best platform for news and views

ਭਾਰਤੀ ਸੁਤੰਤਰਤਾ ਸੈਨਾਨੀ ਸੰਯੁਕਤ ਸੰਗਠਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ

Please Click here for Share This News

ਸੰਗਰੂਰ, 11 ਸਤਬੰਰ (ਮਹੇਸ਼ ਜਿੰਦਲ)- ਸਿਵਲ ਹਸਪਤਾਲ ਸੰਗਰੂਰ ਵਿਖੇ ਹੋਏ ਇਕ ਸਮਾਰੋਹ ਦੌਰਾਨ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਸੰਯੁਕਤ ਸੰਗਠਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਮੋਹਨ ਸ਼ਰਮਾ, ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਚਲਾ ਰਹੇ ਡਾ. ਏ.ਐਸ. ਮਾਨ, ਲੋਕਾਂ ਨੂੰ ਸਿਹਤ ਅਤੇ ਸੂਚਨਾ ਅਧਿਕਾਰ ਐਕਟ ਪ੍ਰਤੀ ਜਾਗਰੂਕ ਕਰ ਰਹੇ ਕਮਲ ਆਨੰਦ ਐਡਵੋ

ਸਿਵਲ ਹਸਪਤਾਲ ਵਿੱਚ ਸਮਾਜ ਸੇਵੀਆਂ ਨੂੰ ਸਨਮਾਨਣ ਦੀ ਝਲਕ

ਕੇਟ, ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਐਚ.ਐਸ. ਬਾਲੀ, ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਨਿਵਾਜੇ ਭਾਈ ਪਿਆਰਾ ਸਿੰਘ, ਬਜ਼ੁਰਗਾਂ ਦੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਦੀ ਪ੍ਰਧਾਨਗੀ ਕਰ ਰਹੇ ਜਗਦੀਸ਼ ਕੋਹਲੀ ਐਡਵੋਕੇਟ ਅਤੇ ਵੱਖ ਵੱਖ ਸੰਸਥਾਵਾਂ ਦਾ ਸੰਚਾਲਨ ਕਰ ਰਹੇ ਰਾਜ ਕੁਮਾਰ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਕਰਨ ਦੀ ਰਸਮ ਸੁਤੰਤਰਤਾ ਸੈਨਾਨੀ ਜਥੇਬੰਦੀ ਦੇ ਚੇਅਰਮੈਨ ਗੁਰਦਿਆਲ ਸਿੰਘ ਨੇ ਅਦਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਸ਼੍ਰੀਮਤੀ ਹਰਬੰਸ ਕੌਰ ਅਤੇ ਸ਼੍ਰੀਮਤੀ ਸੱਤਿਆਵਤੀ ਵੀ ਮੌਜੂਦ ਸਨ। ਬਲਰਾਜ ਓਬਰਾਏ ਬਾਅਜੀ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਿਵਾਣਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।
ਇਸ ਮੌਕੇ ਸੁਰਜੀਤ ਸਿੰਘ ਗਰੇਵਾਲ, ਲਲਿਤ ਗਰਗ, ਓ.ਪੀ. ਅਰੋੜਾ, ਬੀਬੀ ਮਹਿੰਦਰ ਕੌਰ, ਬੀਬੀ ਅਮਰਜੀਤ ਕੌਰ, ਦੇਵਕੀ ਨੰਦਨ, ਯਸ਼ਪਾਲ ਸ਼ਾਰਧਾ, ਵਿਜੈ ਵਰਮਾ, ਹਰਦੀਪ ਸਿੰਘ, ਸ਼੍ਰੀਮਤੀ ਮਨਪ੍ਰੀਤ ਕੌਰ, ਡਾ. ਮਧੂ ਬਾਲਾ, ਕੌਸ਼ਲ ਸ਼ਰਮਾ, ਕੁਲਬੀਰ ਸਿੰਘ ਰਿੰਕੂ, ਗੋਪਾਲਾ ਨੰਦ, ਦਰਸ਼ਨ ਸਿੰਘ ਲੌਂਗੋਵਾਲ, ਸ਼੍ਰੀਮਤੀ ਸੁਖਦਰਸ਼ਨ ਭਾਟੀਆ, ਸ਼੍ਰੀਮਤੀ ਨਿਰਮਲ, ਸ਼੍ਰੀਮਤੀ ਕਿਰਨਬਾਲਾ, ਪਰਵਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *