best platform for news and views

ਭਖਵੇਂ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਦੇ ਨੱਕ ‘ਚ ਦਮ ਕਰੇਗੀ ਆਮ ਆਦਮੀ ਪਾਰਟੀ-ਡਾ.ਬਲਵੀਰ ਸਿੰਘ

Please Click here for Share This News

ਚੰਡੀਗੜ•, 1 ਅਪ੍ਰੈਲ 2018 
ਆਮ ਆਦਮੀ ਪਾਰਟੀ ਪੰਜਾਬ ‘ਚ ਕਿਸਾਨ ਅਤੇ ਖੇਤ ਮਜਦੂਰ ਆਤਮ-ਹੱਤਿਆ, ਨਸ਼ਿਆਂ, ਚਿੱਟ ਫੰਡ ਕੰਪਨੀਆਂ ਦੀ ਲੁੱਟ ਅਤੇ ਬੇਰੋਜਗਾਰੀ ਕਾਰਨ ਜਾਨ ਦਾ ਜੋਖਮ ਲੈ ਕੇ ਰੋਜੀ-ਰੋਟੀ ਲਈ ਇਰਾਕ ਸਮੇਤ ਗੜਬੜੀ ਵਾਲੇ ਦੇਸ਼ਾਂ ‘ਚ ਜਾਨਾਂ ਗੁਆ ਰਹੇ ਨੌਜਵਾਨਾਂ ਦੇ ਮੁੱਦਿਆਂ ‘ਤੇ ਪੰਜਾਬ ‘ਚ ਸਰਗਰਮੀਆਂ ਤੇਜ ਕਰੇਗੀ ਅਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਜਵਾਬ ਮੰਗੇਗੀ।
ਅੱਜ ਇਥੇ ਪੀਪਲਜ਼ ਕੰਨਵੈਂਸ਼ਨ ਸੈਂਟਰ ‘ਚ ‘ਆਪ’ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰੰਘ ਦੀ ਅਗਵਾਈ ‘ਚ ਜੋਨ ਪ੍ਰਧਾਨ, ਜਨਰਲ ਸਕੱਤਰਾਂ, ਸੰਯੁਕਤ ਸਕੱਤਰ ਅਤੇ ਹਲਕਾ ਇੰਚਾਰਜਾਂ ਦੀ ਬੈਠਕ ਹੋਈ। ਜਿਸ ‘ਚ ਉਪਰੋਕਤ ਮੁੱਦਿਆਂ ‘ਤੇ ਅਧਾਰਿਤ 4 ਮਤੇ ਵੀ ਪਾਸ ਕੀਤੇ ਗਏ।
ਇਸ ਮੌਕੇ ਡਾ. ਬਲਵੀਰ ਸਿੰਘ ਸਮੇਤ ਜੋਨ ਪ੍ਰਧਾਨ ਮਾਝਾ ਕੁਲਦੀਪ ਸਿੰਘ ਧਾਲੀਵਾਲ, ਮਾਲਵਾ-1 ਅਨਿਲ ਠਾਕੁਰ, ਮਾਲਵਾ-2 ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ-3 ਦਲਵੀਰ ਸਿੰਘ ਢਿੱਲੋਂ ਨੇ ਸਾਰੇ ਅਹੁਦੇਦਾਰਾਂ ਦੇ ਵਿਚਾਰ ਵਿਸਥਾਰ ਪੂਰਵਕ ਸੁਣੇ। ਡਾ. ਬਲਵੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਪਾਰਟੀ ਦੀ ਸਭ ਤੋਂ ਮਜਬੂਤ ਕੜੀ ਹਨ। ਇਸ ਲਈ ਪਾਰਟੀ ਆਪਣੇ ਕਾਡਰ ਉਤੇ ਸਭ ਤੋਂ ਵੱਧ ਕੇਂਦ੍ਰਿਤ ਹੋਣ ਜਾ ਰਹੀ ਹੈ। ਉਨਾਂ ਕਿਹਾ ਕਿ ਪਾਰਟੀ ਪਿੰਡ ਪੱਧਰ, ਬਲਾਕ ਪੱਧਰ, ਜਿਲਾ ਪੱਧਰ ਅਤੇ ਸੂਬਾ ਪੱਧਰ ਉਪਰ ਸਕਾਰਾਤਮਕ ਮਾਹੌਲ ਪ੍ਰਦਾਨ ਕਰੇਗੀ। ਉਹ ਖੁਦ ਵਰਕਰ ਤੋਂ ਲੈ ਕੇ ਉਚ ਆਗੂਆਂ ਦਰਮਿਆਨ ਇਕ ਪੁੱਲ ਦਾ ਕੰਮ ਕਰਨਗੇ। ਵਧੀਆ ਵਾਤਾਵਰਣ ਪ੍ਰਦਾਨ ਕਰਕੇ ਸਭ ਨੂੰ ਵਧੀਆ ਕੰਮ ਕਰਨ ਲਈ ਮੌਕੇ ਦਿੱਤੇ ਜਾਣਗੇ। ਅਨੁਸ਼ਾਸਨ ਉਪਰ ਖਾਸ ਜੋਰ ਦਿੱਤਾ ਜਾਵੇਗਾ ਜੋ ਵੀ ਵਲੰਟੀਅਰ ਜਾਂ ਆਗੂ ਪਾਰਟੀ ਦੀ ਬਿਹਤਰੀ ਅਤੇ ਜਨਹਿਤ ਮੁੱਦਿਆਂ ਉਪਰ ਆਪਸੀ ਤਾਲਮੇਲ ਨਹੀਂ ਦਿਖਾਉਣਗੇ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਡਾ. ਬਲਵੀਰ ਸਿੰਘ ਨੇ ਸਾਰੇ ਵਲੰਟੀਅਰਾਂ ਅਤੇ ਆਗੂਆਂ ਨੂੰ ਆਪਸੀ ਮਤਭੇਦ ਅਤੇ ਈਰਖਾ ਤਿਆਗਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਦੁੱਖ ਉਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲੋਂ ਕਿਤੇ ਵੱਡੇ ਹਨ। ਇਸ ਲਈ ਵੱਡਾ ਦਿਲ ਦਿਖਾਉਂਦੇ ਹੋਏ ਪੰਜਾਬ ਨੂੰ ਬਚਾਉਣ ਲਈ ਇਕਜੁੱਟ ਅਤੇ ਇਕਸੁਰ ਹੋਇਆ ਜਾਵੇ।

ਇਸ ਮੌਕੇ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਸੂਬਾ ਪੱਧਰ ਉਪਰ ਇਕ ਮਾਸਿਕ ਪੱਤਰਿਕਾ ਸ਼ੁਰੂ ਕਰੇਗੀ ਜੋ ਪਿੰਡ ਪੱਧਰ ਦੀ ਇਕਾਈ ਤੱਕ ਉਪਲਬੱਧ ਕਰਵਾਈ ਜਾਵੇਗੀ ਤਾਂਕਿ ਪਾਰਟੀ ਦੀਆਂ ਨੀਤੀਆਂ, ਵੱਖ-ਵੱਖ ਮੁੱਦਿਆਂ ਉਪਰ ਪਾਰਟੀ ਦੀ ਪੰਜਾਬ ਇਕਾਈ ਦਾ ਸਟੈਂਡ, ਪਾਰਟੀ ਦੇ ਪ੍ਰੋਗਰਾਮ ਅਤੇ ਆਗਾਮੀ ਗਤੀਵਿਧੀਆਂ ਦੀ ਜਾਣਕਾਰੀ ਹਰ ਵਰਕਰ, ਵਲੰਟੀਅਰ ਅਤੇ ਸਮਰਥੱਕਾਂ ਨੂੰ ਸਹੀ ਰੂਪ ਵਿਚ ਮਿਲ ਸਕੇ। ਇਸਦੇ ਨਾਲ ਹੀ ਇਹ ਪੱਤਰਿਕਾ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ ਵਰਗੀਆਂ ਸ਼ਾਨਦਾਰ ਸੇਵਾਵਾਂ ਦੀ ਜਾਣਕਾਰੀ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰੇਗੀ ਤਾਂਕਿ ਪੰਜਾਬ ਦੇ ਲੋਕ ਦਿੱਲੀ ਸਰਕਾਰ ਦੇ ਕੰਮਾਂ ਦੀ ਤੁਲਨਾ ਪੰਜਾਬ ਦੀਆਂ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ਦੀ ਨਿਖਿੱਧ ਕਾਰਜਗੁਜਾਰੀ ਨਾਲ ਕਰ ਸਕੇ। ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਵੱਖ-ਵੱਖ ਵਿਸ਼ਿਆਂ ਅਤੇ ਵਿਭਾਗਾਂ ਦੇ ਅਧਾਰ ਉਤੇ ਇਕ ‘ਸ਼ੈਡੋ ਕੈਬਨਿਟ’ ਸਥਾਪਿਤ ਕੀਤੀ ਜਾਵੇ, ਜਿਸ ਵਿਚ ਪਾਰਟੀ ਦੇ ਵਿਧਾਇਕ ਅਤੇ ਆਗੂ ਸ਼ਾਮਿਲ ਹੋਣਗੇ ਤਾਂਕਿ ਉਹ ਸਾਰੇ ਜਨਹਿਤ ਮੁੱਦੇ ਕੇਂਦਰ ‘ਚ ਲਿਆਂਦੇ ਜਾਣ ਜਿੰਨਾਂ ਤੋਂ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਭੱਜ ਰਹੀ ਹੈ।

ਬੈਠਕ ਦੌਰਾਨ ਪਾਸ ਕੀਤੇ ਗਏ ਮਤੇ ਇਸ ਤਰ•ਾਂ ਹਨ-
1- ਪੰਜਾਬ ਅੰਦਰ ਨਸ਼ਿਆਂ ਦੀ ਜਿਉਂ ਦੀ ਤਿਉਂ ਚਲ ਰਹੀ ਸਮੱਸਿਆ ਉਪਰ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਦੋਸ਼ ਲਗਾਇਆ ਗਿਆ ਕਿ ਮੌਜੂਦਾ ਕਾਂਗਰਸ ਸਰਕਾਰ ਨਸ਼ਾ ਤਸ਼ਕਰਾਂ ਨੂੰ ਉਸੇ ਤਰ•ਾਂ ਸਿਆਸੀ ਛੱਤਰੀ ਦੇ ਰਹੀ ਹੈ। ਜਿਸ ਤਰ•ਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਹੀ ਸੀ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਸ਼ਿਆਂ ਵਿਰੁੱਧ ਗਠਿਤ ਐਸਟੀਐਫ ਦੀ ਰਿਪੋਰਟ ਉਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੁਰੰਤ ਕਦਮ ਚੁੱਕੇ ਅਤੇ ਰਿਪੋਰਟ ਵਿਚ ਸਾਹਮਣੇ ਆਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ।
2- ਪੰਜਾਬ ਅੰਦਰ ਕਿਸਾਨਾਂ ਅਤੇ ਖੇਤ ਮਜਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਉਤੇ ਡੂੰਘਾ ਸੋਕ ਪ੍ਰਗਟ ਕੀਤਾ ਗਿਆ ਅਤੇ ਇਸ ਨਾ ਪੱਖੀ ਰੁਝਾਨ ਲਈ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ, ਜਿਸਦਾ ਭਾਈਵਾਲ ਅਕਾਲੀ ਦਲ ਬਾਦਲ ਵੀ ਹੈ ਸਮੇਤ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਰਾਬਰ ਜਿੰਮੇਦਾਰ ਠਹਿਰਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਵਲੋਂ ਆਤਮ ਹੱਤਿਆ ਪੀੜਿਤ ਕਿਸਾਨ ਪਰਿਵਾਰਾਂ ਨੂੰ ਰਾਹਤ ਸੰਬੰਧੀ ਗਠਿਤ ਕਮੇਟੀ ਵਲੋਂ ਵਿਧਾਨ ਸਭਾ ਵਿਚ ਪੇਸ਼ ਰਿਪੋਰਟ ਉਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਧਾਰੀ ਗਈ ਚੁੱਪੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤਾ ਗਈ। ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਅਗਲਾ ਵਿਧਾਨ ਸਭਾ ਸ਼ੈਸਨ ਉਡੀਕੇ ਵਗੈਰ ਸਰਕਾਰ ਪੀੜਿਤ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕਰੇ। ਇਹ ਵੀ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਦੇ ਪੀੜਿਤ ਪਰਿਵਾਰਾਂ ਨੂੰ ਵੀ ਵਿੱਤੀ ਸਹਾਇਤਾ ਵਜੋਂ ਮੁਆਵਜਾ ਦੇਵੇ।
3- ਬੈਠਕ ਦੌਰਾਨ ਇਰਾਕ ਵਿਚ ਅੱਤਵਾਦੀਆਂ ਵਲੋਂ ਮਾਰੇ ਗਏ 39 ਭਾਰਤੀਆਂ, ਜਿੰਨਾਂ ‘ਚ 27 ਪੰਜਾਬ ਨਾਲ ਸੰਬੰਧਿਤ ਨੌਜਵਾਨ ਹਨ ਨੂੰ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਇਹਨਾਂ ਪੀੜਿਤ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤ ਦੇ ਨਾਲ ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਗਈ।   ਇਹ ਗੱਲ ਜੋਰ ਦੇ ਕੇ ਕਹੀ ਗਈ ਕਿ ਇਰਾਕ ਸਮੇਤ ਹੋਰ ਦੇਸ਼ਾਂ ‘ਚ ਰੋਜ-ਰੋਟੀ ਲਈ ਮਜਬੂਰੀਵਸ ਜਾਂਦੇ ਭਾਰਤੀਆਂ ਵਿਸ਼ੇਸ਼ ਕਰ ਪੰਜਾਬੀਆਂ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਜਿੰਮੇਵਾਰ ਹਨ, ਜੋ ਆਪਣੇ ਨੌਜਵਾਨਾਂ ਨੂੰ ਆਪਣੇ ਹੀ ਮੁਲਕ ‘ਚ ਰੋਜਗਾਰ ਦੇਣ ਤੋਂ ਬੁਰੀ ਤਰ•ਾਂ ਅਸਫਲ ਸਾਬਿਤ ਹੋਈਆਂ ਹਨ। ਸ਼ੋਕ ਮਤੇ ‘ਚ ਇਰਾਕ ਸਮੇਤ ਹੋਰਨਾਂ ਦੇਸ਼ਾਂ ‘ਚ ਜਾਨਾਂ ਗੁਆ ਰਹੇ ਪੰਜਾਬੀਆਂ ਅਤੇ ਭਾਰਤੀਆਂ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ‘ਕਾਤਲ ਸਰਕਾਰਾਂ’ ਕਹਿ ਕੇ ਨਿੰਦਿਆ ਗਿਆ।
4- ਬੈਠਕ ਦੌਰਾਨ ਪਰਲ ਅਤੇ ਕਰਾਊਨ ਸਮੇਤ ਹੋਰ ਚਿੱਟ ਫੰਡ ਕੰਪਨੀਆਂ ਵਲੋਂ ਪੰਜਾਬ ਦੇ ਲੱਖਾਂ ਲੋਕਾਂ ਨਾਲ ਮਾਰੀਆਂ ਜਾ ਰਹੀਆਂ ਠੱਗੀਆਂ ਲਈ ਕੇਂਦਰ ਅਤੇ ਰਾਜ ਸਰਕਾਰਾਂ, ਜਿੰਨਾਂ ‘ਚ ਅਕਾਲੀ-ਭਾਜਪਾ ਅਤੇ ਕਾਂਗਰਸ ਸ਼ਾਮਲ ਹਨ, ਨੂੰ ਸਿੱਧੇ ਤੌਰ ਉਤੇ ਜਿੰਮੇਵਾਰ ਠਹਿਰਾਇਆ ਗਿਆ। ਮੰਗ ਕੀਤੀ ਗਈ ਕਿ ਸਰਕਾਰਾਂ ਕੰਪਨੀਆਂ ਦੇ ਮਾਲਕਾਂ ਦੀਆਂ ਅਰਬਾਂ-ਖਰਬਾਂ ਦੀਆਂ ਸੰਪਤੀਆਂ ਨੂੰ ਤੁਰੰਤ ਜਬਤ ਕਰਕੇ ਪੀੜਿਤ ਪਰਿਵਾਰਾਂ ਨੂੰ ਬਣਦੀ ਰਾਸ਼ੀ ਭੁਗਤਾਨ ਕਰਨ। ਇਸ ਮੌਕੇ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਭਰੋਸਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਉਨਾਂ ਨਾਲ ਡੱਟ ਕੇ ਖੜੀ ਹੈ।

Please Click here for Share This News

Leave a Reply

Your email address will not be published. Required fields are marked *