best platform for news and views

ਭਿਆਨਕ ਹੋ ਸਕਦੇ ਹਨ ਫਿਰੋਜਪੁਰ ਫੀਡਰ ਨਹਿਰ ਦੇ ਟੁੱਟੇ ਕੰਢੇ

Please Click here for Share This News
ਫਿਰੋਜ਼ਪੁਰ, 19 ਅਪ੍ਰੈਲ (ਸਤਬੀਰ ਬਰਾੜ)- ਫਿਰੋਜ਼ਪੁਰ ਫੀਡਰ ਨਹਿਰ ਸਿੰਚਾਈ ਲਈ ਇਕ ਅਹਿਮ ਸਰੋਤ ਮੰਨੀ ਜਾਂਦੀ ਹੈ। ਜੋ ਹਜ਼ਾਰਾਂ ਏਕੜ ਭੂਮੀ ਵਿਚ ਉਗੀਆਂ ਫਸਲਾਂ ਨੂੰ ਜੀਵਨ ਦਿੰਦੀ ਹੈ। ਫਿਰੋਜ਼ਪੁਰ ਫਰੀਦਕੋਟ ਆਦਿ ਜ਼ਿਲਿਆਂ ਸਮੇਤ ਇਹ ਨਹਿਰ ਲੰਮੇਂ ਏਰੀਏ ਤੱਕ ਕਿਸਾਨੀ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ। ਟਿਊਬਵੈÎੱਲਾਂ ਦੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਵਿਚ ਇਸ ਨਹਿਰ ਦੀ ਅਹਿਮ ਭੂਮਿਕਾ ਹੈ। ਪਰ ਇਸ ਨਹਿਰ ਦੀ ਜੋ ਮੌਜ਼ੂਦਾ ਹਾਲਤ ਸਾਹਮਣੇ ਆ ਰਹੀ ਹੈ। ਉਹ ਸਪੱਸ਼ਟ ਕਰਦੀ ਹੈ ਕਿ ਇਸ ਵੱਲ ਕਿਸੇ ਵੀ ਵਿਭਾਗੀ ਅਧਿਕਾਰੀ ਦਾ ਧਿਆਨ ਨਹੀਂ ਹੈ। ਇਸਦੇ ਕੰਢੇ ਅਨੇਕਾਂ ਥਾਵਾਂ ਤੋਂ ਖੁਰੇ ਹੋਏ ਹਨ। ਪੁਲਾਂ ‘ਤੇ ਲੱਗੀਆਂ ਗਰਿੱਲਾਂ ਟੁੱਟੀਆਂ ਹੋਈਆਂ ਹਨ। ਆਮ ਮੌਸਮ ਤੋਂ ਇਲਾਵਾ ਬਰਸਾਤਾਂ ਦੇ ਮੌਸਮ ਵਿਚ ਇਸ ਨਹਿਰ ਵਿਚ ਕਈ ਵਾਰ ਸਮਰੱਥਾ ਤੋਂ ਵਧੇਰੇ ਪਾਣੀ ਦੇਖਿਆ ਜਾਂਦਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਊਸ ਸਮੇਂ ਇਸ ਨਹਿਰ ਦੀ ਲੰਮੀਂ ਉਮਰ ਪ੍ਰਤੀ ਅਨੇਕਾਂ ਥਾਵਾਂ ‘ਤੇ ਦੁਆਵਾਂ ਅਤੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਕਿਉਂਕਿ ਜੇਕਰ ਇਹ ਨਹਿਰ ਅਜਿਹੇਂ ਵਿਚ ਟੁੱਟ ਜਾਵੇ ਤਾਂ ਵੱਡੀ ਤਬਾਹੀ ਕਰ ਸਕਦੀ ਹੈ। ਫਿਰੋਜ਼ਪੁਰ ਜ਼ੀਰਾ ਸੜਕ ਤੋਂ ਫਿਰੋਜ਼ਪੁਰ ਮੋਗਾ ਸੜਕ ਤੱਕ ਕੀਤੇ ਸਰਵੇ ਦੌਰਾਨ ਇਹ ਨਹਿਰ ਲਗਭਗ 100 ਜਗਾ ਤੋਂ ਮੁਰੰਮਤ ਮੰਗਦੀ ਨਜ਼ਰ ਆਈ। ਅਨੇਕਾਂ ਥਾਵਾਂ ਤੋਂ ਇਸਦੇ ਕੰਢਿਆਂ ਤੋਂ ਇੱਟਾਂ ਧਸ ਚੁੱਕੀਆਂ ਹਨ ਅਤੇ ਕਿਨਾਰੇ ਕਮਜੋਰ ਸਥਿੱਤੀ ਵਿਚ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਨਹਿਰ ਦੇ ਕਿਨਾਰੇ ਲੱਗੇ ਦਰੱਖਤਾਂ ਦੀ ਨਜਾਇਜ਼ ਕਟਾਈ ਵੀ ਸਾਹਮਣੇ ਆਈ ਹੈ। ਜੋ ਸਪੱਸ਼ਟ ਕਰਦੀ ਹੈ ਕਿ ਰਾਤ ਸਮੇਂ ਇਸ ਨਹਿਰ ਅਤੇ ਜੰਗਲਾਤ ਵਿਭਾਗ ਦੀ ਸੰਪਤੀ ਦੀ ਰਖਵਾਲੀ ਦਾ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨਹਿਰ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ।
ਕੈਪਸ਼ਨ:ਫਿਰੋਜ਼ਪੁਰ ਫੀਡਰ ਨਹਿਰ ‘ਤੇ ਬਣੇ ਪੁਲ ਦੀਆਂ ਟੁੱਟੀਆਂ ਗਰਿੱਲਾਂ ਅਤੇ ਖੁਰ ਰਹੇ ਕੰਢੇ।
Please Click here for Share This News

Leave a Reply

Your email address will not be published. Required fields are marked *