best platform for news and views

ਭਿੱਖੀਵਿੰਡ ਦੇ ੲਿਲਾਕਾ ਨਿਵਾਸੀ ਨੂੰ ਕਰਨਾ ਪੈ ਰਿਹਾ ਹੈ ਸਮੱਸਿਆਵਾਂ ਦਾ ਸਾਹਮਣਾ

Please Click here for Share This News

ਭਿੱਖੀਵਿੰਡ, 7 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦਾ ਇਕ ਵਫਦ ਤਹਿਸੀਲ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਡੀ.ਐਸ.ਪੀ ਭਿੱਖੀਵਿੰਡ ਨੂੰ ਮਿਲਿਆ ਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਪਾਰਟੀ ਆਗੂਆਂ ਵੱਲੋਂ ਐਫ.ਆਈ.ਆਰ. 21 ਮਿਤੀ 4-4-2017 ਸੰਬੰਧੀ ਦੱਸਣ ‘ਤੇ ਡੀ.ਐਸ.ਪੀ ਭਿੱਖੀਵਿੰਡ ਨੇ ਮੌਕੇ ‘ਤੇ ਐਸ.ਐਚ.ੳ. ਖਾਲੜਾ ਨੂੰ ਸਪਸ਼ੱਟ ਨਿਰਦੇਸ਼ ਦਿੱਤੇ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਪੁਲਿਸ ਚੌਕੀ ਕੱਚਾ-ਪੱਕਾ ਦੇ ਇੰਚਾਰਜ ਨੂੰ ਵੀ ਪਿੰਡ ਮਾਣਕਪੁਰਾ ਦੇ ਰਿਟਾਇਰਡ ਜੇ.ਈ. ਨੂੰ ਧਮਕੀਆਂ ਦੇਣ ਤੇ 22 ਮਰਲੇ ਜਮੀਨ ‘ਤੇ ਨਜਾਇਜ ਕਬਜਾ ਕਰਨ ਵਾਲਿਆਂ ਖਿਲਾਫ ਲੋੜੀਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੇ ਆਗੂ ਨਰਿੰਦਰ ਕੌਰ, ਧਰਮ ਸਿੰਘ ਪੱਟੀ, ਹਰਭਜਨ ਸਿੰਘ ਚੂਸਲੇਵੜ, ਜਰਨੈਲ ਸਿੰਘ ਦਿਆਲਪੁਰਾ, ਕੁਲਵੰਤ ਸਿੰਘ ਜੇ.ਈ, ਹਰਜਿੰਦਰ ਸਿੰਘ ਗੁਰਸਾਹਿਬ ਸਿੰਘ ਨਾਰਲਾ ਆਦਿ ਤੇ ਪੀੜਤ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

ਡੀ.ਐਸ.ਪੀ ਭਿੱਖੀਵਿੰਡ ਨੂੰ ਮਿਲਣ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਸੀ ਪਾਰਟੀ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ
Please Click here for Share This News

Leave a Reply

Your email address will not be published. Required fields are marked *