best platform for news and views

ਭਿੱਖੀਵਿੰਡ ਚ ਹੋਈ ਵਰਖਾ ਨਾਲ ਖੁੱਲ੍ਹੀ ਵਿਕਾਸ ਦੀ ਪੋਲ

Please Click here for Share This News
ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,
ਅੱਜ ਕੱਲ੍ਹ ਦੇ ਦਿਨਾਂ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨਾਲ  ਲੋਕ ਤ੍ਰਾਹ ਤ੍ਰਾਹ ਕਰਦੇ ਗੁਰਦੁਆਰੇ ,ਮੰਦਿਰ ਤੇ ਮਸਜਿਦ ਵਿੱਚ ਸਤਿਗੁਰੂ ਅੱਗੇ ਅਰਦਾਸ ਕਰ ਰਹੇ ਸਨ, ਉੱਥੇ ਪਸ਼ੂ ਪੰਛੀ ਵੀ ਚੀਕਾਂ ਮਾਰ ਰਹੇ ਸਨ ,ਬਾਰਸ਼ ਦੀ ਮੰਗ ਕਰ ਰਹੇ ਸਨ ! ਇੰਦਰ ਦੇਵਤਾ ਨੇ ਅਰਦਾਸ ਪ੍ਰਵਾਨ ਕਰਦਿਆਂ ਅੱਜ ਜਿਉਂ ਹੀ ਵਰਖਾ ਕੀਤੀ ਤਾਂ ਲੋਕ ਧੰਨ ਧੰਨ ਕਰ ਉੱਠੇ, ਉੱਥੇ ਕੁਝ ਲੋਕ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਵੇਖਦੇ ਹੋਏ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਨੂੰ ਕੋਸ ਰਹੇ ਸਨ !ਮੀਂਹ ਪੈਣ ਦੇ ਨਾਲ ਗਰਮੀ ਤੋਂ ਰਾਹਤ ਮਿਲਣ ਨਾਲ ਖੁਸ਼ ਹੋਏ ਭਿੱਖੀਵਿੰਡ ਵਾਸੀ ਅੰਗਰੇਜ ਸਿੰਘ ,ਪਰਮਜੀਤ ਸਿੰਘ ਪੰਮਾ ,ਜਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਤਿਗੁਰ ਦਾ ਸ਼ੁਕਰ ਹੈ ਕਿ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ,ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਕਿਉਂਕਿ ਗਰਮੀ ਦੇ ਨਾਲ ਲੋਕ ਬਿਮਾਰ ਹੋ ਰਹੇ ਸਨ ਤੇ ਡਾਕਟਰਾਂ ਦੀ ਚਾਂਦੀ ਬਣੀ ਹੋਈ ਸੀ ! ਉਪਰੋਕਤ ਕਸਬਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਕਰੋੜਾਂ ਰੁਪਏ ਵਿਕਾਸ ਦੇ ਨਾਮ ਤੇ ਖਰਚਿਆ ਜਾ ਚੁੱਕਾ ਹੈ ,ਪਰ ਪਤਾ ਨਹੀਂ  ਕਿ ਇਹ ਵਿਕਾਸ ਦਾ ਪੈਸਾ ਕਿਹੜੇ ਖੂਹ ਵਿਚ ਸੁੱਟ ਦਿੱਤਾ ਕਿਉਂਕਿ ਗਲੀਆਂ ਦੀ ਹਾਲਤ ਅੱਜ ਵੀ ਬਿਹਤਰ ਹੋਣ ਦੀ ਬਜਾਏ ਬਦਤਰ ਬਣੀ ਹੋਈ !
ਫੋਟੋ ਕੈਪਸ਼ਨ:- ਭਿੱਖੀਵਿੰਡ ਦੀਆਂ ਗਲੀਆਂ ਚ ਖੜ੍ਹੇ ਪਾਣੀ ਨਾਲ ਵਿਕਾਸ ਦੀ ਮੂੰਹ ਬੋਲਦੀ ਤਸਵੀਰਾ ਦੀ ਜ਼ੁਬਾਨੀ
Please Click here for Share This News

Leave a Reply

Your email address will not be published.