best platform for news and views

ਭਿੱਖੀਵਿੰਡ ਸ਼ਹਿਰ ਵਿਖੇ ਹਰ ਰੋਜ਼ ਲੱਗਦਾ ਹੈ ਜਾਮ

Please Click here for Share This News
ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,
ਹਾਈਵੇ ਅਥਾਰਟੀ ਵੱਲੋਂ ਸੀਗਲ ਕੰਪਨੀ ਦੇ ਸਹਿਯੋਗ ਨਾਲ ਭਿੱਖੀਵਿੰਡ ਸ਼ਹਿਰ ਦੀਆਂ ਸੜਕਾਂ ਨੂੰ ਇਸ ਲਈ ਚੌੜਾ ਕੀਤਾ ਤਾਂ ਜੋ ਆਵਾਜਾਈ ਨਿਰ-ਵਿਘਨ ਚੱਲ ਸਕੇ ਤੇ ਸ਼ਹਿਰ ਵਿੱਚੋਂ ਲੰਘਣ ਵਾਲੀਆਂ ਸੁਰੱਖਿਆ ਫੋਰਸਾਂ ਦੀ ਗੱਡੀਆਂ ਵੀ ਆਸਾਨੀ ਨਾਲ ਗੁਜ਼ਰ ਜਾਣ ! ਪਰ ਭਿੱਖੀਵਿੰਡ ਦੀਆਂ ਸੜਕਾਂ ਉੱਤੇ ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਬਰਕਰਾਰ ਰੱਖੇ ਜਾਣ ਦੇ ਕਾਰਨ ਅੱਜ ਵੀ ਹਰ ਰੋਜ਼ ਚੌਹਾਂ ਸੜਕਾਂ ਤੇ ਜਾਮ ਲੱਗਾ ਰਹਿੰਦਾ ਤੇ ਸ਼ਹਿਰ ਵਿੱਚੋਂ ਲੰਘਣ ਵਾਲੇ ਵਿਅਕਤੀ ਨੂੰ ਲੰਮਾ  ਸਮਾਂ ਸ਼ਹਿਰ ਵਿੱਚੋਂ ਲੰਘਣ ਲਈ ਲੱਗ ਜਾਂਦਾ ਹੈ ! ਟ੍ਰੈਫਿਕ ਸਮੱਸਿਆ ਤੋਂ ਜਿੱਥੇ ਸਥਾਨਕ ਪੁਲੀਸ ਭਿੱਖੀਵਿੰਡ ਪ੍ਰਸ਼ਾਸਨ ਪੂਰੀ ਤਰ੍ਹਾਂ ਵਾਖਬ ਹੈ ਉੱਥੇ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਸਭ ਕੁਝ ਜਾਨਣ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ, ਜਿਸ ਦੇ ਕਾਰਨ ਸ਼ਹਿਰ ਵਿੱਚੋਂ ਲੰਘਣਾ ਅਸਾਨ ਨਹੀਂ ਦਿਖਾਈ ਦਿੰਦਾ ! ਟ੍ਰੈਫਿਕ ਸਮੱਸਿਆ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰਾ ,ਸਾਬਕਾ ਐੱਸ ਪੀ ਕੇਹਰ ਸਿੰਘ ਮੁਗਲਚੱਕ ਨੇ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਜਿਸ ਦਾ ਮੁੱਖ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੁੰਦਾ ,ਪਰ ਜੇਕਰ ਟਰੈਫਿਕ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ,ਤਾਂ ਫਿਰ ਕੀ ਕਰ ਸਕੇਗੀ ! ਉਹਨ੍ਹਾਂ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਜਿਹੜੀ ਆਪਣੇ ਦਫ਼ਤਰ ਵਿੱਚ ਬੈਠ ਕੇ ਟਾਈਮ ਨੂੰ ਧੱਕਾ ਦੇ ਰਹੀ ਹੈ ਪਰ ਸ਼ਹਿਰ ਨਿਵਾਸੀਆਂ ਦੀ ਸਮੱਸਿਆਵਾ ਬੇ ਖਬਰ ਕਮੇਟੀ ਨੂੰ ਕੋਈ ਪਤਾ ਨਹੀਂ ਕਿ ਲੋਕਾ ਨੂੰ ਸ਼ੁੱਧ ਪਾਣੀ , ਸ਼ਹਿਰ ਦੀ ਪੂਰਨ ਸਫ਼ਾਈ , ਘਰੋਂ ਬੇਘਰ ਕਿਰਾਏ ਦੇ ਮਕਾਨਾਂ ਵਿੱਚ ਧੱਕੇ ਖਾ ਰਹੇ ਗ਼ਰੀਬ ਲੋਕਾਂ ਨੂੰ ਰੈਣ ਬਸੇਰੇ ਬਣਾ ਕੇ ਦੇਣੇ ਹਨ ! ਉਪਰੋਕਤ ਆਗੂਆਂ ਨੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਮੰਤਰੀ ਤੇ ਡਾਇਰੈਕਟਰ ਸਥਾਨਕ ਸਰਕਾਰ ਦਾ ਧਿਆਨ ਸ਼ਹਿਰ ਨਿਵਾਸੀਆਂ ਦੀ ਸਮੱਸਿਆਵਾ ਵੱਲ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਭਿੱਖੀਵਿੰਡ ਦੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ !
ਫੋਟੋ ਕੈਪਸ਼ਨ :-ਭਿੱਖੀਵਿੰਡ ਸ਼ਹਿਰ ਦੇ ਖੇਮਕਰਨ ਰੋਡ ਵਿਖੇ ਲੱਗੀ ਟ੍ਰੈਫਿਕ ਜਾਮ ਦੀ ਮੂੰਹ ਬੋਲਦੀ ਤਸਵੀਰ !
Please Click here for Share This News

Leave a Reply

Your email address will not be published.