best platform for news and views

ਭਾਜਪਾ ਉਮੀਦਵਾਰ ਪੁਰੀ ਦਾ ਲੋਕਾਂ ਕੀਤਾ ਬਿਸਤਰਾ ਗੋਲ ….ਸੱਚਰ

Please Click here for Share This News
ਰਾਜਨ ਮਾਨ
ਅੰਮ੍ਰਿਤਸਰ,9 ਮਈ  ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਹੈ ਕਿ ਭਾਜਪਾ ਉਮੀਦਵਾਰ ਸ਼੍ਰੀ ਪੁਰੀ ਦਾ ਲੋਕਾਂ ਨੇ ਬੋਰੀ ਬਿਸਤਰਾ ਗੋਲ ਕਰ ਦਿੱਤਾ ਹੈ ਅਤੇ ਸਿਰਫ ਵੋਟਾਂ ਦਾ ਇੰਤਜ਼ਾਰ ਕਰ ਰਹੇ ਹਨ। 
ਕਸਬਾ ਚਵਿੰਡਾ ਦੇਵੀ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕਰਵਾਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੱਚਰ ਨੇ ਕਿਹਾ ਕਿ  ਮੋਦੀ ਰਾਜ ਦੌਰਾਨ ਪੰਜਾਬ ਨੂੰ ਕੋਈ ਵੀ ਪ੍ਰੋਜੈਕਟ ਨਹੀਂ ਦਿੱਤਾ ਗਿਆ ਅਤੇ ਹਰ ਮੁਹਾਜ ਤੇ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ, ਜਦ ਕਿ ਇਸ ਧੱਕੇਸ਼ਾਹੀ ਖਿਲਾਫ ਭਾਜਪਾ ਦੇ ਭਾਈਵਾਲ ਅਕਾਲੀਆਂ ਦੀ ਚੁੱਪੀ ਵੀ ਉਨਾਂ ਦੇ ਕੇਂਦਰ ਵਿਚ ਇਕ ਵਜੀਰੀ ਦੇ ਲਾਲਚ ਨੂੰ ਪ੍ਰਗਟ ਕਰਦੀ ਹੈ।
ਉਹਨਾਂ ਕਿਹਾ ਕਿ ਪਿੱਛਲੇ 5 ਸਾਲ ਵਿਚ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਬਹੁਤ ਪਿੱਛੇ ਚਲਿਆ ਗਿਆ ਹੈ ਅਤੇ ਇਸ ਸਰਕਾਰ ਨੇ ਨਾ ਗਰੀਬ ਦਾ ਕੁਝ ਸੰਵਾਰਿਆਂ ਤੇ ਨਾ ਹੀ ਕਿਸਾਨ ਦਾ ਕੋਈ ਭਲਾ ਕੀਤਾ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਾਰਾ ਜੋਰ ਕੁਝ ਚੁੰਣੀਦਾਂ ਸਾਹੂਕਾਰਾਂ ਦੇ ਹਿੱਤ ਪੂਰਨ ਵਿਚ ਲੱਗਿਆ ਰਿਹਾ ਜਦ ਕਿ ਵਪਾਰੀਆਂ ਦੀ ਪਾਰਟੀ ਕਹਾਉਣ ਵਾਲੇ ਭਾਜਪਾਈਆਂ ਨੇ ਦੋਸ਼ਪੂਰਨ ਜੀਐਸਟੀ ਲਾਗੂ ਕਰਕੇ ਛੋਟੇ ਵਪਾਰੀਆਂ ਦਾ ਕੰਮ ਵੀ ਪੁਰੀ ਤਰਾਂ ਨਾਲ ਚੌਪਟ ਕਰਕੇ ਰੱਖ ਦਿੱਤਾ ਹੈ।
 ਪੰਜਾਬ ਦੀ ਪਿੱਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਨੂੰ ਪੰਜਾਬ ਦਾ ਬੁਰਾ ਦੌਰ ਦੱਸਦਿਆਂ ਸ੍ਰੀ ਸੱਚਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਰਾਜ ਵਿਚੋਂ ਇੰਡਸਟਰੀ ਚਲੀ ਗਹੀ, ਕਿਸਾਨੀ ਤਬਾਹ ਹੋ ਗਈ ਅਤੇ ਨੋਜਵਾਨੀ ਨੂੰ ਨਸ਼ਿਆ ਨੇ ਖਾ ਲਿਆ ਅਤੇ ਅਖੌਤੀ ਪੰਥਕ ਸਰਕਾਰ ਦੇ ਰਾਜ ਵਿਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਅਤੇ ਨਾਮ ਜਪ ਰਹੀਆਂ ਸਾਂਤਮਈ ਸੰਗਤਾਂ ਤੇ ਗੋਲੀਬਾਰੀ ਹੋਈ। ਉਨਾਂ ਨੇ ਕਿਹਾ ਜੇਕਰ ਸਾਬਕਾ ਮੁੱਖ ਮੰਤਰੀ ਨੂੰ ਸੱਚਮੁੱਚ ਆਪਣੇ ਕਾਰਜਕਾਲ ਵਿਚ ਕੀਤੀਆਂ ਗਲਤੀ ਦਾ ਅਹਿਸਾਸ ਹੁੰਦਾ ਤਾਂ ਬਹੁਤ ਪਹਿਲਾਂ ਮਾਫੀ ਮੰਗ ਲੈਂਦੇ ਹੁਣ ਉਹ ਚੋਣਾਂ ਕਰਕੇ ਮਾਫੀ ਦੀ ਗੱਲਾਂ ਕਰਦੇ ਹਨ। ਇਸ ਮੌਕੇ ‘ਤੇ ਬੋਲਦਿਆਂ ਸਾਬਕਾ ਵਿਧਾਇਕ ਸ਼੍ਰੀ ਸਵਿੰਦਰ ਸਿੰਘ ਕੱਥੂਨੰਗਲ ਨੇ ਲੋਕਾਂ ਨੂੰ ਅਕਾਲੀ  ਭਾਜਪਾ ਨੂੰ ਚੱਲਦਾ ਕਰਨ ਦਾ ਸੱਦਾ ਦਿੱਤਾ।
Please Click here for Share This News

Leave a Reply

Your email address will not be published. Required fields are marked *