best platform for news and views

ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਕੁੱਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ

Please Click here for Share This News

ਕਪੂਰਥਲਾ, 8 ਨਵੰਬਰ

ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾÀਣ ਲਈ ਜ਼ਿਲਾ ਪ੍ਰਸ਼ਾਨ ਵੱਲੋਂ ਆਪਣੀ ਸਾਰੀ ਤਾਕਤ ਲਗਾ ਦੇਣ ਕਾਰਨ ਭਾਰੀ ਬਾਰਸ਼ ਤੋਂ 12 ਘੰਟਿਆਂ ਵਿਚਕਾਰ ਹੀ ਇਸ ਇਤਿਹਾਸਕ ਸ਼ਹਿਰ ਵਿੱਚ ਹਾਲਾਤ ਆਮ ਵਰਗੇ ਹੋ ਗਏ।

ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਬਾਰਸ਼ ਸ਼ੁਰੂ ਹੁੰਦੇ ਸਾਰ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਬਣਾਈ ਆਪਣੀ ਯੋਜਨਾ ਨੂੰ ਪੂਰੀ ਤਰਾਂ ਜ਼ਮੀਨ ਉਤੇ ਉਤਾਰ ਦਿੱਤਾ। ਇਸ ਤਹਿਤ ਪੁਲੀਸ, ਸਥਾਨਕ ਪ੍ਰਸ਼ਾਸਨ, ਰੋਡਵੇਜ਼, ਪੀ.ਐਸ.ਪੀ.ਸੀ.ਐਲ., ਸਿਹਤ, ਜਲ ਸਪਲਾਈ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੰਨੀ ਭਾਰੀ ਬਾਰਸ਼ ਹੋਣ ਕਾਰਨ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।

ਰੋਜ਼ਾਨਾ ਤੜਕੇ ਤਿੰਨ ਵਜੇ ਤੱਕ ਫੀਲਡ ਵਿੱਚ ਰਹਿ ਕੇ ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਇਸ ਇਤਿਹਾਸਕ ਸ਼ਹਿਰ ਵਿੱਚ ਸ਼ਰਧਾਲੂਆਂ ਲਈ ਘੱਟ ਘੱਟ ਤੋਂ ਅਸੁਵਿਧਾ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਮਾਛੀਜੋਆ, ਤਰਫ਼ ਬਹਿਬਲ ਬਹਾਦਰ (ਲੋਹੀਆਂ ਸੜਕ ਉਤੇ) ਅਤੇ ਰਣਧੀਰਪੁਰ ਵਿੱਚ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2 ਅਤੇ ਗੁਰੂ ਨਾਨਕ ਨਗਰ 3 ਦੇ ਨਾਮ ਉਤੇ ਬਣੇ ਟੈਂਟ ਸਿਟੀਆਂ ਦਾ ਸ੍ਰੀ ਖਰਬੰਦਾ ਨੇ ਖ਼ੁਦ ਦੌਰਾ ਕੀਤਾ। Àਨਾਂ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਤੇ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਇਨਾਂ ਟੈਂਟ ਸਿਟੀਆਂ ਵਿੱਚ ਰਹਿ ਰਹੇ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਰਕਾਰੀ ਮਸ਼ੀਨਰੀ ਦੀਆਂ ਇਨਾਂ ਕੋਸ਼ਿਸ਼ਾਂ ਨਾਲ ਹੀ ਸਵੇਰ ਤੱਕ ਹੀ ਟੈਂਟ ਸਿਟੀਆਂ ਅਤੇ ਇਸ ਸ਼ਹਿਰ ਵਿੱਚ ਪੂਰੀ ਤਰਾਂ ਸਫ਼ਾਈ ਹੋ ਗਈ ਅਤੇ ਇਹ ਸ਼ਹਿਰ ਅਕੀਦਤ ਭੇਟ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ ਹੋ ਗਿਆ। ਇਸੇ ਤਰਾਂ ਸੜਕਾਂ ਉਤੇ ਜਮਾਂ ਹੋਈ ਗਾਦ ਅਤੇ ਕੂੜੇ ਨੂੰ ਵੀ ਜਲਦੀ ਹਟਾ ਦਿੱਤਾ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੱਧੀ ਰਾਤ ਤੋਂ ਬਾਅਦ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਸ਼ਰਧਾਲੂਆਂ ਨੂੰ ਔਖ ਦਾ ਸਾਹਮਣਾ ਨਾ ਹੋਵੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਮੌਸਮ ਦੀ ਖਰਾਬੀ ਨੂੰ ਰੋਕਣਾ ਕਿਸੇ ਦੇ ਹੱਥ ਵੱਸ ਨਹੀਂ ਹੈ ਪਰ ਪ੍ਰਸ਼ਾਸਨ ਵੱਲੋਂ ਬਾਰੀਕਬੀਨੀ ਨਾਲ ਬਣਾਈ ਭਵਿੱਖਮੁਖੀ ਯੋਜਨਾ ਕਾਰਨ ਅਸੀਂ ਇਸ ਮੁਸ਼ਕਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਸਕੇ। ਉਨਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਅਨੂਠੇ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।

Please Click here for Share This News

Leave a Reply

Your email address will not be published.