best platform for news and views

ਭਵਿੱਖ ਵਿੱਚ ਹੋਰ ਪਰਿਵਾਰ ਕਾਊਂਸਲਿੰਗ ਕੇਂਦਰ (ਐਫ.ਸੀ.ਸੀ.) ਕੀਤੇ ਜਾਣਗੇ ਸਥਾਪਤ :  ਗੁਰਸ਼ਰਨ ਕੌਰ ਰੰਧਾਵਾ

Please Click here for Share This News

ਚੰਡੀਗੜ•, 19 ਜੂਨ:
“ਪੰਜਾਬ ਰਾਜ ਸਮਾਜਿਕ ਭਲਾਈ ਬੋਰਡ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ- ਨਾਲ ਪਰਿਵਾਰਕ ਤੇ ਸਮਾਜਿਕ ਝਗÎੜਿਆਂ ਨੂੰ ਨਜਿੱਠਣ  ਲਈ ਵਚਨਬੱਧ ਹੈ।” ਇਹ ਪ੍ਰਗਟਾਵਾ ਅੱਜ ਪੰਜਾਬ ਰਾਜ ਸਮਾਜਿਕ ਭਲਾਈ ਬੋਰਡ (ਪੀ.ਐਸ.ਐਸ.ਡਬਲਿਊ.ਬੀ)  ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਬੋਰਡ ਦੇ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਹੋਈ ਰੀਵੀਊ ਮੀਟਿੰਗ ਦੀ ਅਗਵਾਈ ਦੌਰਾਨ ਕੀਤਾ। ਇਹ ਮੀਟਿੰਗ ਸੂਬੇ ਵਿੱਚ ਕੇਂਦਰੀ ਸਮਾਜਿਕ ਭਲਾਈ ਬੋਰਡ , ਕੇਂਦਰੀ ਮੰਤਰਾਲਾ ਇਸਤਰੀ ਤੇ ਬਾਲ ਵਿਕਾਸ ਦੀ ਸਹਾਇਤਾ ਨਾਲ  ਪੀ.ਐਸ.ਐਸ.ਡਬਲਿਊ.ਬੀ  ਵੱਲੋਂ ਚਲਾਏ ਜਾ ਰਹੇ 6 ਪਰਿਵਾਰ ਕਾਊਂਸਲਿੰਗ ਕੇਂਦਰਾਂ ਉੱਤੇ ਵਿਸ਼ੇਸ਼ ਕਰਕੇ ਕੇਂਦਰਿਤ ਰਹੀ।
ਇਸ ਮੀਟਿੰਗ ਦੌਰਾਨ ਪਰਿਵਾਰ ਕਾਊਂਸਲਿੰਗ ਕੇਂਦਰਾਂ ਦੇ ਕਾਊਂਸਲਰਾਂ ਤੇ ਅਹੁਦੇਦਾਰਾਂ ਨੇ ਜ਼ਿਲ•ਾ ਪੱਧਰ ‘ਤੇ ਹੋਰ ਨਵੇਂ ਪਰਿਵਾਰ ਕਾਊਂਸਲਿੰਗ ਕੇਂਦਰ ਖੋਲ•ਣ ਦੀ ਮੰਗ ਕੀਤੀ ਅਤੇ ਕਾਊਂਸਲਰਾਂ ਦੀ ਤਨਖ਼ਾਹਾਂ ਅਤੇ ਹੋਰ ਦਫ਼ਤਰੀ ਖ਼ਰਚਿਆਂ ਦੇ ਮੱਦੇਨਜ਼ਰ ਬੱਜਟ ਵਿੱਚ ਵਾਧੇ ਦੀ ਮੰਗ ਵੀ ਰੱਖੀ । ਸ੍ਰੀਮਤੀ ਰੰਧਾਵਾ ਨੇ ਕੇਂਦਰੀ ਸਮਾਜਿਕ ਭਲਾਈ ਬੋਰਡ ਨਾਲ ਇਸ ਮਾਮਲੇ ਨੂੰ ਯਕੀਨੀ ਤੌਰ ‘ਤੇ ਵਿਚਾਰਨ ਦਾ ਭਰੋਸਾ ਦਿੱਤਾ ਤਾਂ ਜੋ ਜ਼ਮੀਨੀ ਪੱਧਰ ‘ਤੇ ਅਸਲ ਹੱਕਦਾਰਾਂ ਤੱਕ ਸਕੀਮ ਦੇ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਚੇਅਰਪਰਸਨ ਨੂੰ ਵੱਖ ਵੱਖ ਪਰਿਵਾਰ ਕਾਊਂਸਲਿੰਗ ਕੇਂਦਰਾਂ ਦੇ ਨੁਮਾਇੰਦਿਆਂ ਨੇ ਉਨ•ਾਂ ਵੱਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਮਾਜਿਕ ਭਲਾਈ ਬੋਰਡ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਐਸ.ਏ.ਐਸ ਨਗਰ, ਫਤਿਹਗੜ• ਸਾਹਿਬ, ਅਤੇ ਰੂਪਨਗਰ ਜ਼ਿਲਿ•ਆਂ ਵਿੱਚ ਗ਼ੈਰ-ਸਰਕਾਰੀ ਸੰਸਥਾਵਾਂ ਰਾਹੀਂ ਚਲਾਏ ਜਾਂਦੇ ਪਰਿਵਾਰ ਕਾਊਂਸਲਿੰਗ ਕੇਂਦਰਾਂ ਨੂੰ 100 ਫੀਸਦ ਆਰਥਿਕ ਸਹਾਇਤਾ ਦੇ ਰਿਹਾ ਹੈ। ਹਰੇਕ ਕੇਂਦਰ ਵਿੱਚ 2 ਕਾਊਂਸਲਰ ਹਨ ਜਿਨ•ਾਂ ਦਾ ਮੁੱਖ ਕੰਮ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਨ ਅਤੇ ਹੋਰ ਪਰਿਵਾਰਕ ਤੇ ਸਮਾਜਿਕ ਝਗÎੜਿਆਂ ਨੂੰ ਨਜਿੱਠਣ ਵਿੱਚ ਸਹਿਯੋਗ ਦੇਣਾ ਹੁੰਦਾ ਹੈ।
ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਪੀ.ਐਸ.ਐਸ.ਡਬਲਿਊ.ਬੀ. ਦੇ ਸਕੱਤਰ ਸ੍ਰੀ ਅਭਿਸ਼ੇਕ, ਐਫ.ਸੀ.ਸੀ. ਦੇ ਇੰਚਾਰਜ ਸ੍ਰੀ ਨਰਿੰਦਰ ਸਿੰਘ, ਨਿੱਜੀ ਸਹਾਇਕ, ਸੁਨੀਤਾ ਅਤੇ ਐਫ.ਸੀ.ਸੀ. ਦੇ ਹੋਰ ਅਹੁਦੇਦਾਰ ਤੇ ਕਾਊਂਸਲਰ ਸ਼ਾਮਲ ਸਨ।

Please Click here for Share This News

Leave a Reply

Your email address will not be published. Required fields are marked *