best platform for news and views

ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ – ਜਿੰਦਲ

Please Click here for Share This News

ਧੂਰੀ,30 ਜੁਲਾਈ (ਮਹੇਸ਼ ਜਿੰਦਲ) ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਭਾਜਪਾ ਮੰਡਲ ਧੂਰੀ ਵੱਲੋਂ ਮੰਡਲ ਪ੍ਰਧਾਨ ਭੁਪੇਸ਼ ਜਿੰਦਲ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਨੇੜੇ ਇੱਕ ਕੈਂਪ ਲਗਾਇਆ ਗਿਆ। ਜਿਸ ਵਿਚ ਜ਼ਿਲ•ਾ ਪ੍ਰਧਾਨ ਵਿਕਰਮ ਸੈਣੀ ਅਤੇ ਜ਼ਿਲ•ਾ ਮੈਂਬਰਸ਼ਿਪ ਅਭਿਆਨ ਦੇ ਇੰਚਾਰਜ ਕੇ.ਕੇ ਮੋਦਗਿਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਭੁਪੇਸ਼ ਜਿੰਦਲ ਨੇ ਦੱਸਿਆ ਕਿ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਜਿੱਥੇ ਭਾਜਪਾ ਆਗੂਆਂ ਤੇ ਵਰਕਰਾਂ ‘ਚ ਉਤਸ਼ਾਹ ਹੈ, ਉੱਥੇ ਹੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਵੱਡੀ ਗਿਣਤੀ ‘ਚ ਲੋਕ ਭਾਜਪਾ ਨਾਲ ਜੁੜਨ ਲਈ ਉਤਾਵਲੇ ਹਨ। ਇਸ ਮੌਕੇ ਜ਼ਿਲ•ਾ ਮੀਤ ਪ੍ਰਧਾਨ ਬੁੱਧ ਰਾਮ, ਕਮਲਜੀਤ ਗਰਗ, ਯੁਵਾ ਮੋਰਚਾ ਦੇ ਪ੍ਰਧਾਨ ਰੋਹਿਤ ਮਿੱਤਲ, ਮਹਿਲਾ ਮੋਰਚਾ ਦੇ ਪ੍ਰਧਾਨ ਸੁਮਿਤਰਾ ਦੇਵੀ, ਰਜਿੰਦਰ ਹਿਰਦੇ, ਕ੍ਰਿਸ਼ਨ ਗੋਪਾਲ ਨੀਲੂ, ਅਰੁਣ ਕੁਮਾਰ, ਨਵਦੀਪ ਗੋਇਲ, ਹਰਮਨਦੀਪ ਗੌੜ, ਵਿਕਾਸ ਸ਼ਰਮਾ, ਮੀਨਾ ਰਾਣੀ, ਅਮਰਜੀਤ ਕੌਰ ਤੇ ਸੰਗੀਤਾ ਦੇਵੀ ਵੀ ਹਾਜ਼ਰ ਸਨ।

ਕੈਪਸ਼ਨ – ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਲਗਾਏ ਕੈਂਪ ਦੀ ਤਸਵੀਰ

Please Click here for Share This News

Leave a Reply

Your email address will not be published.