best platform for news and views

ਭਾਈ ਗੁਰਇਕਬਾਲ ਸਿੰਘ ਨੇ ਨਵੇਂ ਬਣ ਰਹੇ ਦੀਵਾਨ ਹਾਲ ਦਾ ਲਿਆ ਜਾਇਜਾ

Please Click here for Share This News

ਭਿੱਖੀਵਿੰਡ, 6 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਬਣ ਰਹੇ ਨਵੇਂ ਦੀਵਾਨ ਹਾਲ ਦੀ ਚੱਲ ਰਹੀ ਕਾਰ ਸੇਵਾ ਦਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ ਸਿੰਘ, ਕੈਪਟਨ ਬਲਵੰਤ ਸਿੰਘ, ਬਲਵਿੰਦਰ ਸਿੰਘ ਪਾਹੜਾ, ਨਿਸ਼ਾਨ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ, ਕੋਮਲਪ੍ਰੀਤ ਸਿੰਘ, ਠੇਕੇਦਾਰ ਮੰਗਲ ਸਿੰਘ ਆਦਿ ਵੱਲੋਂ ਜਾਇਜਾ ਲਿਆ ਗਿਆ
ਤੇ ਇੰਜੀਨੀਅਰ ਬੰਧਨਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਜਾਣਕਾਰੀ ਹਾਸਲ ਕੀਤੀ ਗਈ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਵਿਚ ਚੱਲ ਰਹੀ ਕਾਰ ਸੇਵਾ ਵਿਚ ਸੰਗਤਾਂ ਦੂਰ-ਦੂਰ ਤੋਂ ਆ ਕੇ ਹਿੱਸਾ ਪਾ ਰਹੀਆਂ ਹਨ। ਉਹਨਾਂ ਨੇ ਸੰਗਤਾਂ ਨੂੰ ਅਪੀਲ਼ ਕੀਤੀ ਕਿ ਨਵੇਂ ਬਣ ਰਹੇ ਦੀਵਾਨ ਹਾਲ ਦੀ ਸੇਵਾ ਵਿਚ ਤਨ, ਮਨ, ਧਨ ਨਾਲ ਵੱਧ ਚੜ ਕੇ ਹਿੱਸਾ ਪਾਉਣ ਤਾਂ ਜੋ ਦੀਵਾਨ ਹਾਲ ਦੀ ਸੇਵਾ ਨੂੰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਮੰਗਲ ਸਿੰਘ, ਰੰਗਾ ਸਿੰਘ, ਬਾਬਾ ਵਿੱਕੀ, ਪਿਆਰਾ ਸਿੰਘ, ਸਤਨਾਮ ਸਿੰਘ, ਦਰਬਾਰਾ ਸਿੰਘ, ਬਾਬਾ ਪ੍ਰਕਾਸ਼ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਕੁਲਵੰਤ ਸਿੰਘ, ਮਿਲਖਾ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਚੱਲ ਰਹੀ ਕਾਰ ਸੇਵਾ ਦਾ ਜਾਇਜਾ ਲੈਂਦੇ ਭਾਈ ਗੁਰਇਕਬਾਲ ਸਿੰਘ ਤੇ ਸੇਵਾ ਕਰਦੀਆਂ ਸੰਗਤਾਂ।
Please Click here for Share This News

Leave a Reply

Your email address will not be published. Required fields are marked *