best platform for news and views

ਭਲਾਈ ਵਿਭਾਗ ਵੱਲੋਂ ਧੂਰੀ ‘ਚ ਸੈਮੀਨਾਰ ਦਾ ਆਯੋਜਨ

Please Click here for Share This News

ਧੂਰੀ, 10 ਮਾਰਚ (ਮਹੇਸ਼) – ਜ਼ਿਲ•ਾ ਭਲਾਈ ਵਿਭਾਗ, ਸੰਗਰੂਰ ਵਲੋਂ ਸ੍ਰੀ ਸਨਾਤਨ ਧਰਮਸ਼ਾਲਾ, ਧੂਰੀ ਵਿਖੇ ਮੁਕੁਲ ਬਾਵਾ, ਜ਼ਿਲ•ਾ ਭਲਾਈ ਅਫਸਰ, ਸੰਗਰੂਰ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੁਕੁਲ ਬਾਵਾ ਜ਼ਿਲ•ਾ ਭਲਾਈ ਅਫਸਰ, ਸੰਗਰੂਰ ਵਲੋਂ ਇਸ ਸੈਮੀਨਾਰ ਵਿਚ ਹਾਜ਼ਰ ਹੋਏ ਪਤਵੰਤਿਆ ਨੂੰ ਜੀ ਆਇਆ ਕਿਹਾ ਗਿਆ ਅਤੇ ਗਰੀਬ ਤੇ ਦੱਬੇ ਕੁਚਲੇ ਲੋਕਾਂ ਦੇ ਆਰਥਿਕ, ਸਮਾਜਿਕ ਅਤੇ ਵਿੱਦਿਅਕ ਵਿਕਾਸ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਭਲਾਈ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਅਹਿਮ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਇਸ ਸੈਮੀਨਾਰ ਨੂੰ ਕਰਾਉਣ ਦਾ ਮੁੱਖ ਮਕਸਦ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਅਕਤੀਆਂ ਦੇ ਸਰਵਪੱਖੀ ਵਿਕਾਸ ਨੂੰ ਉੱਚਾ ਚੁੱਕਣਾ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਦੀ ਬਿਹਤਰੀ ਲਈ ਚੰਗੇ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ । ਜਿਨ•ਾਂ ਵਿੱਚ ਤਹਿਸੀਲ ਧੂਰੀ ਦੇ ਪਿੰਡ ਕਹੇਰੂ ਨੂੰ ਵੀ ਚੰਗੀ ਪੰਚਾਇਤ ਵਜੋਂ ਚੁਣਿਆਂ ਗਿਆ ਹੈ ਅਤੇ 30,000 ਰੁਪਏ ਦੀ ਰਾਸ਼ੀ ਦਾ ਚੈੱਕ ਗਰਾਂਮ ਪੰਚਾਇਤ ਕਹੇਰੂ ਨੂੰ ਚੰਗੀ ਪੰਚਾਇਤ ਵਜੋਂ ਸਨਮਾਨਿਤ ਕਰਦੇ ਹੋਏ ਭੇਂਟ ਕੀਤਾ ਗਿਆ। ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ ‘ਤੇ ਵਿਕਾਸ ਕਰਨ ਲਈ ਵਚਨ ਬੱਧ ਹੈ। ਜਗਦੀਪ ਕੁਮਾਰ, ਤਹਿਸੀਲ ਭਲਾਈ ਅਫਸਰ, ਧੂਰੀ ਵਲੋਂ ਪੰਜਾਬ ਸਰਕਾਰ ਭਲਾਈ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਅਹਿਮ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਕੈਪਸ਼ਨ- ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਸਨਮਾਨਿਤ ਕਰਨ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *