ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,
ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਨੇ ਸਾਰੇ ਭਿੱਖੀਵਿੰਡ ਚ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨਾਂ ਅੱਗੇ ਕੀਤੇ ਹੋਏ ਕਬਜ਼ੇ ਖਤਮ ਕਰ ਦੇਣ ਤੇ ਦੁਕਾਨਾਂ ਅੱਗੇ ਲੱਗਦੇ ਕੂੜੇ ਦੇ ਢੇਰਾਂ ਨੂੰ ਵੀ ਲਾਉਣ ਤੋਂ ਗਰੇਜ਼ ਕੀਤਾ ਜਾਏ ! ਮੈਡਮ ਸ਼ਰਨਜੀਤ ਕੌਰ ਨੇ ਇਹ ਵੀ ਕਿਹਾ ਕਿ ਜੇਕਰ ਦੁਕਾਨਦਾਰ ਜਾਂ ਰੇਹੜੀਆਂ ਵਾਲੇ ਕਾਨੂੰਨ ਦੀ ਉਲੰਘਣਾ ਕਰਕੇ ਦੁਕਾਨਾਂ ਅੱਗੇ ਕਬਜ਼ੇ ਬਣਾਈ ਰੱਖਣਗੇ ਉਨ੍ਹਾਂ ਦੇ ਖਿਲਾਫ ਸੋਮਵਾਰ ਨੂੰ ਕਾਰਵਾਈ ਕਰਕੇ ਕਬਜ਼ਿਆਂ ਨੂੰ ਖਤਮ ਕੀਤਾ ਜਾਵੇਗਾ ,ਤੇ ਕੂੜੇ ਕਰਕਟ ਦੇ ਢੇਰ ਨੂੰ ਵੇਖਦੇ ਜੁਰਮਾਨੇ ਵੀ ਕੀਤੇ ਜਾਣਗੇ ! ਉਨ੍ਹਾਂ ਨੇ ਦੁਕਾਨਦਾਰ ਨੂੰ ਅਪੀਲ ਕੀਤੀ ਆਪਣੀਅਾ ਦੁਕਾਨ ਦਾ ਗੰਦ ਡੈਸਟ ਪਿੰਨ ਵਿੱਚ ਪਾ ਕੇ ਰੱਖਣ ਤਾਂ ਜਦੋ ਕੂੜੇ ਵਾਲੀ ਟਰਾਲੀ ਆਵੇ ਉਸ ਵਿੱਚ ਗੰਦ ਪਾ ਲਿਆ ਜਾਵੇਗਾ !
ਫੋਟੋ ਕੈਪਸ਼ਨ :-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਰਿਕਸ਼ੇ ਤੇ ਮੁਨਿਆਦੀ ਕਰਦੇ ਹੋਏ !