ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਅੰਮ੍ਰਿਤਸਰ-ਖੇਮਕਰਨ ਵਾਇਆ ਭਿੱਖੀਵੰਡ ਰੇਲਵੇ ਲਾਈਨ ਵਿਛਾ ਕੇ ਰੇਲ ਗੱਡੀ ਚਾਲੂ ਕੀਤੀ ਜਾਵੇ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਕੁਮਾਰ ਅਲਗੋ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ,ਤੇ ਆਖਿਆ ਕਿ ਸਰਹੱਦੀ ਹਲਕਾ ਖੇਮਕਰਨ ਨਾਲ ਸਬੰਧਤ ਲੋਕ ਹਿੰਦ ਪਾਕਿਸਤਾਨ ਦੀਆਂ ਹਰ ਜੰਗਾਂ ਦੌਰਾਨ ਭਾਵੇ ਉੱਜੜਦੇ ਰਹੇ ,ਪਰ ਜੰਗਾ ਦੌਰਾਨ ਭਾਰਤ ਦੇ ਫੌਜੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੂਝਦੇ ਰਹੇ ! ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿਹੜੀ ਵੀ ਪਾਰਟੀ ਦਾ ਐੱਮ ਪੀ ਬਣਿਆ ਉਸ ਨੇ ਕਦੀ ਵੀ ਸੰਸਦ ਵਿੱਚ ਜਾ ਕੇ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਗੱਲ ਨਹੀਂ ਕੀਤੀ ਸਗੋਂ ਆਪਣਾ ਪੰਜ ਸਾਲ ਦਾ ਸਮਾਂ ਅੱਖਾਂ ਮੀਟ ਕੇ ਹੀ ਬਿਤਾ ਦਿੱਤਾ ਹੈ ! ਗੁਲਸ਼ਨ ਅਲਗੋਂ ਨੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਡਿੰਪਾ ਨੇ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੰਸਦ ਵਿੱਚ ਉਜਾਗਰ ਕਰਕੇ ਬਾਰਡਰ ਵੱਸਦੇ ਲੋਕਾਂ ਦੇ ਦਿਲ ਜਿੱਤ ਲਏ ਹਨ ! ਉਨ੍ਹਾਂ ਨੇ ਰੇਲਵੇ ਮੰਤਰੀ ਭਾਰਤ ਸਰਕਾਰ ਤੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਵਿਸ਼ੇਸ਼ ਧਿਆਨ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਲੋਕਾਂ ਵੱਲ ਦਿਵਾਉਂਦਿਆਂ ਅੰਮ੍ਰਿਤਸਰ-ਖੇਮਕਰਨ (ਵਾਇਆ ਭਿੱਖੀਵਿੰਡ) ਰੇਲਵੇ ਲਾਈਨ ਵਿਛਾਉਣ ਦੀ ਮੰਗ ਕਰਦਿਆਂ ਕਿਹਾ ਇਹ ਇਲਾਕਾ ਪੂਰੇ ਪੰਜਾਬ ਨਾਲੋਂ ਪਛੜਿਆ ਹੋਇਆ ਹੈ ਜਿਸ ਉੱਪਰ ਰੇਲ ਲਾਈਨ ਵਿਛਾ ਕੇ ਰੇਲ ਚਾਲੂ ਕੀਤੀ ਜਾਵੇ ,ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕ ਵੀ ਰੇਲ ਦੀ ਸਵਾਰੀ ਦਾ ਮਜ਼ਾ ਲੈ ਸਕਣ !ਇਸ ਮੌਕੇ ਹੈਪੀ ਸੰਧੂ ,ਗੁਰਜੰਟ ਸਿੰਘ ਕਲਸੀ , ਸੰਦੀਪ ਕੁਲੈਕਸ਼ਨ, ਜਗਜੀਤ ਸਿੰਘ ਜੱਗਾ , ਬਲਵਿੰਦਰ ਸਿੰਘ ,ਜਗਮੋਹਨ ਪੇਂਟਰ ,ਜਸਮੀਤ ਸਿੰਘ ਭਕਾ ,ਬਿੱਟੂ ਦਿਆਲਪੁਰਾ , ਗੁਰਸੇਵਕ ਸਿੰਘ ਬੂੜਚੰਦ ਆਦਿ ਨੇ ਵੀ ਰੇਲ ਚਲਾਉਣ ਦੀ ਮੰਗ ਕੀਤੀ !
ਫੋਟੋ ਕੈਪਸ਼ਨ :-ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਆਗੂ ਗੁਲਸ਼ਨ ਕੁਮਾਰ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ