਰਖਿਆ ਨਾਲ ਜੁੜੀਆਂ ਏਜੰਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੇਸ਼ ਦੁਸ਼ਮਣਾਂ ਖਿਲਾਫ ਕਾਰਵਾਈ ਕਰਨ।
ਅੱਜ ਇਥੇ ਜਿਲ੍ਹਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਵਿਖੇ ਕਾਹਲੀ ਨਾਲ ਬੁਲਾਈ ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਸ੍ਰ:ਲਾਲੀ ਮਜੀਠੀਆ ਨੇ ਦੱਸਿਆ ਕਿ ਲੋਕ ਸੰਪਰਕ ਤੇ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਇਕ ਟਵੀਟ ਖਾਤਾ ਹੈ ਜਿਸ ਵਿੱਚ ਉਸ ਵਲੋਂ ਪਾਈਆਂ ਪੋਸਟਾਂ ਨੂੰ ਟਵੀਟ ਕਰਨ ਵਾਲੇ ਇਕ ਦਰਜਨ ਦੇ ਕਰੀਬ ਉਹ ਲੋਕ ਹਨ ਜੋ ਪਾਕਿਸਤਾਨ ਤੋਂ ਹਿੰਦੁਸਤਾਨ ਖਿਲਾਫ ਕੂੜ ਪ੍ਰਚਾਰ,ਭਾਰਤੀ ਕਸ਼ਮੀਰ ਨੂੰ ਅਜਾਦ ਕਰਾਉਣ ਲਈ ਜਿਹਾਦ ਚਲਾ ਰਹੇ ਹਨ ਅਤੇ ਸਰਹੱਦ ਤੋਂ ਨਸ਼ਾ  ਸਮਗਲਿੰਗ ਤੇ ਜਾਅਲੀ ਭਾਰਤੀ ਕਰੰਸੀ ਦੇ ਕਾਰੋਬਾਰ ਵਿੱਚ ਗਲਤਾਨ ਹਨ ।ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਟਵੀਟ ਖਾਤੇ ਤੇ ਟਵੀਟ ਕਰਨ ਵਾਲੇ ੧੩ ਨਾਵਾਂ ਵਿੱਚ ਅਬਦੁਲ ਹੱਕ ਖਾਨ,ਅਹਿਮਦ ਜਾਦੂਨ,ਅਬਦੁਲ ਕਯੂਮ —ਜਮਾਤ ਉਦ ਦਵਾਹ ਦਾ ਪ੍ਰਸ਼ੰਸ਼ਕ ਹੈ,ਅਹਿਮਦ ਯਾਰ ਖਾਨ —ਕਸ਼ਮੀਰ ਅਜਾਦ ਕਰੋ ਮੁਹਿੰਮ ਦਾ ਮੁੱਦਈ।ਅਬਦੁਲ ਵਹਾਬ —-ਟੀਮ ਬੁਰਹਾਨ,ਅਕਬਰ ਖਾਨ,ਅਕਰਮ ਸ਼ੇਖ —-ਹਾਫਿਜ਼ ਮੁਹੰਮਦ ਸਈਅਦ  ਨਾਲ ਜੁੜਿਆ ਹੋਇਆ,ਅਸਲਮ ਖਤਰੀ— ਜਮਾਤ ਉਦ ਦਵਾਹ ੪ਲਾਈਫ,ਆਜ਼ਮ ਅਲੀ ਖਾਨ—- ਹਾਫਿਜ਼ ਮੁਹੰਮਦ ਸਈਅਦ  ਨਾਲ ਜੁੜਿਆ ਹੋਇਆ ਹੈ ।ਸ੍ਰ:ਲਾਲੀ ਮਜੀਠੀਆ ਨੇ ਦੱਸਿਆ ਕਿ ਖਾਨ ਬਾਬਾ-,ਰਾਜਸ-ਅਨਾਸ ,ਉਮੇਰ ਬਾਲਟੀ-,ਤਵਾਡੀ ਐਸੀ ਦੀ ਤੈਸੀ(ਹਕੀਮ.ਕੇ)– ਹਾਫਿਜ਼ ਮੁਹੰਮਦ ਸਈਅਦ  ਨਾਲ ਜੁੜੇ ਹੋਏ ਹਨ।ਸਭਤੋਂ ਅਹਿਮ ਹਾਫਿਜ਼ ਮੁਹੰਮਦ ਸਈਅਦ—ਜੋ ਨਿਰੰਤਰ ਅਜੇਹੇ ਲੋਕਾਂ ਨਾਲ ਜੁੜਿਆ ਹੋਇਆ ਹੈ ।ਉਸਦੀਆਂ ਟਵੀਟ ਵੀ ਉਪਰੋਕਤ ਖਾਤਿਆਂ ਵਿੱਚ ਮੌਜੂਦ ਹਨ।ਹਾਫਿਜ਼ ਮੁਹੰਮਦ ਸਈਅਦ  ਲਸ਼ਕਰੇ ਤੋਇਬਾ ਨਾਮੀ ਪਾਬੰਦੀ ਸ਼ੁਦਾ ਦਹਿਸ਼ਤਗਰਦ ਸੰਸਥਾ ਦਾ ਕੋ-ਫਾਉਂਡਰ ਹੈ-ਜਮਤਾ ਉਦ ਦਵਾਹ ਵੀ ਉਸੇ ਦੀ ਸੰਸਥਾ ਹੈ ।ਉਨ੍ਹਾਂ ਦੱਸਿਆ ਕਿ ਇਹ ਲੋਕ ਜਿਥੇ ਭਾਰਤ ਖਿਲਾਫ ਕੂੜ ਪ੍ਰਚਾਰ ਕਰਦਿਆਂ ੧-੭ ਫਰਵਰੀ ਦਾ ਹਫਤਾ ਕਸ਼ਮੀਰ ਦੀ ਅਜਾਦੀ ਪ੍ਰਤੀ ਹਮਦਰਦੀ/ਸਹਿਮਤੀ ਹਫਤਾ ਮਨਾਉਣ ਦਾ ਸੱਦਾ ਦੇ ਰਹੇ ਹਨ,ਟਾਕ ਆਫ ਬੁਰਹਾਨ ਵਾਨੀ,ਸਾਲ ੨੦੧੭ –ਕਸ਼ਮੀਰ ਦੀ ਅਜਾਦੀ ਦਾ ਸਾਲ, ਮੁਹਿੰਮ ਚਲਾ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਲੋਕ ਸਿੱਧੇ ਅਸਿੱਧੇ ਢੰਗ ਨਾਲ ਜਮਾਤ ਉਦ ਦਵਾਹ,ਲਸ਼ਕਰੇ ਤੋਇਬਾ  ਵਰਗੀਆਂ ਪਾਬੰਦੀ ਸ਼ੁਦਾ ਅੱਤਵਾਦੀ ਜਥੇਬੰਦੀਆਂ ਨਾਲ ਜੁੜੇ ਹੋਏ ਹਨ ।
ਹਾਫਿਜ਼ ਮੁਹੰਮਦ ਸਈਅਦ—ਜੋ ਨਿਰੰਤਰ ਅਜੇਹੇ ਲੋਕਾਂ ਨਾਲ ਜੁੜਿਆ ਹੋਇਆ ਹੈ ।ਉਸਦੀਆਂ ਟਵੀਟ ਵੀ ਉਪਰੋਕਤ ਖਾਤਿਆਂ ਵਿੱਚ ਮੌਜੂਦ ਹਨ।ਹਾਫਿਜ਼ ਮੁਹੰਮਦ ਸਈਅਦ  ਲਸ਼ਕਰੇ ਤੋਇਬਾ ਨਾਮੀ ਪਾਬੰਦੀ ਸ਼ੁਦਾ ਦਹਿਸ਼ਤਗਰਦ ਸੰਸਥਾ ਦਾ ਕੋ-ਫਾਉਂਡਰ ਹੈ-ਜਮਾਤ ਉਦ ਦਵਾਹ ਵੀ ਉਸੇ ਦੀ ਸੰਸਥਾ ਹੈ ।
ਆਖਿਰ ਇਹ ਲੋਕ ਬਿਕਰਮ ਸਿੰਘ ਦੇ ਟਵੀਟ ਅਕਾਉਂਟ ਤੇ ਹੀ ਟਵੀਟ ਕਿਉਂ ਕਰਦੇ ਹਨ।ਉਹ ਬਿਕਰਮ ਸਿੰਘ ਦੀ ਪਾਈ ਪੋਸਟ ਬਾਰੇ ਹੀ ਪ੍ਰਚਾਰ ਕਰਦੇ ਹਨ  ਦਾ ਮਤਲਬ ਸਾਫ ਹੈ ਕਿ ਉਹ ਇਸ ਵਲੋਂ ਕੀਤੇ ਗਏ ਕਾਰਜਾਂ ਨੂੰ ਪ੍ਰਚਾਰ ਤੇ ਪ੍ਰਸਾਰ ਰਹੇ ਹਨ ਤੇ ਨਾਲ ਹੀ ਦੁਨੀਆਂ ਭਾਰ ਦੀਆਂ ਭਾਰਤ ਵਿਰੋਧੀ ਤਾਕਤਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਇਹ ਸ਼ਖਸ਼ ਉਨ੍ਹਾਂ ਦਾ ਆਪਣਾ ਹੈ।ਇਹ ਸੰਸਥਾਵਾਂ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਲਈ ਭਾਰਤ ਸਰਕਾਰ ਬਾਰ ਬਾਰ ਪਾਕਿਸਤਾਨ ਤੋਂ ਇਲਾਵਾ ਵਿਸ਼ਵ ਭਰ ਦੇ ਦੇਸ਼ਾਂ ਨੂੰ ਅਪੀਲ ਵੀ ਕਰਦੀ ਹੈ ਤੇ ਦਬਾਅ ਬਨਾਉਣ ਦਾ ਰਾਹ ਵੀ ਅਪਣਾਉਂਦੀ ਰਹਿੰਦੀ ਹੈ ।ਸ੍ਰ:ਲਾਲੀ
ਮਜੀਠੀਆ ਨੇ ਕਿਹਾ ਕਿ ਸਵਾਲ ਤਾਂ ਇਹ ਵੀ ਹੈ ਕਿ ਇਹ ਪਾਬੰਦੀ ਸ਼ੁਦਾ ਲੋਕ  ਨਸ਼ਿਆਂ ਤੇ ਜਾਅਲੀ ਭਾਰਤੀ ਕਰੰਸੀ ਕਾਰੋਬਾਰ ਲਈ ਵੀ ਜਾਣੇ ਜਾਂਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵੇ ਕਰ  ਰਹੇ ਹਨ ਕਿ ਨੋਟਬੰਦੀ ਨਾਲ ਨਸ਼ਾ ਸਮਗਲਰਾਂ ਤੇ ਦਹਿਸ਼ਤ ਗਰਦਾਂ ਦਾ ਲੱਕ ਟੁੱਟ ਗਿਆ ਹੈ । ਲੇਕਿਨ ਉਨ੍ਹਾਂ ਦੀ ਆਪਣੀ ਸਿਆਸੀ ਭਾਈਵਾਲ ਪਾਰਟੀ ਦਾ ਇਕ ਮੰਤਰੀ ਬੁੱਕਲ ਦਾ ਸੱਪ ਬਣਿਆ ਬੈਠਾ ਹੈ ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਸਵਾਲ ਕੀਤਾ ਹੈ ਕਿ ਜੇ ਉਹ ਵਾਕਿਆ ਹੀ ਦੇਸ਼ ਲਈ ਚਿੰਤਤ ਹਨ ਤਾਂ ਸਭਤੋਂ ਪਹਿਲਾਂ ਬਿਕਰਮ ਸਿੰਘ ਨਾਲੋਂ ਸਬੰਧ ਤੋੜਨ ,ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਸਮੁਚੇ ਮਾਮਲੇ ਦੀ ਜਾਂਚ ਕਰਨ ਤੇ ਚੋਣ ਕਮਿਸ਼ਨ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਰੱਦ ਕਰੇ।ਕਿਉਂਕਿ ਉਪਰੋਕਤ ਲੋਕਾਂ ਦਾ ਬਿਕਰਮ ਸਿੰਘ ਨਾਲ ਜੁੜੇ ਹੋਣਾ ,ਬਿਕਰਮ ਦੇ ਨਸ਼ਾ ਕਾਰੋਬਾਰ ਉਪਰ ਮੋਹਰ ਵੀ ਲਾਉਂਦਾ ਹੈ ।ਇਸ ਮੌਕੇ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ,ਪ੍ਰੀਤ ਇੰਦਰ ਸਿੰਘ ਢਿਲੋਂ,ਬਲਜਿੰਦਰ ਸਿੰਘ ਝਾਂਡੇ ਵੀ ਮੌਜੂਦ ਸਨ।ਸ੍ਰ:ਲਾਲੀ ਮਜੀਠੀਆ ਨੇ ਪੱਤਰਕਾਰਾਂ ਨੂੰ ਬਿਕਰਮ ਸਿੰਘ ਮਜੀਠੀਆ ਦੇ ਟਵੀਟ ਖਾਤੇ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀਆਂ ਗਤੀਵਿਧੀਆਂ ਦੀਆਂ ਫੋਟੋ ਕਾਪੀਆਂ ਵੀ ਮੁਹਈਆ ਕਰਵਾਈਆਂ।

Please Click here for Share This News

Leave a Reply

Your email address will not be published. Required fields are marked *