best platform for news and views

ਭਿੱਖੀਵਿੰਡ ਸ਼ਹਿਰ ਚ ਬਾਂਦਰਾ ਦੇ ਜੋੜੇ ਨੇ ਮਚਾਈ ਦਹਿਸ਼ਤ

Please Click here for Share This News
ਜਗਮੀਤ ਸਿੰਘ ਭਿੱਖੀਵਿੰਡ
ਭਿਖੀਵਿੰਡ ਸ਼ਹਿਰ ਦੇ ਅੰਮ੍ਰਿਤਸਰ ਰੋਡ ਸਥਿਤ ਬਾਅਦ ਦੁਪਹਿਰ ਤੋਂ ਜੰਗਲੀ ਜਾਨਵਰ ਬਾਂਦਰਾਂ ਦਾ ਜੋੜਾ ਆ ਜਾਣ ਦੇ ਕਾਰਨ ਸ਼ਹਿਰ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਦਿਖਾਈ ਦੇ ਰਿਹਾ ਹੈ ,ਜਿਸ ਦੇ ਕਾਰਨ ਲੋਕ ਡਰਦੇ ਮਾਰੇ ਆਪਣੇ ਘਰਾਂ ਦੇ ਬੂਹੇ ਮਾਰ ਕੇ ਅੰਦਰ ਬੈਠਣ ਲਈ ਮਜਬੂਰ ਹਨ ! ਦੱਸਣਯੋਗ ਹੈ ਕਿ ਸ਼ਰਾਰਤੀ ਲੋਕ ਬਾਂਦਰਾਂ ਦੇ ਜੋੜੇ ਨੂੰ ਵੇਖ ਕੇ ਅਠਖੇਲੀਆਂ ਕਰ ਰਹੇ ਹਨ ਜਦੋਂ ਕਿ ਘਰਾਂ ਵਾਲੇ ਲੋਕ ਬਾਂਦਰਾ ਦੇ ਜੋੜੇ ਨੂੰ ਵੇਖ ਕੇ ਦਹਿਸ਼ਤ ਦੇ ਕਾਰਨ ਮਾਯੂਸ ਦਿਖਾਈ ਦੇ ਰਹੇ ਹਨ ! ਇਸ ਸਮੱਸਿਆ ਤੇ ਗੱਲ ਕਰਦਿਆਂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ ਨੇ ਮਹਿਕਮਾ ਜੰਗਲਾਤ ਵਿਭਾਗ ਪੰਜਾਬ ਦਾ ਧਿਆਨ ਬਾਂਦਰਾਂ ਦੇ ਜੋੜੇ ਵੱਲ ਦੁਆਉਂਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਤੇ ਆਖਿਆ ਕਿ ਬਾਂਦਰ ਜੋੜੇ ਨੂੰ ਫੜ੍ਹ ਕੇ ਜੰਗਲ ਵਿੱਚ ਛੱਡਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ !
ਬਾਂਦਰ ਜੋੜੇ ਨੂੰ ਜੰਗਲਾ ਲਾ ਕੇ ਫੜਿਆ ਜਾਵੇਗਾ :- ਰੇਂਜ ਅਫਸਰ
ਬਾਂਦਰ ਜੋੜੇ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀ ਰੇਂਜ ਅਫਸਰ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਜੰਗਲੀ ਜਾਨਵਰ ਕਿਸੇ ਵੀ ਜਗ੍ਹਾ ਤੇ ਆ ਸਕਦੇ ਹਨ ਪਰ ਬਾਂਦਰ ਨੂੰ ਜੋੜੇ ਨੂੰ ਫੜਨ ਲਈ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ !
Please Click here for Share This News

Leave a Reply

Your email address will not be published. Required fields are marked *