best platform for news and views

ਭਾਜਪਾ ਉਮੀਦਵਾਰ ਛੀਨਾ ਤੇ ਕਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਹੜੱਪਣ ਦੇ ਲੱਗੇ ਦੋਸ਼ਾਂ ਦੀ 3 ਫਰਵਰੀ ਤੋਂ ਪਹਿਲਾਂ ਜਾਂਚ ਦੀ ਕੀਤੀ ਮੰਗ

Please Click here for Share This News

ਰਾਜਨ ਮਾਨ
ਅੰਮ੍ਰਿਤਸਰ 28 ਜਨਵਰੀ
ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਸ੍ਰ ਬਵਦੇਵ ਸਿੰਘ ਸਿਰਸਾ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਰਾਜਿੰਦਰ ਮੋਹਨ ਸਿੰਘ ਛੀਨਾ ‘ਤੇ ਕਥਿਤ 30 ਕਰੋੜ ਦੀ ਸਰਕਾਰੀ ਜ਼ਮੀਨ ਹੜੱਪਣ ਦੇ ਲਾਏ ਗੰਭੀਰ ਦੋਸ਼ਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ 3 ਫਰਵਰੀ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ।
ਸ੍ਰੀ ਸਿਰਸਾ ਨੇ ਡਿਪਟੀ ਕਮਿਸ਼ਨਰ ਨੂੰ ਹਲਫੀਆ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਸ੍ਰੀ ਛੀਨਾ ‘ਤੇ ਲਾਏ ਗਏ ਦੋਸ਼ ਸਹੀ ਹਨ । ਉਨ੍ਹਾਂ ਕਿਹਾ ਕਿ ਸ੍ਰੀ ਛੀਨਾ ਸੱਤਾਧਾਰੀ ਧਿਰ ਨਾਲ ਸਬੰਧਿਤ ਹੋਣ ਕਾਰਨ ਆਪਣਾ ਅਸਲ ਰਸੂਕ ਬਦਲ ਕੇ ਬਚ ਰਹੇ ਹਨ।  ਪਹਿਲਾਂ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦੇ ਰਹੇ ਛੀਨਾ ਲਈ ਇਹ ਨਵੀਂ ਮੁਸੀਬਤ ਖੜੀ ਹੋ ਗਈ ਹੈ।
ਇੱਥੇ ਵਰਨਣਯੋਗ ਹੈ ਕਿ ਸ਼੍ਰੀ ਸਿਰਸਾ ਨੇ ਛੀਨਾ ਤੇ ਗੰਭੀਰ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਜੀ.ਟੀ ਰੋਡ ਸਥਿਤ ਮਾਨਾਵਾਲਾਂ ਪਿੰਡ ਦੀ ਸਰਕਾਰੀ 68 ਕਨਾਲ 17 ਮਰਲੇ ਜ਼ਮੀਨ ਨੂੰ ਗਲਤ ਢੰਗ ਨਾਲ ਹਥਿਆਇਆ ਹੈ ਤੇ ਆਪਣੀ ਪਤਨੀ ਤੇ ਦੋ ਹੋਰ ਵਿਅਕਤੀਆ ਦੇ ਨਾਮ ਗਲਤ ਰਜਿਸਟਰੀਆ ਕਰਵਾ ਕੇ ਸਰਕਾਰੀ ਜ਼ਮੀਨ ਤੇ ਕਬਜਾ ਕੀਤਾ ਹੈ। ਉਹਨਾਂ ਕਿਹਾ ਕਿ 22 ਮਾਰਚ 1958 ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਬੀਜ ਫਾਰਮ ਵਾਸਤੇ ਖਰੀਦੀ ਸੀ ਤੇ ਇਸ ਜ਼ਮੀਨ ਤੇ ਖੇਤੀਬਾੜੀ ਵਿਭਾਗ ਲੰਮਾ ਸਮਾਂ ਖੇਤੀ ਕਰਦਾ ਰਿਹਾ ਪਰ ਪੰਜਾਬ ਵਿੱਚ ਮਾੜੇ ਦਿਨਾਂ ਦੌਰਾਨ ਇਸ ਜ਼ਮੀਨ ਨੂੰ ਉਹਨਾਂ ਮਜਦੂਰਾਂ ਨੇ ਮੱਲ ਲਿਆ ਜਿਹੜੇ ਇਥੇ ਮਜਦੂਰੀ ਕਰਦੇ ਸਨ। ਇਹਨਾਂ ਕਬਜਾਧਾਰੀਆ ਨੇ ਮਾਲਕੀ ਹੱਕ ਲੈਣ ਲਈ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ ਪਰ 1986 ਤੋ ਲੈ ਕੇ 2012 ਤੱਕ ਇਹ ਸਾਰੇ ਮਹਿਕਮਿਆ ਤੇ ਅਦਾਲਤਾਂ ਵਿੱਚੋ ਕੇਸ ਹਾਰ ਗਏ ਤੇ ਉਹਨਾਂ ਨੇ ਪੱਲੇ ਕੁਝ ਨਾ ਪਿਆ। ਅਖੀਰ ਕਬਜਾਧਾਰੀਆ ਅਮਰ ਸਿੰਘ , ਜਗੀਰ ਸਿੰਘ ਅਤੇ ਉਸ ਤੋ ਬਾਅਦ ਉਹਨਾਂ ਦੇ ਕਨੂੰਨੀ ਵਾਰਸ਼ਾ ਮਹਿੰਦਰ ਕੌਰ ਤੇ ਵਿਦਿਆ ਕੌਰ ਨੂੰ ਵੀ ਅਦਾਲਤ ਨੇ ਬੇਦਖਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਉਹਨਾਂ ਦੋਸ਼ ਲਾਇਆ ਕਿ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਇਹਨਾਂ ਵਿਅਕਤੀਆ ਨਾਲ ਮਿਲ ਕੇ 8 ਮਈ 2015 ਨੂੰ ਇੱਕ ਕੇਸ ਐਸ.ਡੀ.ਐਮ ਰਾਜੇਸ਼ ਸ਼ਰਮਾ ਦੀ ਅਦਾਲਤ ਵਿੱਚ ਪਾ ਦਿੱਤਾ ਅਤੇ ਰਾਜੇਸ਼ ਸ਼ਰਮਾ ਨੇ ਵੀ ਮਿਲੀ ਭੁਗਤ ਨਾਲ ਕੇਸ ਨੂੰ ਐਕਸ ਪਾਰਟੀ ਕਰਕੇ 3 ਜੂਨ 2015 ਨੂੰ ਅਮਰ ਸਿੰਘ ਆਦਿ ਦੇ ਹੱਕ ਵਿੱਚ ਮਾਲਕੀ ਦੇ ਅਧਿਕਾਰ ਦੇਣ ਦਾ ਹੁਕਮ ਸੁਣਾ ਦਿੱਤਾ। ਛੀਨਾ ਪਾਰਟੀ ਨੇ 11 ਮਈ 2015 ਨੂੰ ਤਹਿਸੀਲਦਾਰ ਪਰਮਪਾਲ ਸਿੰਘ ਗੁਰਾਇਆ ਦੀ ਅਦਾਲਤ ਵਿੱਚੋ ਇੱਕ ਮੁਖਤਾਰੇ- ਆਮ ਰਜਿਸਟਰ ਕਰਵਾ ਲਿਆ ਜਦੋ ਕਿ ਕੇਸ ਕਰਨ ਵਾਲੇ ਹਾਲੇ ਜ਼ਮੀਨ ਦੇ ਮਾਲਕ ਵੀ ਨਹੀ ਬਣੇ ਸਨ। 21 ਜੁਲਾਈ 2015 ਨੂੰ ਅਮਰ ਸਿੰਘ ਐਡੰ ਪਾਰਟੀ ਦੇ ਹੱਕ ਵਿੱਚ ਇੰਤਕਾਲ ਵੀ ਹੋ ਗਿਆ। 22 ਜੁਲਾਈ 2015 ਨੂੰ ਛੀਨਾ ਨੇ ਆਪਣੀ ਪਤਨੀ ਤੇ ਹੋਰ ਵਿਅਕਤੀਆ ਨੇ ਰਜਿਸਟਰੀ ਕਰਾਉਣ ਉਪਰੰਤ ਇੰਤਕਾਲ ਵੀ ਕਰਵਾ ਲਿਆ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਅਦਾਲਤ ਵਿੱਚ ਬੁਲਾਇਆ ਤੱਕ ਨਹੀ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਥੱਲੇ ਤੋ ਲੈ ਕੇ ਉਪਰ ਤੱਕ ਸਬਧਿੰਤ ਮਹਿਕਮਿਆ ਦੇ ਅਧਿਕਾਰੀਆ ਨੂੰ ਪੱਤਰ ਵੀ ਲਿਖੇ ਪਰ ਕਿਸੇ ਨੇ ਵੀ ਸਿਆਸੀ ਦਬਾ ਹੇਠ ਕੋਈ ਕਾਰਵਾਈ ਕਰਨੀ ਮੁਨਾਸਿਬ ਨਹੀ ਸਮਝੀ। ਉਹਨਾਂ ਦੋਸ਼ ਲਾਇਆ ਕਿ ਇਹ ਮਾਮਲਾ ਉਠਾਉਣ ਕਾਰਲ ਵੁਹਨ ਨੂੰ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਤਹਿਤ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਛੀਨਾ ਵਲੋਂ ਕੀਤੇ ਗਏ ਇਸ ਕਥਿਤ ਘਪਲੇ ਨੇ ਭਾਜਪਾ ਦੀ ਸੋਚ ਤੇ ਸਵਾਲ ਖੜੇ ਕਰ ਦਿੱਤੇ ਹਨ ਜਿਸਨੇ ਅਜਿਹੇ ਭ੍ਰਿਸ਼ਟ ਵਿਅਕਤੀ ਨੂੰ ਅਿਕਅ ਦੇ ਚੋਣ ਮੈਦਾਲ ਵਿੱਚ ਉਤਾਰਿਆ ਹੈ। ਉਹਨਾਂ ਲੋਕਾਂ ੂ ਸੱਦਾ ਦਿੱਤਾ ਕਿ ਅਜਿਹੇ ਵਿਅਕਤੀਆਂ ਦਾ ਬਾਈਕਾਟ ਕੀਤਾ ਜਾਵੇ । ਉਹਨਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਐੰਡ ਹਾਈਕੋਰਟ ਵਿੱਚ ਪੀ.ਆਈ .ਐਲ ਵੀ ਪਾਉਣਗੇ ਤਾਂ ਕਿ ਸਰਕਾਰੀ ਜ਼ਮੀਨ ਨੂੰ ਬਚਾਇਆ ਜਾ ਸਕੇ।

Please Click here for Share This News

Leave a Reply

Your email address will not be published. Required fields are marked *