best platform for news and views

ਭਾਜਪਾ ਉਮੀਦਵਾਰ ਛੀਨਾ ਤੇ ਕਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਹੜੱਪਣ ਦੇ ਲੱਗੇ ਦੋਸ਼

Please Click here for Share This News

ਸਿਰਸਾ ਵਲੋਂ ਲਾਏ ਦੋਸ਼ਾਂ ਨੇ ਛੀਨਾ ਦੀਆਂ ਮੁਸ਼ਕਲਾ ਵਧਾਈਆਂ
ਛੀਨਾ ਦਾ ਪੈਂਡਾ ਹੋਇਆ ਬਿਖਰਾ

ਰਾਜਨ ਮਾਨ

ਅੰਮ੍ਰਿਤਸਰ 22 ਜਨਵਰੀ
ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਸ੍ਰ ਬਵਦੇਵ ਸਿੰਘ ਸਿਰਸਾ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਰਾਜਿੰਦਰ ਮੋਹਨ ਸਿੰਘ ਛੀਨਾ ‘ਤੇ ਕਥਿਤ 30 ਕਰੋੜ ਦੀ ਸਰਕਾਰੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਉਦਿਆ ਮੰਗ ਕੀਤੀ ਕਿ ਛੀਨਾ ਤੇ ਤੁਰੰਤ ਚੋਣ ਲੜਨ ਤੇ ਰੋਕ ਲਗਾਈ ਜਾਵੇ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਇਸ ਸਕੈਂਡਲ ਨੂੰ ਅੰਜ਼ਾਮ ਦੇਣ ਵਾਲੇ ਛੀਨਾ ਤੇ ਸਾਰੇ ਅਧਿਕਾਰੀਆ ਤੇ ਹੋਰ ਦੋਸ਼ੀ ਵਿਅਕਤੀਆ ਦੇ ਖਿਲਾਫ 420 ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ।
ਸਿਰਸਾ ਵਲੋਂ ਲਾਏ ਦੋਸ਼ਾਂ ਨੇ ਛੀਨਾ ਦੀਆਂ ਮੁਸ਼ਕਲਾ ਵਧਾ ਦਿੱਤੀਆਂ ਹਨ। ਪਹਿਲਾਂ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦੇ ਰਹੇ ਛੀਨਾ ਲਈ ਇਹ ਨਵੀਂ ਮੁਸੀਬਤ ਖੜੀ ਹੋ ਗਈ ਹੈ। ਲੋਕ ਆਧਾਰ ਨਾ ਹੋਣ ਕਾਰਨ ਪਹਿਲਾਂ ਹੀ ਅਕਾਲੀ ਦਲ ਦੇ ਕੁੱਛੜ ਚੱੜਕੇ ਚੋਣ ਲੜ੍ਹ ਰਹੇ ਛੀਨਾ ਦਾ ਪੈਂਡਾ ਬਿਖਰਾ ਹੁੰਦਾ ਜਾ ਰਿਹਾ ਹੈ। ਇਸ ਲੋਕ ਸਭਾ ਹਲਕੇ ਤੋਂ ਮੁਕਾਬਲਾ ਕਾਗਰਸ ਤੇ ਆਪ ਦੇ ਉਮੀਦਵਾਰਾ ਵਿਚਕਾਰ ਬਣਦਾ ਜਾ ਰਿਹਾ ਹੈ।
ਸ਼੍ਰੀ ਸਿਰਸਾ ਨੇ ਦਸਤਾਵੇਜ਼ ਵਿਖਾਉਦਿਆਂ ਛੀਨਾ ਤੇ ਗੰਭੀਰ ਦੋਸ਼ ਲਾਉਦਿਆਂ ਕਿਹਾ ਕਿ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਜੀ.ਟੀ ਰੋਡ ਸਥਿਤ ਮਾਨਾਵਾਲਾਂ ਪਿੰਡ ਦੀ ਸਰਕਾਰੀ 68 ਕਨਾਲ 17 ਮਰਲੇ ਜ਼ਮੀਨ ਨੂੰ ਗਲਤ ਢੰਗ ਨਾਲ ਹਥਿਆਇਆ ਹੈ ਤੇ ਆਪਣੀ ਪਤਨੀ ਤੇ ਦੋ ਹੋਰ ਵਿਅਕਤੀਆ ਦੇ ਨਾਮ ਗਲਤ ਰਜਿਸਟਰੀਆ ਕਰਵਾ ਕੇ ਸਰਕਾਰੀ ਜ਼ਮੀਨ ਤੇ ਕਬਜਾ ਕੀਤਾ ਹੈ। ਉਹਨਾਂ ਕਿਹਾ ਕਿ 22 ਮਾਰਚ 1958 ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਬੀਜ ਫਾਰਮ ਵਾਸਤੇ ਖਰੀਦੀ ਸੀ ਤੇ ਇਸ ਜ਼ਮੀਨ ਤੇ ਖੇਤੀਬਾੜੀ ਵਿਭਾਗ ਲੰਮਾ ਸਮਾਂ ਖੇਤੀ ਕਰਦਾ ਰਿਹਾ ਪਰ ਪੰਜਾਬ ਵਿੱਚ ਮਾੜੇ ਦਿਨਾਂ ਦੌਰਾਨ ਇਸ ਜ਼ਮੀਨ ਨੂੰ ਉਹਨਾਂ ਮਜਦੂਰਾਂ ਨੇ ਮੱਲ ਲਿਆ ਜਿਹੜੇ ਇਥੇ ਮਜਦੂਰੀ ਕਰਦੇ ਸਨ। ਇਹਨਾਂ ਕਬਜਾਧਾਰੀਆ ਨੇ ਮਾਲਕੀ ਹੱਕ ਲੈਣ ਲਈ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ ਪਰ 1986 ਤੋ ਲੈ ਕੇ 2012 ਤੱਕ ਇਹ ਸਾਰੇ ਮਹਿਕਮਿਆ ਤੇ ਅਦਾਲਤਾਂ ਵਿੱਚੋ ਕੇਸ ਹਾਰ ਗਏ ਤੇ ਉਹਨਾਂ ਨੇ ਪੱਲੇ ਕੁਝ ਨਾ ਪਿਆ। ਅਖੀਰ ਕਬਜਾਧਾਰੀਆ ਅਮਰ ਸਿੰਘ , ਜਗੀਰ ਸਿੰਘ ਅਤੇ ਉਸ ਤੋ ਬਾਅਦ ਉਹਨਾਂ ਦੇ ਕਨੂੰਨੀ ਵਾਰਸ਼ਾ ਮਹਿੰਦਰ ਕੌਰ ਤੇ ਵਿਦਿਆ ਕੌਰ ਨੂੰ ਵੀ ਅਦਾਲਤ ਨੇ ਬੇਦਖਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਉਹਨਾਂ ਦੋਸ਼ ਲਾਇਆ ਕਿ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਇਹਨਾਂ ਵਿਅਕਤੀਆ ਨਾਲ ਮਿਲ ਕੇ 8 ਮਈ 2015 ਨੂੰ ਇੱਕ ਕੇਸ ਐਸ.ਡੀ.ਐਮ ਰਾਜੇਸ਼ ਸ਼ਰਮਾ ਦੀ ਅਦਾਲਤ ਵਿੱਚ ਪਾ ਦਿੱਤਾ ਅਤੇ ਰਾਜੇਸ਼ ਸ਼ਰਮਾ ਨੇ ਵੀ ਮਿਲੀ ਭੁਗਤ ਨਾਲ ਕੇਸ ਨੂੰ ਐਕਸ ਪਾਰਟੀ ਕਰਕੇ 3 ਜੂਨ 2015 ਨੂੰ ਅਮਰ ਸਿੰਘ ਆਦਿ ਦੇ ਹੱਕ ਵਿੱਚ ਮਾਲਕੀ ਦੇ ਅਧਿਕਾਰ ਦੇਣ ਦਾ ਹੁਕਮ ਸੁਣਾ ਦਿੱਤਾ। ਛੀਨਾ ਪਾਰਟੀ ਨੇ 11 ਮਈ 2015 ਨੂੰ ਤਹਿਸੀਲਦਾਰ ਪਰਮਪਾਲ ਸਿੰਘ ਗੁਰਾਇਆ ਦੀ ਅਦਾਲਤ ਵਿੱਚੋ ਇੱਕ ਮੁਖਤਾਰੇ- ਆਮ ਰਜਿਸਟਰ ਕਰਵਾ ਲਿਆ ਜਦੋ ਕਿ ਕੇਸ ਕਰਨ ਵਾਲੇ ਹਾਲੇ ਜ਼ਮੀਨ ਦੇ ਮਾਲਕ ਵੀ ਨਹੀ ਬਣੇ ਸਨ। 21 ਜੁਲਾਈ 2015 ਨੂੰ ਅਮਰ ਸਿੰਘ ਐਡੰ ਪਾਰਟੀ ਦੇ ਹੱਕ ਵਿੱਚ ਇੰਤਕਾਲ ਵੀ ਹੋ ਗਿਆ। 22 ਜੁਲਾਈ 2015 ਨੂੰ ਛੀਨਾ ਨੇ ਆਪਣੀ ਪਤਨੀ ਤੇ ਹੋਰ ਵਿਅਕਤੀਆ ਨੇ ਰਜਿਸਟਰੀ ਕਰਾਉਣ ਉਪਰੰਤ ਇੰਤਕਾਲ ਵੀ ਕਰਵਾ ਲਿਆ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਅਦਾਲਤ ਵਿੱਚ ਬੁਲਾਇਆ ਤੱਕ ਨਹੀ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਥੱਲੇ ਤੋ ਲੈ ਕੇ ਉਪਰ ਤੱਕ ਸਬਧਿੰਤ ਮਹਿਕਮਿਆ ਦੇ ਅਧਿਕਾਰੀਆ ਨੂੰ ਪੱਤਰ ਵੀ ਲਿਖੇ ਪਰ ਕਿਸੇ ਨੇ ਵੀ ਸਿਆਸੀ ਦਬਾ ਹੇਠ ਕੋਈ ਕਾਰਵਾਈ ਕਰਨੀ ਮੁਨਾਸਿਬ ਨਹੀ ਸਮਝੀ। ਉਹਨਾਂ ਦੋਸ਼ ਲਾਇਆ ਕਿ ਇਹ ਮਾਮਲਾ ਉਠਾਉਣ ਕਾਰਲ ਵੁਹਨ ਨੂੰ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਤਹਿਤ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਛੀਨਾ ਵਲੋਂ ਕੀਤੇ ਗਏ ਇਸ ਕਥਿਤ ਘਪਲੇ ਨੇ ਭਾਜਪਾ ਦੀ ਸੋਚ ਤੇ ਸਵਾਲ ਖੜੇ ਕਰ ਦਿੱਤੇ ਹਨ ਜਿਸਨੇ ਅਜਿਹੇ ਭ੍ਰਿਸ਼ਟ ਵਿਅਕਤੀ ਨੂੰ ਅਿਕਅ ਦੇ ਚੋਣ ਮੈਦਾਲ ਵਿੱਚ ਉਤਾਰਿਆ ਹੈ। ਉਹਨਾਂ ਲੋਕਾਂ ੂ ਸੱਦਾ ਦਿੱਤਾ ਕਿ ਅਜਿਹੇ ਵਿਅਕਤੀਆਂ ਦਾ ਬਾਈਕਾਟ ਕੀਤਾ ਜਾਵੇ । ਉਹਨਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਐੰਡ ਹਾਈਕੋਰਟ ਵਿੱਚ ਪੀ.ਆਈ .ਐਲ ਵੀ ਪਾਉਣਗੇ ਤਾਂ ਕਿ ਸਰਕਾਰੀ ਜ਼ਮੀਨ ਨੂੰ ਬਚਾਇਆ ਜਾ ਸਕੇ।
ਇਸ ਸਬੰਧੀ ਸ੍ਰ ਛੀਨਾ ਨੇ ਕਿਹਾ ਕਿ ਬਲਦੇਵ ਸਿੰਘ ਸਿਰਸਾ ਵੱਲੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਹ ਸ਼੍ਰੀ ਸਿਰਸਾ ਨੂੰ ਕਨੂੰਨੀ ਨੋਟਿਸ ਭੇਜ ਕੇ ਜਵਾਬ ਮੰਗਣਗੇ।
ਭਾਜਪਾ ਉਮੀਦਵਾਰ ਛੀਨਾ ਜੋ ਕਿ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਤੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ.ਵਾਈਸ ਚਾਂਸਲਰ ਵੀ ਹਨ ਪਹਿਲਾਂ ਵੀ ਖਾਲਸਾ ਯੂਨੀਵਰਸਿਟੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਵਿਵਾਦਾ ਵਿੱਚ ਰਹਿ ਹਨ।

Please Click here for Share This News

Leave a Reply

Your email address will not be published. Required fields are marked *