
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਦਾ ਐਲਾਨ ਹੋ ਚੁੱਕਾ ਹੈ, ਪਰ ਅਜੇ ਵੀ ਬਹੁਤ ਸਾਰੇ ਹਲਕਿਆਂ ਵਿਚੋਂ ਉਮੀਦਵਾਰਾਂ ਦਾ ਐਲਾਨ ਨਾ ਹੋਣ ਕਾਰਨ ਵੋਟਰਾਂ ਨੂੰ ਉਮੀਦਵਾਰਾਂ ਦੀ ਬੜੀ ਉਤਕਸੁਕਤਾ ਨਾਲ ਉਡੀਕ ਹੈ। ਸੱਤਾਧਾਰੀ ਅਕਾਲੀ ਦਲ ਦੀ ਗੱਠਜੋੜ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਵੀ ਅਜੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਬਾਕੀ ਹੈ। ਭਾਜਪਾ ਸੂਤਰਾਂ ਅਨੁਸਾਰ ਪਾਰਟੀ ਦੇ ਉਮੀਦਵਾਰ ਫਾਈਨਲ ਕਰਨ ਲਈ 8 ਜਨਵਰੀ ਨੂੰ ਪਾਰਲੀਮਾਨੀ ਬੋਰਡ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਪੰਜਾਬ ਇਕਾਈ ਵਲੋਂ ਵੱਖ ਵੱਖ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦੇ ਪੈਨਲ ਬਣਾ ਕੇ ਹਾਈ ਕਮਾਂਡ ਨੂੰ ਭੇਜੇ ਜਾ ਚੁੱਕੇ ਹਨ। ਹੁਣ ਹਾਈ ਕਮਾਂਡ ਵਲੋਂ ਇਨ੍ਹਾਂ ਪੈਨਲਾਂ ਵਿਚੋਂਂ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਣੇ ਹਨ। ਜੇਕਰ 8 ਜਨਵਰੀ ਦੀ ਮੀਟਿੰਗ ਵਿਚ ਨਾਮ ਫਾਈਨਲ ਹੋ ਜਾਂਦੇ ਹਨ ਤਾਂ 8 ਜਨਵਰੀ ਜਾਂ 9 ਜਨਵਰੀ ਨੂੰ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਆਪਣੇ ਕੋਟੇ ਦੀਆਂ 23 ਸੀਟਾਂ ਤੇ ਚੋਣ ਲੜੇਗੀ।