best platform for news and views

ਭਾਰਤ ਸਵੱਛ ਮੁਹਿੰਮ ਤਹਿਤ ਚੁਕਾਈ ਸਫ਼ਾਈ ਰੱਖਣ ਦੀ ਸਹੁੰ

Please Click here for Share This News

ਧੂਰੀ, 17 ਸਤੰਬਰ (ਮਹੇਸ਼ ਜਿੰਦਲ)- ਭਾਰਤ ਸਵੱਛ ਮੁਹਿੰਮ ਤਹਿਤ ਚੱਲਣ ਵਾਲੇ ਪੰਦਰਵਾੜੇ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਨਗਰ ਕੌਂਸਿਲ ਦੇ ਦਫਤਰ ਤੋਂ ਸ਼ੁਰੂ ਕਰਦਿਆਂ ਨਗਰ ਕੌਂਸਿਲ ਪ੍ਰਧਾਨ ਪ੍ਰਸ਼ੋਤਮ ਕਾਂਸਲ ਅਤੇ ਇ.ਓ. ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਪੰਦਰਵਾੜੇ ਨੂੰ ਪੰਦਰਵਾੜੇ ਤੱਕ ਸੀਮਤ ਨਾ ਰੱਖਦਿਆਂ ਹਮੇਸ਼ਾ ਜਾਰੀ ਰੱਖਣ ਦੀ ਲੋੜ ਹੈ ਅਤੇ ਧੂਰੀ  ਵਾਸੀਆਂ ਨੂੰ ਆਪਣੇ ਸ਼ਹਿਰ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ। ਸਮੂਹ ਨਾਗਰਿਕ, ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਾਫ਼ ਸਫ਼ਾਈ ਰੱਖਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਕਿਹਾ  ਕਿ ਹਰੇਕ ਵਿਅਕਤੀ ਨੂੰ ਆਪਣੀ ਅੰਤਰ ਆਤਮਾ ਨਾਲ ਦ੍ਰਿੜ ਸੰਕਲਪ ਲੈ ਕੇ ਖੁਦ ਨੂੰ ਇਕ ਸਵੱਛ, ਤੰਦਰੁਸਤ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰੀ, ਅਧਿਕਾਰੀ ਤੇ ਕਰਮਚਾਰੀ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਘਰਾਂ ਦੇ ਨਾਲ-ਨਾਲ ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ, ਤਲਾਬਾਂ ਅਤੇ ਹੋਰ ਜਨਤਕ ਥਾਵਾਂ ਦੀ ਸਫ਼ਾਈ ਵੱਲ ਵੀ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਧੋਣ ਲਈ ਹਰੇਕ ਵਿਅਕਤੀ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵਿਧਾਇਕ ਪੀਏ ਇੰਦਰਜੀਤ ਮੰਡਾਹਰ,  ਨਰੇਸ਼ ਕੁਮਾਰ ਮੰਗੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਰਾਕੇਸ਼ ਕੁਮਾਰ,ਸੰਜੇ, ਬੱਗਾ ਸ਼ਰਮਾ,ਸਨੇਟਰੀ ਸੁਪ੍ਰਵਾਇਜਰ ਨਵਦੀਪ ਕੁਮਾਰ, ਮਨਜੀਤ ਸਿੰਘ ਅਤੇ ਏਸ.ਓ.ਲਾਲ ਸਿੰਘ ਆਦਿ ਹਾਜਰ ਸਨ।

 

Please Click here for Share This News

Leave a Reply

Your email address will not be published. Required fields are marked *