best platform for news and views

ਭੱਟੀਆਂ ਵਿਖੇ ਪੰਜ ਪੀਰਾਂ ਦੀ ਦਰਗਾਹ ਤੇ ਸਲਾਨਾ ਮੇਲਾ ‘ਤੇ ਭੰਡਾਰਾ ਕਰਵਾਇਆ ਗਿਆ

Please Click here for Share This News

ਮਾਛੀਵਾੜਾ ਸਾਹਿਬ, 31 ਮਈ (ਹਰਪ੍ਰੀਤ ਸਿੰਘ ਕੈਲੇ) – ਸਥਾਨਕ ਕੁਹਾੜਾ ਰੋਡ ਤੇ ਪਿੰਡ ਭੱਟੀਆਂ ਵਿਖੇ ਸਥਿਤ ਪੰਜ ਪੀਰਾਂ ਦੀ ਦਰਗਾਹ ਮੀਆਂ ਤਕੀਆ ਤੇ ਸਲਾਨਾ ਮੇਲਾ ਤੇ ਭੰਡਾਰਾ ਗਰਾਮ ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਿਲ ਹੋ ਕੇ ਦਰਗਾਹ ਤੇ ਸਿਜਦਾ ਕੀਤਾ ਅਤੇ ਆਪਣੀਆਂ ਮੰਨਤਾ ਮੰਗੀਆਂ।
ਮੇਲੇ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਭੱਟੀਆਂ ਨੇ ਦੱਸਿਆ ਕਿ ਇਸ ਮੌਕੇ ਦਰਗਾਹ ਤੇ ਚਾਦਰ ਚੜ•ਾਉਣ ਦੀ ਰਸਮ ਦਰਗਾਹ ਦੇ ਸੇਵਾਦਾਰ ਸੁਰਿੰਦਰ ਕੁਮਾਰ ਅਤੇ ਗਰਾਮ ਪੰਚਾਇਤ ਨੇ ਅਦਾ ਕੀਤੀ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ। ਸ਼ਾਮ ਨੂੰ ਬਿੰਦਰ ਕੱਵਾਲ ਐਂਡ ਪਾਰਟੀ ਤੇ ਹੋਰ ਕਲਾਕਾਰ ਨੇ ਸੂਫੀਆਨਾ ਪ੍ਰੋਗਰਾਮ ਪੇਸ਼ ਕੀਤਾ। ਰਾਤ 9 ਵਜੇ ਚਰਨਜੀਤ ਚੰਨੀ ਐਂਡ ਪਾਰਟੀ ਦਾਊਦਪੁਰ ਕਲਾਂ, ਰੋਪੜ ਵਾਲੇ ਧਾਰਮਿਕ ਨਾਟਕ ਪੇਸ਼ ਕੀਤਾ ਗਿਆ ਜਿਸਦਾ ਦਰਸ਼ਕਾਂ ਨੇ ਤੜਕੇ 3 ਵਜੇ ਤੱਕ ਆਨੰਦ ਲਿਆ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਜਿੱਥੇ ਦਰਗਾਹ ਤੇ ਚਾਦਰਾਂ ਚੜ•ਾ ਕੇ ਆਪਣੀਆਂ ਮੰਨਤਾਂ ਪੂਰੀਆਂ ਕੀਤੀਆਂ ਉਥੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਤਾਰ ਦੋ ਦਿਨ ਚੱਲਦੀ ਰਹੀ। ਅੱਜ ਸਵੇਰੇ ਦਰਗਾਹ ਦੇ ਸੇਵਾਦਾਰ ਰਹੇ ਸਵ : ਸਾਈਂ ਪੂਰਨ ਸ਼ਾਹ ਜੀ ਦੀ 7ਵੀਂ ਸਲਾਨਾ ਬਰਸੀ ਮਨਾਈ ਮਨਾਈ ਗਈ ਅਤੇ ਸੂਫੀਆਨਾ ਮਹਿਫਲ ਸਜਾਈ ਗਈ। ਇਸ ਮੌਕੇ ਸੰਗਤਾਂ ਦੀ ਸੇਵਾ ਕਰਨ ਵਾਲਿਆਂ ਵਿਚ ਗੁਰਪ੍ਰੀਤ ਸਿੰਘ ਭੱਟੀਆਂ, ਮੁੱਖ ਸੇਵਾਦਾਰ ਸੁਰਿੰਦਰ ਕੁਮਾਰ, ਸਰਪੰਚ ਮਨਜੀਤ ਸਿੰਘ ਢਿੱਲੋਂ, ਦਰਬਾਰਾ ਸਿੰਘ ਪੰਚ, ਪਰਮਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਰੇਲੁ ਰਾਮ, ਰਾਮਜੀ ਦਾਸ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਆਸ ਪਾਸ ਪਿੰਡਾਂ ਦੇ ਸੇਵਾਦਾਰ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਭੱਟੀਆਂ : ਪਿੰਡ ਭੱਟੀਆਂ ਵਿਖੇ ਪੰਜ ਪੀਰਾਂ ਦੀ ਦਰਗਾਹ ਤੇ ਸਲਾਨਾ ਮੇਲੇ ਦੌਰਾਨ ਕਵਾਲੀਆਂ ਪੇਸ਼ ਕਰਦੇ ਹੋਏ ਬਿੰਦਰ ਕੱਵਾਲ ਐਂਡ ਪਾਰਟੀ ਹੰਬੋਵਾਲ ਵਾਲੇ।

Please Click here for Share This News

Leave a Reply

Your email address will not be published. Required fields are marked *