ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਭਿੱਖੀਵਿੰਡ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਾ ਇੰਨਾ ਬੁਰਾ ਹਾਲ ਕਿ ਜੇਕਰ ਕਿਸੇ ਮਰੀਜ਼ ਨੂੰ ਭਿੱਖੀਵਿੰਡ ਸ਼ਹਿਰ ਤੋਂ ਦੂਸਰੇ ਸ਼ਹਿਰ ਲਿਜਾਣਾ ਹੋਵੇ ਜਾ ਸਾਡੀਆਂ ਸੁਰੱਖਿਆ ਸੈਨਾਵਾਂ ਨੂੰ ਮੁਸ਼ਕਿਲ ਵੇਲੇ ਬਾਰਡਰ ਤੇ ਜਾਣਾ ਪਵੇ ਤਾਂ ਇਸ ਸ਼ਹਿਰ ਵਿੱਚੋਂ ਗੁਜ਼ਰਨਾ ਹੀ ਨਾਮੁਮਕਿਨ ਹੈ ! ਦੱਸਣਯੋਗ ਹੈ ਕਿ ਸੀਗਲ ਕੰਪਨੀ ਵੱਲੋਂ ਸੜਕ ਬਣਾਉਣ ਸਮੇਂ ਪਹਿਲਾਂ ਤਾਂ ਅੰਮ੍ਰਿਤਸਰ ਰੋਡ ਨਾਲੋਂ ਖੇਮਕਰਨ ਰੋਡ ਨੂੰ ਚੌੜਾ ਘੱਟ ਕਰ ਦਿੱਤੇ ਜਾਣ ਤੇ ਸ਼ਹਿਰ ਨਿਵਾਸੀਆਂ ਵਿੱਚ ਗੁੱਸੇ ਦੀ ਲਹਿਰ ਬਣੀ ਹੋਈ ਹੈ ! ਫਿਰ ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਸੜਕਾਂ ਉੱਪਰ ਸਮਾਨ ਰੱਖੇ ਜਾਣ ਤੇ ਆਮ ਲੋਕਾਂ ਵੱਲੋਂ ਆਪਣੇ ਵਾਹਨ ਨੂੰ ਘੰਟਿਆਂ ਬੱਧੀ ਸੜਕ ਤੇ ਖੜ੍ਹੇ ਕਰ ਦਿੱਤੇ ਜਾਣ,ਰੇਹੜੀਆਂ ਵਾਲਿਆਂ ਵੱਲੋਂ ਸੜਕ ਤੇ ਰੇਹੜੀਆਂ ਖੜ੍ਹੀਆਂ ਕਰਨ ਦੇ ਕਾਰਨ ਆਮ ਲੋਕਾਂ ਵੱਲੋਂ ਸੜਕ ਵਿੱਚੋਂ ਦੀ ਗੁਜ਼ਰਨਾ ਇਨ੍ਹਾਂ ਔਖਾ ਹੋ ਚੁੱਕਾ ਹੈ ਕਿ ਬਾਜ਼ਾਰ ਵਿਚੋਂ ਸੌਦਾ ਲਿਜਾ ਕੇ ਘਰ ਜਾਣ ਲਈ ਵੀ ਸਮਾਂ ਲੱਗਦਾ ਹੈ ! ਸਮਾਜ ਸੇਵੀ ਜਥੇਬੰਦੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਦੇ ਆਗੂਆਂ ਗੁਲਸ਼ਨ ਅਲਗੋਂ , ਹੈਪੀ ਸੰਧੂ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਟ੍ਰੈਫਿਕ ਸਮੱਸਿਆ ਵੱਲ ਦੁਆਉਂਦਿਆਂ ਖੇਮਕਰਨ ਰੋਡ ਨੂੰ ਅੰਮ੍ਰਿਤਸਰ ਰੋਡ ਦੀ ਤਰ੍ਹਾਂ ਚੌੜਾ ਕਰਨ ਤੇ ਸੜਕਾਂ ਤੇ ਖੜ੍ਹੀਆਂ ਰੇਹੜੀਆਂ ਤੇ ਗੈਰ ਕਾਨੂੰਨੀ ਵਾਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ !
ਫੋਟੋ ਕੈਪਸ਼ਨ :-ਭਿੱਖੀਵਿੰਡ ਸ਼ਹਿਰ ਦੇ ਖੇਮਕਰਨ ਰੋਡ ਵਿਖੇ ਲੱਗੇ ਜਾਮ ਦਾ ਦ੍ਰਿਸ਼