best platform for news and views

ਭਾਜਪਾ ਆਗੂ ਸੱਤਪਾਲ ਗੋਸਾਈਂ ਕਾਂਗਰਸ ‘ਚ ਸ਼ਾਮਲ :ਲ

Please Click here for Share This News

ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੂੰ ਸ਼ੁੱਕਰਵਾਰ ਨੂੰ ਕਈ ਝਟਕੇ ਲੱਗੇ ਅਤੇ ਲੁਧਿਆਣਾ ਤੋਂ ਉਸਦੇ ਸੀਨੀਅਰ ਪਾਰਟੀ ਆਗੂ ਤੇ ਸੂਬੇ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਕਈ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਦੌਰਾਨ ਮੌੜ ਤੋਂ ਆਪ ਦੇ ਸੰਭਾਵਿਤ ਉਮੀਦਵਾਰ ਤੇ ਕਈ ਅਕਾਲੀ ਆਗੂ ਵੀ ਕਾਂਗਰਸ ਦਾ ਹਿੱਸਾ ਬਣ ਗਏ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਸ਼ਮੂਲਿਅਤਾਂ ਦਾ ਸਵਾਗਤ ਕਰਦਿਆਂ ਇਸਨੂੰ ਪਾਰਟੀ ਦੇ ਹੱਕ ‘ਚ ਇਕ ਵੱਡੀ ਲਹਿਰ ਦੱਸਿਆ ਤੇ ਕਿਹਾ ਕਿ ਸੂਬੇ ਦੇ ਵੋਟਰਾਂ ਵਾਸਤੇ ਕਾਂਗਰਸ ਪਾਰਟੀ ਹੀ ਇਕੋ ਇਕ ਸਹੀ ਚੋਣ ਹੈ, ਜਿਹੜੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪ ਅੰਦਰ ਭ੍ਰਿਸ਼ਟਾਚਾਰ ਤੋਂ ਪੂਰੀ ਤਰਾਂ ਤੰਗ ਹੋ ਚੁੱਕੇ ਹਨ।
ਇਸ ਮੌਕੇ ਲੁਧਿਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ, ਸੀਨੀਅਰ ਭਾਜਪਾ ਆਗੂ ਗੋਸਾਈਂ ਨਾਲ ਲੁਧਿਆਣਾ ‘ਚ ਭਾਜਪਾ ਦੇ ਸੱਭ ਤੋਂ ਮੁੱਖ ਸਿੱਖ ਚੇਹਰੇ, ਤਿੰਨ ਵਾਰ ਅਤੇ ਮੌਜ਼ੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਪਾਰਟੀ ‘ਚ ਸ਼ਾਮਿਲ ਹੋ ਗਏ। ਗੋਸਾਈਂ ਸੂਬੇ ਦੇ ਸਾਬਕਾ ਮੰਤਰੀ ਹੋਣ ਸਮੇਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ। ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਇਕ ਹੋਰ ਭਾਜਪਾ ਆਗੂ ਅਮਿਤ ਗੋਸਾਈਂ ਰਹੇ, ਜਿਹੜੇ ਲੁਧਿਆਣਾ ਭਾਜਪਾ ਦੇ ਬੁਲਾਰੇ ਤੇ ਸਤਪਾਲ ਗੋਸਾਈਂ ਦੇ ਪੋਤਰੇ ਹਨ।
ਮੌੜ ਤੋਂ ਆਪ ਦੀ ਸੰਭਾਵਿਤ ਉਮੀਦਵਾਰ ਤੇ ਪਾਰਟੀ ਦੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸਿਮਰਤ ਕੌਰ ਧਾਲੀਵਾਲ ਵੀ ਕਾਂਗਰਸ ‘ਚ ਸ਼ਾਮਿਲ ਹੋ ਗਏ। ਧਾਲੀਵਾਲ ਨੇ ਕਿਹਾ ਕਿ ਉਨਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਨ•ਾਂ ਨੇ ਸੀਟ ਵਾਸਤੇ ਉਸ ਤੋਂ 50 ਲੱਖ ਰੁਪਏ ਦੀ ਭਾਰੀ ਰਕਮ ਮੰਗੀ ਸੀ। ਉਨ•ਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਆਪ ਦੇ ਵਾਅਦਿਆਂ ਨੂੰ ਪੂਰੀ ਤਰ•ਾਂ ਝੂਠਾ ਕਰਾਰ ਦਿੱਤਾ। ਧਾਲੀਵਾਲ ਨੇ ਖੁਲਾਸਾ ਕੀਤਾ ਕਿ ਆਪ ਉਨ•ਾਂ ਸਾਰੇ ਸਿਧਾਂਤਾਂ ਨੂੰ ਤੋੜ ਰਹੀ ਹੈ, ਜਿਨ•ਾਂ ਉਪਰ ਉਹ ਕਦੇ ਚੱਲਦੀ ਸੀ ਅਤੇ ਟਿਕਟਾਂ ਨੂੰ ਵੱਡੇ ਵੱਡੇ ਰੇਟਾਂ ‘ਤੇ ਵੇਚਿਆ ਜਾ ਰਿਹਾ ਹੈ। ਉਨ•ਾਂ ਦੀ ਇਹ ਸ਼ਮੂਲਿਅਤ ਇਕ ਆਪ ਉਮੀਦਵਾਰ ਵੱਲੋਂ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਤਿੰਨ ਦਿਨਾਂ ਬਾਅਦ ਹੋਈ ਹੈ।
ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਇਕ ਹੋਰ ਆਪ ਆਗੂ ਅਸ਼ੋਕ ਪਰਾਸ਼ਰ ਪੱਪੀ ਰਹੇ। ਉਨ•ਾਂ ਨੇ ਕੇਜਰੀਵਾਲ ਦੇ ਹੱਕ ‘ਚ ਪਾਰਟੀ ਛੱਡਣ ਤੋਂ ਪੰਜ ਮਹੀਨਿਆਂ ਤੋਂ ਘੱਟ ਸਮੇਂ ਅੰਦਰ ਕਾਂਗਰਸ ‘ਚ ਵਾਪਿਸੀ ਦਾ ਫੈਸਲਾ ਲੈ ਲਿਆ। ਇਸ ਦੌਰਾਨ, 2012 ਵਿਧਾਨ ਸਭਾ ਚੋਣਾਂ ‘ਚ ਲੁਧਿਆਣਾ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਰਹੇ ਪੱਪੀ ਨੇ ਕਿਹਾ ਕਿ ਆਪ ਭ੍ਰਿਸ਼ਟ ਲੋਕਾਂ ਦੀ ਪਾਰਟੀ ਹੈ, ਜਿਹੜੇ ਆਪਣੇ ਵਿਸ਼ੇਸ਼ ਹਿੱਤਾਂ ਖਾਤਿਰ ਲੋਕਾਂ ਦਾ ਫਾਇਦਾ ਚੁੱਕ ਰਹੇ ਹਨ।
ਆਪ ‘ਚ ਸ਼ਾਮਿਲ ਹੋਣ ਵਾਲੇ ਮੌਜ਼ੂਦਾ ਕਾਂਗਰਸੀ ਕੌਂਸਲਰ ਰਾਕੇਸ਼ ਪਰਾਸ਼ਰ ਵੀ ਕੇਜਰੀਵਾਲ ਦੀ ਪਾਰਟੀ ‘ਚ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਕਾਂਗਰਸ ‘ਚ ਵਾਪਿਸ ਆ ਗਏ।
ਇਸ ਦੌਰਾਨ ਸ਼ਾਮਿਲ ਹੋਣ ਵਾਲਿਆਂ ‘ਚ ਬੀਰੇਂਦਰ ਗੋਇਲ ਸਮੇਤ ਦੋ ਸੀਨੀਅਰ ਅਕਾਲੀ ਆਗੂ ਵੀ ਰਹੇ, ਜਿਨ•ਾਂ ਨੂੰ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਪਾਰਟੀ ਆਗੂ ਰਜਿੰਦਰ ਕੌਰ ਭੱਠਲ ਵੱਲੋਂ ਕਾਂਗਰਸ ‘ਚ ਲਿਆਇਆ ਗਿਆ। ਗੋਇਲ ਨੇ 1992 ‘ਚ ਭੱਠਲ ਖਿਲਾਫ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਇਸ ਮੌਕੇ ਦਰਜ਼ਨ ਭਰ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਗੋਇਲ ਨੇ ਕਿਹਾ ਕਿ ਉਨ•ਾਂ ਦੇ ਹੋਰ ਸੈਂਕੜਾਂ ਸਮਰਥਕ ਲਹਿਰਾ ਤੋਂ ਕਾਂਗਰਸ ਉਮੀਦਵਾਰ ਭੱਠਲ ਦੇ ਚੋਣ ਪ੍ਰਚਾਰ ‘ਚ ਸ਼ਾਮਿਲ ਹੋਣਗੇ।
ਇਸੇ ਤਰ•ਾਂ, ਮਾਰਚ 2014 ‘ਚ ਸ੍ਰੋਅਦ ‘ਚ ਸ਼ਾਮਿਲ ਹੋਣ ਵਾਲੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸ਼ਰਮਾ ਵੀ ਪਾਰਟੀ ‘ਚ ਵਾਪਿਸ ਆ ਗਏ। ਲੁਧਿਆਣਾ ਜ਼ਿਲ•ਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਸ੍ਰੋਅਦ ਭ੍ਰਿਸ਼ਟ ਲੋਕਾਂ ਤੇ ਬਾਦਲਾਂ ਵੱਲੋਂ ਚਲਾਏ ਜਾਣ ਵਾਲੇ ਮਾਫੀਆ ਦਾ ਇਕ ਗਿਰੋਹ ਹੈ।

Please Click here for Share This News

Leave a Reply

Your email address will not be published. Required fields are marked *