best platform for news and views

ਭਾਰੀ ਮਾਤਰਾ ‘ਚ ਸ਼ਰਾਬ ਅਤੇ ਭੁੱਕੀ ਸਣੇ 2 ਕਾਬੂ

Please Click here for Share This News

ਧੂਰੀ, 6 ਮਈ (ਮਹੇਸ਼ ਜਿੰਦਲ)  – ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਇਲਾਕੇ ਅੰਦਰੋਂ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਅਤੇ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਦਰਜ਼ ਕੀਤੇ ਗਏ ਮੁਕੱਦਮੇ ਅਨੁਸਾਰ ਹੌਲਦਾਰ ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਂਝਲਾ ਤੋਂ ਸਤਗੁਰ ਸਿੰਘ ਉਰਫ਼ ਸੱਤੀ ਪੁੱਤਰ ਬਲਵੀਰ ਸਿੰਘ ਵਾਸੀ ਝਨੇੜੀ (ਭਵਾਨੀਗੜ•) ਨੂੰ ਇੱਕ ਕਾਰ ‘ਚ 34 ਪੇਟੀਆਂ (408 ਬੋਤਲਾਂ) ਨਾਜਾਇਜ਼ ਸ਼ਰਾਬ ਲਿਜਾਂਦੇ ਹੋਏ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਵੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਤਰਸੇਮ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਅਲੀਪੁਰ ਖ਼ਾਲਸਾ (ਸ਼ੇਰਪੁਰ) ਨੂੰ ਇੱਕ ਮੋਟਰਸਾਈਕਲ ‘ਤੇ ਤਿੰਨ ਕਿੱਲੋਗਰਾਮ ਭੁੱਕੀ ਚੂਰਾ ਪੋਸਤ ਲੈ ਜਾਂਦੇ ਹੋਏ ਕਾਬੂ ਕੀਤਾ ਹੈ।

 

Please Click here for Share This News

Leave a Reply

Your email address will not be published. Required fields are marked *