best platform for news and views

ਭਾਜਪਾ ਦੀ ਸੂਚੀ ਬਾਰੇ ਰੇੜਕਾ ਜਾਰੀ: 23 ਵਿਚੋਂ 17 ਹਲਕਿਆਂ ਦੇ ਨਾਮ ਫਾਈਨਲ

Please Click here for Share This News

ਦਵਿੰਦਰ ਪਾਲ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਉਮੀਦਵਾਰਾਂ ਵਿੱਚੋਂ 17 ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਸੰਸਦੀ ਬੋਰਡ ਦੀ ਹੋਈ ਮੀਟਿੰਗ ਦੌਰਾਨ ਅਹਿਮ ਗੱਲ ਇਹ ਸਾਹਮਣੇ ਆਈ ਕਿ 6 ਵੱਡੇ ਆਗੂਆਂ, ਜਿਨ੍ਹਾਂ ਵਿੱਚ 4 ਮੰਤਰੀ ਵੀ ਸ਼ਾਮਲ ਹਨ, ਦੇ ਸਿਆਸੀ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਇਨ੍ਹਾਂ ਵਿੱਚ ਭਗਤ ਚੂੰਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ਼ ਅਤੇ ਮਨੋਰੰਜਨ ਕਾਲੀਆ ਸ਼ਾਮਲ ਹਨ। ਸੂਤਰਾਂ ਦਾ ਦੱਸਣਾ ਹੈ ਕਿ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ, ਸਾਬਕਾ ਮੰਤਰੀ ਸਤਪਾਲ ਗੋਸਾਈਂ ਅਤੇ ਹੋਰਨਾਂ ਕਈਆਂ ਦਾ ਪੱਤਾ ਕੱਟ ਕੇ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਉਮੀਦਵਾਰਾਂ ਦੇ ਐਲਾਨ ਦਾ ਫ਼ੈਸਲਾ ਵੀ ਕਰ ਲਿਆ ਸੀ ਪਰ ਅੰਤਿਮ ਸਮੇਂ ’ਤੇ ਸੂਚੀ ਰੋਕ ਲਈ ਗਈ। ਅਗਲੇ ਦੋ ਦਿਨਾਂ ਦੌਰਾਨ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ। ‘ਪੰਜਾਬੀ ਟ੍ਰਿਬਿਊਨ’ ਨੂੰ ਹਾਸਲ ਹੋਈ ਜਾਣਕਾਰੀ ਮੁਤਾਬਕ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਤੈਅ ਕਰ ਲਏ ਗਏ ਹਨ, ਉਨ੍ਹਾਂ ਵਿੱਚ ਜਲੰਧਰ (ਕੇਂਦਰੀ) ਵਿਧਾਨ ਸਭਾ ਹਲਕੇ ਤੋਂ ਕੇ ਡੀ ਭੰਡਾਰੀ, ਲੁਧਿਆਣਾ (ਕੇਂਦਰੀ) ਤੋਂ ਸੁਖਦੇਵ ਸ਼ਰਮਾ ਦੇਬੀ, ਲੁਧਿਆਣਾ (ਉੱਤਰੀ) ਤੋਂ ਪ੍ਰਵੀਨ ਬਾਂਸਲ, ਲੁਧਿਆਣਾ (ਪੱਛਮੀ) ਤੋਂ ਕਮਲ ਚੈਟਲੇ, ਫਿਰੋਜ਼ਪੁਰ ਸ਼ਹਿਰ ਤੋਂ ਸੁਖਪਾਲ ਸਿੰਘ ਨੰਨੂ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਅਬੋਹਰ ਤੋਂ ਅਰੁਣ ਨਾਰੰਗ, ਅੰਮ੍ਰਿਤਸਰ (ਪੂਰਬੀ) ਤੋਂ ਹਨੀ, ਅੰਮ੍ਰਿਤਸਰ (ਪੱਛਮੀ) ਤੋਂ ਰਾਕੇਸ਼ ਗਿੱਲ, ਭੋਆ ਤੋਂ ਸੀਮਾ ਕੁਮਾਰੀ, ਦਸੂਹਾ ਤੋਂ ਸੁਖਜੀਤ ਕੌਰ ਸਾਹੀ, ਦੀਨਾਨਗਰ ਤੋਂ ਬੀ ਡੀ ਧੁੱਪੜ, ਮੁਕੇਰੀਆਂ ਤੋਂ ਅਰੁਨੇਸ਼ ਸ਼ਾਕਰ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ ਅਤੇ ਦੀਨਾਨਗਰ ਤੋਂ ਦਿਨੇਸ਼ ਕੁਮਾਰ ਬੱਬੂ ਦੇ ਨਾਮ ਸ਼ਾਮਲ ਹਨ।
ਇਸੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਬਕਾਇਆ 39 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦਾ ਰੇੜਕਾ ਅੱਜ ਵੀ ਖ਼ਤਮ ਨਹੀਂ ਹੋ ਸਕਿਆ। ਕਰੀਬ 10 ਉਮੀਦਵਾਰਾਂ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ’ਤੇ ਛੱਡ ਦਿਤਾ ਗਿਆ ਹੈ। ਕੇਂਦਰੀ ਚੋਣ ਕਮੇਟੀ ਦੀ ਬੈਠਕ ’ਚ ਜਿਹੜੀਆਂ ਸੀਟਾਂ ’ਤੇ ਅੱਜ ਸਹਿਮਤੀ ਬਣੀ ਹੈ, ਉਹ ਸੂਚੀ ਵੀਰਵਾਰ ਨੂੰ ਜਾਰੀ ਹੋ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਾਰੇ ਉਮੀਦਵਾਰਾਂ ਦੀ ਸੂਚੀ ਰਾਹੁਲ ਗਾਂਧੀ ਕੋਲ ਹੈ ਅਤੇ ਉਹ ਹੀ ਬਕਾਇਆ ਰਹਿ ਗਏ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

(we are thankful to the punjabi tribune for publish this item)

Please Click here for Share This News

Leave a Reply

Your email address will not be published. Required fields are marked *