best platform for news and views

ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ: ਕੈਪਟਨ

Please Click here for Share This News

ਚੰਡੀਗੜ੍ਹ, 20 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਸ਼ਰਧਾਲੂ ਸਿੱਖ ਦੇ ਦਰਸ਼ਨ ‘ਤੇ ਚੱਲਣ ਲਈ ਆਖਿਆ ਹੈ ਜੋ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵਿਲੱਖਣ ਫਿਲਾਸਫੀ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ’ ਦੀ ਪੰਦਰਵੀਂ ਸਦੀ ਤੋਂ ਹੀ ਸਰੂਪ ਬਣੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਇਮਾਨਦਾਰੀ, ਸਮਰਪਣ ਅਤੇ ਸੱਚੀ ਕਿਰਤ ਦੇ ਚਿੰਨ ਭਾਈ ਲਾਲੋ ਜੀ ਸਖਤ ਕਿਰਤ ਅਤੇ ਇਮਾਨਦਾਰੀ ਦੇ ਸਿਧਾਂਤਾਂ ਨਾਲ ਆਪਣੇ ਜੀਵਨ ਬਸਰ ਲਈ ਉਜਰਤ ਕਰਨ ਦੇ ਧਾਰਨੀ ਸਨ ਜੋ ਕਿ ਅੱਜ ਵੀ ਪੂਰੀ ਤਰ੍ਹਾਂ ਤਰਕ ਸੰਗਤ ਹੈ।
ਭਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਇਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਾਦਾ ਜੀਵਨ ਜਿਊਣ ਲਈ ਕਿਰਤ ਦੀ ਮਰਿਆਦਾ ਨਾਲ ਆਪਣਾ ਜੀਵਨ ਰੰਗਣ ਦੇ ਭਾਈ ਲਾਲੋ ਦੇ ਸੰਦੇਸ਼ ‘ਤੇ ਚੱਲਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਜਿਸ ਦਾ ਅੰਤਿਮ ਨਿਸ਼ਾਨਾ ਸਦਾਚਾਰਕ ਕੀਮਤਾਂ, ਸੰਤੁਸ਼ਟੀ, ਸੰਤੋਖ ਅਤੇ ਖੁਸ਼ੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਜਾਤ, ਰੰਗ, ਨਸਲ ਅਤੇ ਧਰਮ ਤੋਂ ਉੱਪਰ ਉੱਠ ਕੇ ਭਾਈ ਲਾਲੋ ਜੀ ਦੁਆਰਾ ਦਿਖਾਏ ਗਏ ਸਚਾਈ ਅਤੇ ਇਮਾਨਦਾਰੀ ਦੇ ਰਾਹ ਉੱਤੇ ਚੱਲਣ ਦਾ ਸੱਦਾ ਦਿੱਤਾ ਹੈ ਜੋ ਲਗਾਤਾਰ ਲੋਕਾਂ ਨੂੰ ਵਿੰਗੇ-ਟੇਡੇ ਢੰਗ ਨਾਲ ਧੰਨ ਇਕੱਠਾ ਕਰਨ ਦੀ ਥਾਂ ਸਖਤ ਮਿਹਨਤ ਦੀ ਵਿਚਾਰਧਾਰਾ ਰਾਹੀਂ ਪ੍ਰੇਰਿਤ ਕਰਦੇ ਆਏ ਹਨ।

Please Click here for Share This News

Leave a Reply

Your email address will not be published. Required fields are marked *