best platform for news and views

ਭਾਰਤੀ ਚੋਣ ਕਮਿਸ਼ਨ ਵੱਲੋਂ ਐਮ-ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਧਿਆਨ

Please Click here for Share This News

ਚੰਡੀਗੜ•, 28 ਮਾਰਚ:
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਮਾਈਗ੍ਰੇਟਡ (ਐਮ)-ਵੋਟਰਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ, ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਐਮ-ਵੋਟਰ ਉਹ ਵੋਟਰ ਹਨ ਜੋ ਜੰਮੂ-ਕਸ਼ਮੀਰ ਦੇ ਕਮਿਸ਼ਨਰ ਦੁਆਰਾ ਜਾਰੀ ਸਰਟੀਫਿਕੇਟ ਅਨੁਸਾਰ ਜੰਮੂ-ਕਸ਼ਮੀਰ ਦੇ ਵਸਨੀਕ ਹਨ ਪਰ ਉਹ ਭਾਰਤ ਦੇ ਕਿਸੇ ਹੋਰ ਸ਼ਹਿਰ ਵਿੱਚ ਰਹਿ ਰਹੇ ਹਨ। ਉਨ•ਾਂ ਨੂੰ ਡਾਕ ਰਾਹੀਂ ਵੋਟ ਪਾਉਣ ਜਾਂ ਦਿੱਲੀ, ਊਧਮਪੁਰ ਅਤੇ ਜੰਮੂ ਵਿਖੇ ਸਥਾਪਤ ਕੀਤੇ ਵਿਸ਼ੇਸ਼ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ 3 ਸੰਸਦੀ ਚੋਣ ਖੇਤਰਾਂ ਵਿੱਚ ਰਜਿਸਟਰਡ ਵੋਟਰ ਐਮ-ਵੋਟਰ ਬਣਨ ਦੇ ਯੋਗ ਹਨ। ਜੇ ਲੋੜ ਹੋਵੇ ਤਾਂ ਐਮ-ਵੋਟਰ ਫਾਰਮ ਐਮ ਜਾਂ ਫਾਰਮ 12-ਸੀ ਈ.ਸੀ.ਆਈ. ਜਾਂ ਐਨ.ਵੀ.ਐਸ.ਪੀ. ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ•ਾਂ ਅੱਗੇ ਕਿਹਾ ਕਿ ਬਿਨੈਕਾਰ ਨੂੰ ਫਾਰਮ ਐਮ ਜਾਂ ਫਾਰਮ 12-ਸੀ ਭਰਨ ਬਾਅਦ ਨੇੜਲੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਨੂੰ ਜੰਮੂ ਤੇ ਕਸ਼ਮੀਰ ਦੇ ਕਮਿਸ਼ਨਰ ਰੈਜ਼ੀਡੈਂਟ ਵੱਲੋਂ ਜਾਰੀ ਕੀਤੇ ਮੌਜੂਦਾ ਰਿਹਾਇਸੀ ਪਰੂਫ਼ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਨਾਲ ਜਮ•ਾਂ ਕਰਵਾਉਣਾ ਹੋਵੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਈ.ਆਰ.ਓ. mvoter.eronet.ecinet.in ‘ਤੇ ਬਿਨੈ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਤਸਦੀਕ ਕਰੇਗਾ। ਜਮ•ਾਂ ਕਰਵਾਉਣ ਵਾਲਾ ਪੋਰਟਲ ਬਿਨੈਕਾਰ ਦੀ ਅਰਜ਼ੀ ਬਾਰੇ ਸਬੰਧਤ ਸਹਾਇਕ ਰਜਿਸਟ੍ਰੇਸ਼ਨ ਅਧਿਕਾਰੀ (ਏ.ਆਰ.ਓ.) ਨੂੰ ਜਾਣਕਾਰੀ ਦੇਵੇਗਾ ਕਿ ਉਹ ਬਿਨੈਕਾਰ ਨੂੰ ਕੁਝ ਹੋਰ ਸਥਾਨਾਂ ‘ਤੇ ਵੋਟ ਪਾਉਣ ਦੀ ਆਗਿਆ ਦੇਵੇ ਜਾਂ ਫਾਰਮ 12-ਸੀ ਅਨੁਸਾਰ ਡਾਕ ਬੈਲਟ ਭੇਜੇ।

Please Click here for Share This News

Leave a Reply

Your email address will not be published. Required fields are marked *