best platform for news and views

ਭਾਜਪਾ ਨੇ ਯੂਞਾ ਮੋਰਚੇ ਦੀਆਂ ਨਿਯੁਕਤੀਆਂ ਕੀਤੀਆ

Please Click here for Share This News

ਧੂਰੀ,30 ਮਈ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ਮੰਡਲ ਧੂਰੀ ਦੀ ਇਕ ਮੀਟਿੰਗ ਭਾਜਪਾ ਮੰਡਲ ਪ੍ਰਧਾਨ ਭੁਪੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੁਵਾ ਮੋਰਚੇ ਦੀਆਂ ਨਿਯੁਕਤੀਆਂ ਕੀਤੀਆ ਗਈਆਂ। ਜਿਸ ਵਿੱਚ ਜਿਲ•ਾ ਜਰਨਲ ਸਕੱਤਰ ਆਰਵਿੰਦ ਮੌਦਗਿਲ,ਜਿਲ•ਾ ਸਕੱਤਰ ਪਞਣ ਗਰਗ ਅਤੇ ਮਨਿੰਦਰ ਪਾਲ,ਜਿਲ•ਾ ਮੀਤ ਪ੍ਰਧਾਨ ਨਰੇਸ਼ ਗੋਇਲ ਅਤੇ ਜਿਲ•ਾ ਪ੍ਰਧਾਨ ਯੁਞਾ ਮੋਰਚਾ ਅਮਨ ਥਾਪਰ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੀਟਿੰਗ ਦੌਰਾਨ ਰੋਹਿਤ ਮਿੱਤਲ ਰੋਮੀ ਨੂੰ ਯੂਞਾ ਮੋਰਚੇ ਦਾ ਮੰਡਲ ਪ੍ਰਧਾਨ,ਨਰਿੰਦਰ ਮਿੱਤਲ,ਰੋਹਿਤ ਕੁਮਾਰ ਅਤੇ ਅਰੁਣ ਜੈਨ ਨੂੰ ਞਾਈਸ ਪ੍ਰਧਾਨ,ਗਰੈਮੀ ਮਲਹੋਤਰਾ ਅਤੇ ਹਿਤੇਸ਼ ਸਿੰਗਲਾ ਨੂੰ ਜਰਨਲ ਸਕੱਤਰ,ਸਾਹਿਲ ਗਰਗ ਨੂੰ ਪ੍ਰੈਸ ਸਕੱਤਰ,ਪਰਾਂਸ਼ੂ ਗੁਪਤਾ ਨੂੰ ਸਕੱਤਰ ਅਤੇ ਪ੍ਰਿੰਸ ਗੋਇਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਮੌਕੇ ਅਰਵਿੰਦ ਮੋਦਗਿਲ ਅਤੇ ਭੁਪੇਸ਼ ਜਿੰਦਲ ਨੇ ਸੰਬੋਧਨ ਕਰਦੇ ਕਿਹਾ ਕਿ ਭਾਰਤ ਇਕ ਨੋਜਵਾਨ ਦੇਸ਼ ਹੈ ਅਤੇ ਨਰਿੰਦਰ ਮੋਦੀ ਦੀਆਂ ਨਿਤੀਆਂ ਨੂੰ ਦੇਖਦੇ ਹੋਏ ਸਾਰੇ ਨੋਜਵਾਨ ਬੀ.ਜੇ.ਪੀ ਨਾਲ ਜੁੜ ਰਹੇ ਹਨ। ਅਮਨ ਥਾਪਰ ਨੇ ਨਵ ਨਿਯੁਕਤ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਨਰਿੰਦਰ ਕੁਮਾਰ,ਕ੍ਰਿਸ਼ਨ ਗੋਪਾਲ ਨੀਲੂ,ਸੰਦੀਪ ਸਿੰਘ, ਰਜਿੰਦਰ ਕੁਮਾਰ ਅਤੇ ਮਨਪ੍ਰੀਤ ਧੀਮਾਨ ਵੀ ਹਾਜਿਰ ਸਨ ।

Please Click here for Share This News

Leave a Reply

Your email address will not be published. Required fields are marked *